No Result
View All Result
Wednesday, August 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਦੀਆਂ ਹੱਕੀ ਅਤੇ ਬਿਲਕੁਲ ਜਾਇਜ ਮੰਗਾਂ ਦੀ ਪ੍ਰਾਪਤੀ

admin by admin
July 4, 2023
in BREAKING, COVER STORY, PUNJAB
0
ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਦੀਆਂ ਹੱਕੀ ਅਤੇ ਬਿਲਕੁਲ ਜਾਇਜ ਮੰਗਾਂ ਦੀ ਪ੍ਰਾਪਤੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ : 4 ਜੁਲਾਈ 2023 (ਪ੍ਰੈਸ ਕੀ ਤਾਕਤ ਬਿਊਰੋ ): ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਦੀਆਂ ਹੱਕੀ ਅਤੇ ਬਿਲਕੁਲ ਜਾਇਜ ਮੰਗਾਂ ਦੀ ਪ੍ਰਾਪਤੀ ਲਹੀ 21—07—2022 ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਦਿੱਤੇ ਗਏ ਮੰਗ ਪੱਤਰ ਤੇ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ। ਯੂਨੀਅਨ ਨੇ 6—12—2022 ਨੂੰ ਕਾਲੇ ਚੋਲੇ ਪਾਕੇ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਰੋਸ ਮਾਰਚ ਵੀ ਕੀਤਾ ਗਿਆ ਸੀ। ਪਾਵਰਕਾਮ ਦੀ ਮੈਨੇਜਮੈਂਟ ਇਸ ਦਰਮਿਆਨ ਕਈ ਮੀਟਿੰਗਾਂ ਸੰਘਰਸ਼ ਕਰਨ ਦੀ ਮਿਤੀ ਤੋਂ ਪਹਿਲਾਂ ਦਿੱਤੀਆਂ ਪਰ ਐਨ ਮੌਕੇ ਤੇ ਆਕੇ ਇਹ ਮੀਟਿੰਗ ਰੱਦ ਕਰ ਦਿੱਤੀਆਂ ਬਗੈਰ ਅਗਲੇ ਸਮੇਂ ਵਿੱਚ ਮੀਟਿੰਗ ਦੀ ਤਰੀਖ ਨਿਸ਼ਚਿਤ ਕਰਨ ਤੋਂ। ਪਾਵਰਕਾਮ ਪੰਜਾਬ ਸਰਕਾਰ ਦਾ ਇੱਕ ਅਜਿਹਾ ਮਹੱਤਵਪੂਰਨ ਅਦਾਰਾ ਹੈ ਜਿਸ ਵਿੱਚ ਕੰਮ ਕਰਦੀਟਾਂ ਕਰਮਚਰੀਆਂ ਦੀਆਂ ਜਾਨਾਂ ਵੀ ਗਈਆਂ ਹਨ ਅਤੇ ਇਸ ਦੀ ਡਿਵੈਲਪਮੈਂਟ ਵਿੱਚ ਮਹੱਤਵ ਪੂਰਨ ਰੋਲ ਹੈ। ਇਸ ਕਰਕੇ ਹੀ ਇਸ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਸਹੂਲਤਾਂ ਪੰਜਾਬ ਸਰਕਾਰ ਤੋਂ ਵਧੀਆਂ ਹਨ ਪਰੰਤੂ ਅੱਜ ਪਾਵਰਕਾਮ ਦੀ ਮੈਨੇਜਮੈਂਟ ਨੇ ਇਸ ਅਦਾਰੇ ਵਿੱਚ ਕੰਮ ਕਰਦੇ ਕਰਮਚਾਰੀਆਂ ਜੋ ਅੱਜ ਪੈਨਸ਼ਨਰਜ਼ ਦੇ ਰੂਪ ਵਿੱਚ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ ਦੀਆਂ ਪੈਨਸ਼ਨਾਂ ਪੰਜਾਬ ਦੇ ਪੈਨਸ਼ਨਰਜ਼ ਤੋਂ ਬਹੁਤ ਘੱਟ ਹਨ। ਇੱਥੇ ਤੱਕ ਪੰਜਾਬ ਪੇ ਕਮਿਸ਼ਨ ਦੀਆਂ ਪੈਨਸ਼ਨਰਜ਼ / ਤਨਖਾਹ ਲਈ ਦਿੱਤੀ ਗਈ ਰਿਪੋਰਟ ਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਲਾਗੂ ਨਹੀਂ ਕੀਤਾ ਜਾ ਰਿਹਾ। ਅਨੇਕਾ ਪੈਨਸ਼ਨਰਜ਼ ਪੰਜਾਬ ਸਰਕਾਰ ਦੇ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਹੋਣ ਕਰਕੇ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਹਨ। ਪੰਜਾਬ ਦੇ ਪੇ ਕਮਿਸ਼ਨ ਨੇ ਪਾਵਰਕਾਮ ਦੇ ਪੈਨਸ਼ਰਾਂ ਵਿੱਚ ਵਾਧਾ 2.59 ਦੇ ਗੁਣਨ ਨਾਲ ਕੀਤਾ ਹੈ ਪਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਦੇ ਪੇ ਕਮਿਸ਼ਨ ਨੇ ਪੁਰਾਣੇ ਪੈਨਸ਼ਨਰਜ਼ ਅਤੇ ਨਵੇਂ ਪੈਨਸ਼ਨਰਜ਼ ਦੀਆਂ ਪੈਨਸ਼ਨਰਾਂ ਵਿੱਚ ਵੱਡੇ ਅੰਤਰ ਨੂੰ ਘਟਾਉਣ ਲਈ 3 ਪ੍ਰਤੀਸ਼ਦ ਦੇ ਨੈਸ਼ਨਲ ਵਾਧਾ ਕਰਕੇ ਪੈਨਸ਼ਨਰਾਂ ਵਧਾਉਣ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ, ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਨੂੰ ਬਗੈਰ ਕਿਸੇ ਸ਼ਰਤਾਂ ਤੋਂ 23 ਸਾਲ ਐਡਵਾਂਸ ਪ੍ਰਸੋਨਲਜ਼ ਤਰੱਕੀ ਦਾ ਲਾਭ ਬਹੁਤ ਚਿਰ ਪਹਿਲਾ ਦਿੱਤਾ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਪਾਵਰਕਾਮ ਦੇ ਪੈਨਸ਼ਨਰਜ਼ ਨੂੰ ਇਹ ਲਾਭ ਨਹੀਂ ਦਿੱਤਾ ਜਾ ਰਿਹਾ। ਪਾਵਰਕਾਮ ਦੀ ਮੈਨੇਜਮੈਂਟ ਪਾਵਰਕਾਮ ਦੇ ਪੈਨਸ਼ਨਰਜ਼ ਨੂੰ ਇਹ ਲਾਭ ਨਹੀਂ ਦਿੱਤਾ ਹੈ, ਐਕਸੀਡੈਂਟ ਐਕਸ ਗਰੈਚੂਟੀਆਂ ਲਾਭ ਹਰ ਤਰ੍ਹਾਂ ਦੇ ਐਕਸੀਡੈਟ ਦੇ ਕੰਮ ਕਰਦਿਆਂ ਹੋਇਆ ਮ੍ਰਿਤਕ ਦੇ ਵਾਰਸਾਂ ਨੂੰ ਦੇ ਰਹੀ ਹੈ, ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਦਾ ਪੰਜਾਬ ਡਿਵੈਲਪਮੈਂਟ ਟੈਕਸ 200 ਰੁਪਏ ਪ੍ਰਤੀ ਮਹੀਨਾ ਨਹੀਂ ਕੱਟਿਆ ਜਾਂਦਾ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ 19—04—2018 ਤੋਂ ਪਾਵਰਕਾਮ ਦੇ ਪੈਨਸ਼ਨਰਜ਼ ਦਾ 200 ਰੁਪਏ ਪ੍ਰਤੀ ਮਹੀਨਾ ਕੱਟ ਰਹੀ ਹੈ। ਭਾਵੇ ਪਾਵਰਕਾਮ ਦੀ ਮੈਨੇਜਮੈਂਟ ਨੇ ਮਹੀਨਾ 11/2022 ਅਤੇ 1/2023 ਤੋਂ ਯੂਨੀਅਨ ਦੇ ਸਦਕਾ ਕੱਟਣਾ ਬੰਦ ਕਰ ਦਿੱਤਾ ਹੈ ਪਰੰਤੂ ਇਹ ਨਜਾਇਜ ਕੱਟਿਆ ਗਿਆ, ਟੈਕਸ ਵਿਆਜ ਸਹਿਤ ਵਾਪਸ ਨਹੀਂ ਕਰ ਰਹੀ ਹੈ। ਸਗੋਂ ਪੰਜਾਬ ਸਰਕਾਰ ਭਵਿੱਖ ਵਿੱਚ ਪੰਜਾਬ ਸਰਕਾਰ ਡਿਵਲਪਮੈਂਟ ਟੈਕਸ ਕੱਟਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਮੰਗਾਂ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੀ ਮੈਨੇਜਮੈਂਟ ਨੂੰ 15—06—2023 ਨੂੰ ਸੰਘਰਸ਼ ਦਾ ਨੋਟਿਸ ਦਿੱਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ਤੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਪਰੰਤੂ ਅਜੇ ਤੱਕ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰ ਰਹੀ ਹੈ। ਜਿਸ ਕਰਕੇ ਅੱਜ ਮਿਤੀ 04—07—2023 ਨੂੰ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਗੇਟ ਤੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਦੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਰਾਧੇ ਸਿਆਮ ਪ੍ਰਧਾਨ, ਚਮਕੌਰ ਸਿੰਘ ਸੀ. ਮੀਤ ਪ੍ਰਧਾਨ, ਪਾਲ ਸਿੰਘ ਮੁੰਡੀ ਮੀਤ ਪ੍ਰਧਾਨ, ਤਾਰਾ ਸਿੰਘ ਖਹਿਰਾ ਮੀਤ ਪ੍ਰਧਾਨ, ਕੇਵਲ ਸਿੰਘ ਬਨਵੈਤ, ਜਗਦੇਵ ਸਿੰਘ ਬਾਹੀਆ ਸੁਨਾਮ, ਰਾਜਿੰਦਰ ਸਿੰਘ ਰਾਜਪੁਰਾ, ਜਰਨੈਲ ਸਿੰਘ, ਅਮਰੀਕ ਸਿੰਘ ਮਸੀਤਾ ਮੋਗਾ, ਨਰਿੰਦਰ ਕੁਮਾਰ ਬੱਲ ਅੰਮ੍ਰਿਤਸਰ, ਜਗਦੀਸ਼ ਸਿੰਘ ਰਾਣਾ ਅਮਲੋਹ, ਜਗਦੀਸ਼ ਸ਼ਰਮਾ ਮੁਹਾਲੀ, ਐਸ.ਪੀ. ਸਿੰਘ ਲੁਧਿਆਣਾ, ਜਸਬੀਰ ਸਿੰਘ ਭਾਮ, ਗੁਰਮੇਲ ਸਿੰਘ ਨਾਹਰ ਮੋਗਾ, ਰਾਮ ਕੁਮਾਰ ਰੋਪੜ, ਸੁਖਜੰਟ ਸਿੰਘ ਬਰਨਾਲਾ, ਕੁਲਦੀਪ ਸਿੰਘ ਰਾਣਾ ਜਲੰਧਰ ਸੰਤੋਖ ਸਿੰਘ ਬੋਪਾਰਾਏ ਪਟਿਆਲਾ, ਗੱਜਣ ਸਿੰਘ, ਦਵਿੰਦਰ ਸਿੰਘ ਰੋਪੜ, ਸੁਰਿੰਦਰ ਪਾਲ, ਨਰਿੰਦਰ ਬੱਲ, ਭਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਜਗਤਾਰ ਸਿੰਘ, ਸ਼ਿਵ ਕੁਮਾਰ ਸੇਤੀਆ, ਮਲਕੀਤ ਸਿੰਘ, ਹਰਸ਼ਰਨਜੀਤ ਕੌਰ, ਪਵਿੱਤਰ ਕੌਰ ਆਦਿ ਹਾਜਰ ਸਨ।

Post Views: 83
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: breaking newsEntertainment NewsHaryana newshimachal newsindian newslatest newsMogamudde ki baatnew pensionnewsnews1indianotification of new pensionold pensionPatialapolitical newsprime timepunjab newssports newsudaynewslivezirakpurzphh
Previous Post

ਸੁਨੀਲ ਜਾਖੜ ਦੇ ਹੱਥ ਪੰਜਾਬ ਭਾਜਪਾ ਦੀ ਕਮਾਨ, ਬਣੇ ਸੂਬਾ ਪ੍ਰਧਾਨ

Next Post

ਡਾਕਟਰ ਡੇ ਦੀ ਸੈਲੀਬ੍ਰੇਸ਼ਨ

Next Post
ਡਾਕਟਰ ਡੇ ਦੀ ਸੈਲੀਬ੍ਰੇਸ਼ਨ

ਡਾਕਟਰ ਡੇ ਦੀ ਸੈਲੀਬ੍ਰੇਸ਼ਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In