ਸਾਰਥੀ ਪੋਰਟਲ ਰਾਹੀਂ ਡਰਾਈਵਿੰਗ ਲਾਇਸੈਂਸਾਂ ਦੀਆਂ 26106 ਵੱਖ-ਵੱਖ ਅਰਜੀਆਂ ਦਾ ਨਿਪਟਾਰਾ ਕੀਤਾ- ਬਬਨਦੀਪ ਸਿੰਘ ਵਾਲੀਆ
ਕਿਹਾ, ਸਤੰਬਰ ਮਹੀਨੇ ਸੜਕ ਸੁਰੱਖਿਆ ਤਹਿਤ 55 ਚਲਾਨ ਕਰਕੇ 11 ਲੱਖ ਰੁਪਏ ਦੇ ਜੁਰਮਾਨੇ ਕੀਤੇ
ਪਟਿਆਲਾ, 27 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਟਰਾਂਸਪੋਰਟ ਵਿਭਾਗ ਦੇ ਅਦੇਸ਼ਾਂ ਤਹਿਤ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਸਾਰਥੀ ਤੇ ਵਾਹਨ ਪੋਰਟਲ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ 25677 ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਜਦਕਿ ਸਾਰਥੀ ਪੋਰਟਲ ਰਾਹੀਂ ਡਰਾਈਵਿੰਗ ਲਾਇਸੈਂਸਾਂ ਦੀਆਂ 26106 ਵੱਖ-ਵੱਖ ਅਰਜੀਆਂ ਦਾ ਨਿਪਟਾਰਾ ਕੀਤਾ ਕਰਦਿਆਂ ਅਰਜੀਆਂ ਦਾ ਨਿਪਟਾਰਾ ਕੀਤਾ ਹੈ। ਇਸ ਤਰ੍ਹਾਂ ਕਰੀਬ 50 ਹਜਾਰ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਸਤੰਬਰ ਮਹੀਨੇ ‘ਚ ਹੁਣ ਤੱਕ ਸੜਕ ਸੁਰੱਖਿਆ ਤਹਿਤ 55 ਚਲਾਨ ਕਰਕੇ 11 ਲੱਖ ਰੁਪਏ ਦੇ ਜੁਰਮਾਨੇ ਕੀਤੇ ਹਨ।ਇਹ ਜਾਣਕਾਰੀ ਆਰ ਟੀ ਏ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਦਿੱਤੀ।
ਆਰ ਟੀ ਏ ਨੇ ਦੱਸਿਆ ਕਿ ਇਨ੍ਹਾਂ ਵਿੱਚ ਕਮਰਸ਼ੀਅਲ ਗੱਡੀਆਂ ਦੀ ਫਿਟਨੈਸ 2567, ਮਲਕੀਅਤ ਤਬਦੀਲੀ 4990, ਕਰਜਾ ਇੰਦਰਾਜ/ਕੈਂਸਲ 4526, ਟੈਕਸ ਕਲੀਅਰੈਂਸ 2319, ਪਰਮਿਟ 1947, ਨਵੀਂ ਰਜਿਸਟਰੇਸ਼ਨ 6819, ਆਰ ਸੀ ਨਵੀਨੀਕਰਨ 1363, ਐਨ ਓ ਸੀ 362 ਆਦਿ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਨਵੀਨੀਕਰਨ 4843, ਇੰਟਰਨੈਸ਼ਨਲ ਲਾਇਸੈਂਸ 601, ਨਵੇਂ ਲਾਇਸੈਂਸ 4088, ਲਰਨਿੰਗ ਲਾਇਸੈਂਸ 7645, ਕੰਡਕਟਰ ਲਾਇਸੈਂਸ 72, ਬੈਕਲਾਗ 1238, ਇੰਡੋਰ੍ਸਮੇੰਟ 4475, ਰਿਹਾਇਸ਼ ਬਦਲੀ 1534, ਰਿਵੇਲੀਡੇਸ਼ਨ/ ਰਿਪਲੇਸ 1164, ਡੁਪਲੀਕੇਟ ਲਾਇਸੈਂਸ 881 ਆਦਿ ਜਾਰੀ ਕੀਤੇ ਗਏ ਹਨ।
ਆਰ ਟੀ ਏ ਪਟਿਆਲਾ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਮੁਤਾਬਕ ਆਰ ਟੀ ਏ ਦਫਤਰ ਵਿਖੇ ਆਉਣ ਵਾਲੇ ਲੋਕਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ।