ਪਟਿਆਲਾ, 14 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਦੀ ਬੱਸ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਵਖ-ਵਖ ਥਾਵਾਂ `ਤੇ ਵਿੱਕਰੀ ਹਿਤ ਪੁਸਤਕਾਂ ਲੈ ਕੇ ਜਾਣ ਸੰਬੰਧੀ ਆਪਣੇ ਮਿਸ਼ਨ ਤਹਿਤ ਹੁਣ ਦੋ ਦਿਨ ਲਈ ਚੰਡੀਗੜ੍ਹ ਜਾ ਰਹੀ ਹੈ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਵੱਲੋਂ ਇਸ ਸੰਬੰਧੀ ਦੱਸਿਆ ਗਿਆ ਕਿ ਵਾਈਸ-ਚਾਂਸਲਰ ਡਾ. ਅਰਵਿੰਦ ਦੀ ਯੋਗ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਨੂੰ ਦੂਰ ਦੁਰਾਡੇ ਦੇ ਪਾਠਕਾਂ ਦੀ ਪਹੁੰਚ ਵਿਚ ਲੈ ਕੇ ਜਾਣ ਦੇ ਮਿਸ਼ਨ ਵਜੋਂ ਇਹ ਬੱਸ ਹੁਣ 16 ਅਤੇ 17 ਅਗਸਤ 2021 ਨੂੰ ਚੰਡੀਗੜ੍ਹ ਵਿਖੇ ਜਾਵੇਗੀ। 16 ਅਗਸਤ ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ ਤਕ ਇਹ ਬੱਸ ਸੈਕਟਰ 17-ਸੀ ਦੀ ਪਾਰਕਿੰਗ ਨੇੜੇ ਰੁਕੇਗੀ ਅਤੇ 17 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ ਤਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਕੋਲ ਰੁਕੇਗੀ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕਾਂ ਖਰੀਦਣ ਦੇ ਚਾਹਵਾਨ ਸੰਬੰਧਤ ਥਾਵਾਂ `ਤੇ ਸ੍ਰ. ਸੁੱਚਾ ਸਿੰਘ ਨਾਲ 9855801586 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।