26-05-2023(ਪ੍ਰੈਸ ਕੀ ਤਾਕਤ)- PSEB ਵੱਲੋਂ ਦਸਵੀਂ ਸ਼੍ਰੇਣੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਕੁੱਲ ਨਤੀਜਾ 97.54 ਫ਼ੀਸਦ ਰਿਹਾ। ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ।
98.46 ਕੁੜੀਆਂ ਤੇ 96.73 ਮੁੰਡੇ ਪਾਸੇ ਹੋਏ ਹਨ। 653 ਵਿਦਿਆਰਥੀ ਫੇਲ੍ਹ ਹੋਏ ਹਨ। 6171 ਵਿਦਿਆਰਥੀਆਂ ਦੀ ਕੰਪਾਰਟਮੈੰਟ ਹੈ।2266 ਵਿਦਿਆਰਥੀ ਪੰਜਾਬੀ ‘ਚੋਂ ਫੇਲ੍ਹ ਹੋਏ ਹਨ।
ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦ ਨਾਲ ਸੂਬੇ ‘ਚੋਂ ਟਾਪ ਕੀਤਾ ਹੈ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ।