ਸੰਗਰੂਰ,ਜੋਗਿੰਦਰ 07-04-2023(ਪ੍ਰੈਸ ਕੀ ਤਾਕਤ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਸ਼ਾਲ ਕੋਸ਼ਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਹੁਣ ਪੰਜਾਬ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਓਨਾਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਹੋਏ ਕਿਸਾਨੀ ਦੇ ਨੁਕਸਾਨ ਤੇ ਪੰਜਾਬ ਦੇ ਪਵਿੱਤਰ ਤਿਉਹਾਰ ਵਿਸਾਖੀ ਮੋਕੇ ਦਿਤੀਆਂ ਵੱਡੀਆਂ ਸਹੂਲਤਾਂ ਜਿਵੇਂ ਕਿ 100 ਪ੍ਰਤੀਸ਼ਤ ਫ਼ਸਲੀ ਨੁਕਸਾਨ ਤੇ 15000 ਰੁਪਏ ਪਰ ਏਕੜ ,33 ਤੋਂ 75 ਪ੍ਰਤੀਸ਼ਤ ਤੱਕ ਦੇ ਨੁਕਸਾਨ ਤੇ 6800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ,ਮੀਂਹ ਨਾਲ ਬਿੱਲਕੁਲ ਢਹਿ ਚੁੱਕੇ ਮਕਾਨਾ ਲਈ 1,20000 ਰੁਪਏ,ਘੱਟ ਨੁਕਸਾਨੇ ਮਕਾਨਾਂ ਦੀ ਮੁਰੰਮਤ ਲਈ 5200 ਰੁਪਏ,ਦਾ ਮੁਆਵਜ਼ਾ ਦੇਣ ਦੇ ਨਾਲ ਹੀ ਪੰਜਾਬ ਵਿੱਚ ਨਕਲੀ ਦਵਾਈਆਂ ਵੇਚਣ ਵਾਲਿਆਂ ਦੀ ਕੰਪਨੀ ਸੀਲ ਕਰਣ ਤੇ ਜੇਲ ਭੇਜਣ ਦੇ ਲਏ ਅਹਿਮ ਫੈਸਲੇ ਸ਼ਲਾਘਾ ਯੋਗ ਕਦਮ ਹਨ।ਤੇ ਕਿਹਾ ਕਿ ਹੁਣ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਪਟਵਾਰੀ ਦਫ਼ਤਰ ਵਿੱਚ ਨਹੀਂ ਸਗੋਂ ਪਿੰਡਾਂ ਦੀ ਸਾਂਝੀ ਥਾਂ ਤੇ ਲੋਕਾਂ ਵਿਚ ਬਹਿ ਕੇ ਸਭ ਦੇ ਸਾਹਮਣੇ ਕਰਣਗੇ। ਅੱਗੇ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਨੂੰ ਬਾਂਸਮਤੀ ਲਾਉਣ ਦੀ ਦਿੱਤੀ ਸਲਾਹ ਮਾਲੀ ਸਹੂਲਤ ਸਾਬਤ ਹੋਵੇਗੀ। ਐਗਰੀਕਲਚਰ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਬੀਜਾਂ ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ।ਇਸ ਮੋਕੇ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਕੋਚ ਨੇ ਦਸਿਆ ਕਿ ਕਿਸਾਨੀ ਦੇ ਹੋਏ ਨੁਕਸਾਨ ਕਾਰਨ ਪੰਜਾਬ ਸਰਕਾਰ ਵਲੋਂ ਕੋਆਪਰੇਟਿਵ ਬੈਂਕਾਂ ਨੂੰ ਛਮਾਹੀ ਕਿਸ਼ਤਾਂ ਪੋਸਟਪੋਨ ਕਰਣ ਦੇ ਹੁਕਮ ਜਾਰੀ ਕੀਤੇ ਹਨ।ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਪਰੰਤ ਉਨ੍ਹਾਂ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।