No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਣਬੀਰ ਤੇ ਆਲੀਆ ਨੇ ਆਪਣੀ ਧੀ ਰਾਹਾ ਦੀ ਪਹਿਲੀ ਝਲਕ ਦਿਖਾਈ

admin by admin
December 26, 2023
in BREAKING, COVER STORY, ENTERTAINMENT
0
ਰਣਬੀਰ ਤੇ ਆਲੀਆ ਨੇ ਆਪਣੀ ਧੀ ਰਾਹਾ ਦੀ ਪਹਿਲੀ ਝਲਕ ਦਿਖਾਈ

Mumbai: Actors Ranbir Kapoor and Alia Bhatt arrive for a Christmas party with their daughter Raha Kapoor, in Mumbai, Monday, Dec. 25, 2023. (PTI Photo)(PTI12_25_2023_000089A)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੌਲੀਵੁੱਡ ਅਦਾਕਾਰ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਅੱਜ ਕ੍ਰਿਸਮਸ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਪਿਆਰਾ ਤੋਹਫਾ ਦਿੱਤਾ ਹੈ। ਅੱਜ ਉਨ੍ਹਾਂ ਆਪਣੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਈ ਹੈ। ਇਹ ਪਰਿਵਾਰ ਕ੍ਰਿਸਮਸ ਬ੍ਰੰਚ ਲਈ ਇਕੱਠਾ ਹੋਇਆ ਅਤੇ ਆਲੀਆ ਤੇ ਰਣਬੀਰ ਨੇ ਰਾਹਾ ਨਾਲ ਕਈ ਤਸਵੀਰਾਂ ਖਿਚਵਾਈਆਂ। ਇਸ ਮੌਕੇ ਰਾਹਾ ਜਿੱਥੇ ਆਪਣੀ ਮਾਂ ਆਲੀਆ ਵਰਗੀ ਦਿਖ ਰਹੀ ਸੀ ਉੱੱਥੇ ਹੀ ਪਿਆਰੀਆਂ ਨੀਲੀਆਂ ਅੱਖਾਂ ਨਾਲ ਉਹ ਆਪਣੇ ਦਾਦਾ ਅਤੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਵਰਗੀ ਲੱਗ ਰਹੀ ਸੀ। ਰਾਹਾ ਨੇ ਸਫੈਦ ਰੰਗ ਦਾ ਕ੍ਰਿਸਮਸ ਸਵੈਟਰ ਅਤੇ ਪੇਸਟਲ ਗੁਲਾਬੀ ਰੰਗ ਦੀ ਸਕਰਟ ਪਹਿਨੀ ਹੋਈ ਸੀ। ਉਸ ਦੇ ਵਾਲ ਦੋ ਛੋਟੀਆਂ ਪੋਨੀਟੇਲਾਂ ਵਿੱਚ ਬੰਨ੍ਹੇ ਹੋਏ ਸਨ। ਇਸ ਮੌਕੇ ਰਣਬੀਰ ਨੇ ਬਲੈਕ ਟੀ-ਸ਼ਰਟ, ਮੈਚਿੰਗ ਪੈਂਟ ਅਤੇ ਬਲੈਕ ਡੈਨਿਮ ਜੈਕੇਟ ਪਹਿਨੀ ਹੋਈ ਸੀ, ਜਦਕਿ ਆਲੀਆ ਫੁੱਲਦਾਰ ਲਾਲ ਅਤੇ ਕਾਲੀ ਸ਼ਾਰਟ ਡਰੈੱਸ ’ਚ ਖੂਬ ਫੱਬ ਰਹੀ ਸੀ। ਉਸ ਨੇ ਲਾਲ ਰੰਗ ਦੀ ਉੱਚੀ ਅੱਡੀ ਵਾਲੀ ਹੀਲ ਅਤੇ ਕ੍ਰਿਸਮਸ ਹੇਅਰਬੈਂਡ ਲਾਇਆ ਹੋਇਆ ਸੀ। ਰਾਹਾ ਦਾ ਜਿਵੇਂ ਹੀ ਵੀਡੀਓ ਵਾਇਰਲ ਹੋਇਆ ਤਾਂ ਪ੍ਰਸ਼ੰਸਕਾਂ ਨੇ ਉਸ ਨੂੰ ਖੂਬ ਸਾਰਾ ਪਿਆਰ ਦਿੱਤਾ। ਇਕ ਨੇ ਲਿਖਿਆ, ‘‘ਨੈਣ ਨਕਸ਼ਾਂ ਵਿੱਚ ਸੰਪੂਰਨ ਕਪੂਰ ਪਰਿਵਾਰ।’’ ਦੂਜੇ ਨੇ ਲਿਖਿਆ, ‘‘ਖਾਨਦਾਨੀ ਨੀਲੀਆਂ ਅੱਖਾਂ।’’ ਇੱਕ ਹੋਰ ਨੇ ਕਿਹਾ, ‘‘ਆਪਣੇ ਦਾਦਾ ਜੀ ਵਰਗੀ ਲੱਗਦੀ ਹੈ।’’ ਜ਼ਿਕਰਯੋਗ ਹੈ ਕਿ ਆਲੀਆ ਅਤੇ ਰਣਬੀਰ ਦਾ ਵਿਆਹ 14 ਅਪਰੈਲ 2022 ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਹਿੰਦੂ ਰਸਮਾਂ ਨਾਲ ਹੋਇਆ ਸੀ ਅਤੇ ਨਵੰਬਰ 2022 ਵਿੱਚ ਉਨ੍ਹਾਂ ਦੇ ਘਰ ਬੇਟੀ ਰਾਹਾ ਨੇ ਜਨਮ ਲਿਆ ਸੀ।

Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: alia bhatt and ranbir kapooralia bhatt and ranbir kapoor name their daughter 'raha'; share first glimpse of babyalia bhatt daughteralia bhatt daughter videoalia bhatts daughteralia bhatts daughter raha kapoors first videoalia ranbir daughterraha kapoor and ranbir kapoorranbir alia daughterranbir kapoorranbir kapoor and alia bhattranbir kapoor daughterranbir kapoor shared first glimpse with his daughter raha kapoor
Previous Post

ਮਨਜੀਤ ਸਿੰਘ ਜੀਕੇ ਸਾਥੀਆਂ ਸਣੇ ਮੁੜ ਅਕਾਲੀ ਦਲ ’ਚ ਸ਼ਾਮਲ

Next Post

ਪਟਿਆਲਾ ਵਿਖੇ ਹੋਣ ਵਾਲੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ

Next Post
ਪਟਿਆਲਾ ਵਿਖੇ ਹੋਣ ਵਾਲੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਪਟਿਆਲਾ ਵਿਖੇ ਹੋਣ ਵਾਲੀਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In