ਸੁਨਾਮ,ਜੋਗਿੰਦਰ,10-05-2023(ਪ੍ਰੈਸ ਕੀ ਤਾਕਤ)-ਅਕੇਡੀਆ ਵਰਲ਼ਡ ਸਕੂਲ ਵਿੱਚ ਕਰਵਾਏ ਗਏ ਪੰਜਾਬੀ ਕਹਾਣੀ ਅਤੇ ਹਿੰਦੀ ਵਿਗਿਆਪਨ ਦੇ ਮੁਕਾਬਲੇ।
ਪਿਛਲੇ ਦਿਨੀ ਸੁਨਾਮ ਇਲਾਕੇ ਦੀ ਮਾਣ ਮੱਤੀ ਵਿੱਦਿਅਕ ਸੰਸਥਾਂ ਅਕੇਡੀਆ ਵਰਲਡ ਸਕੂਲ ਵਿਖੇ ਜਮਾਤ ਪਹਿਲੀ ਦੇ ‘ਪੰਜਾਬੀ ਕਹਾਣੀ’ ਅਤੇ ਜਮਾਤ ਦੂਜੀ ਦੇ ‘ਹਿੰਦੀ ਵਿਗਿਆਪਨ’ ਮੁਕਾਬਲੇ ਕਰਵਾਏ ਗਏ । ਜਮਾਤ ਪਹਿਲੀ ਦੇ ਵਿਦਿਆਰਥੀਆਂ ਦੇ ਹੋਏ ਕਹਾਣੀ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਆਤਮ-ਵਿਸ਼ਵਾਸ ਨਾਲ਼ ਮੁਕਾਬਲੇ ਵਿੱਚ ਸ਼ਾਨਦਾਰ ਢੰਗ ਨਾਲ਼ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵੱਲੋਂ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ਼ ਪੇਸ਼ ਕੀਤਾ ਗਿਆ। ਇਸ ਮੁਕਾਬਲੇ ਲਈ ਪੰਜਾਬੀ ਡਿਪਾਰਟਮੈਂਟ ਦੇ ਅੈੱਚ. ਓ. ਡੀ. ਮਿਸ ਗੁਰਪ੍ਰੀਤ ਕੌਰ ਜੱਜ ਸਨ। ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ,ਐਸਟਰ) ਵਿੱਚ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਅਰਜ ਕੌਰ (ਅੈਸਟਰ) , ਦੂਜਾ ਸਥਾਨ ਮਨਕੀਰਤ ਸਿੰਘ (ਅੈਸਟਰ)ਅਤੇ ਤੀਜਾ ਸਥਾਨ ਮਨਕੀਰਤ ਕੌਰ (ਲਾਇਲੈਕ) ਨੇ ਹਾਸਲ ਕੀਤਾ। ਇਸ ਦੇ ਨਾਲ਼ ਹੀ ਜਮਾਤ ਦੂਜੀ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਵਿਗਿਆਪਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਲਈ ਹਿੰਦੀ ਡਿਪਾਰਟਮੈਂਟ ਦੇ ਅੈੱਚ.ਓ.ਡੀ.ਮਿਸ ਜਸਵਿੰਦਰ ਕੌਰ ਜੱਜ ਸਨ। ਵਿਗਿਆਪਨ ਦਾ ਪ੍ਰਦਰਸ਼ਨ ਜ਼ਰੂਰੀ ਚੀਜ਼ਾਂ ਨਾਲ਼ ਕੀਤਾ ਗਿਆ।ਇਹ ਮੁਕਾਬਲਾ ਦੋ ਗਰੁੱਪਾਂ (ਲਾਇਲੈਕ,ਐਸਟਰ) ਵਿੱਚ ਕਰਵਾਇਆ ਗਿਆ। ਬੱਚਿਆਂ ਅੰਦਰ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸੁਕਤਾ ਵੇਖਣ ਨੂੰ ਮਿਲੀ।
ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਜਯੰਤ ਜੈਨ(ਲਾਇਲੈਕ) ,ਦੂਜਾ ਸਥਾਨ ਰੁਹਾਨੀ ਜੈਨ( ਲਾਇਲੈਕ) ਜਸ਼ਨੂਰ ਸਿੰਘ( ਅੈਸਟਰ) ਅਤੇ ਤੀਜਾ ਸਥਾਨ ਵਾਹੀਨ ਪੁਰੀ( ਅੈਸਟਰ) ਪਰਨੀਕਾ ਪੁਰੀ( ਲਾਇਲੈਕ) ਨੇ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਦਾ ਮੁਲਾਂਕਣ ਹੇਠ ਲਿਖੇ ਮਾਪਦੰਡਾਂ ਅਨੁਸਾਰ ਕੀਤਾ ਗਿਆ ਸੀ ‘ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਪੇਸ਼ਕਾਰੀ’।ਮੁਕਾਬਲਿਆਂ ਦੀਆਂ ਤਿਆਰੀਆਂ ਪੰਜਾਬੀ ਅਧਿਆਪਕ ਮਿਸ ਮੀਨੂ, ਮਿਸ ਰੁਪਿੰਦਰ ਕੌਰ ਅਤੇ ਹਿੰਦੀ ਅਧਿਆਪਕ ਮਿਸ ਪੂਨਮ ਅਰੋੜਾ, ਮਿਸ ਗੀਤਾ ਰਾਣੀ ਵੱਲੋਂ ਕਾਰਵਾਈਆਂ ਗਈਆਂ ਸਨ।
ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ ਸਰ ਗਗਨਦੀਪ ਸਿੰਘ ਅਨੁਸਾਰ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਂਦੇ ਹਨ । ਉਹਨਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।