No Result
View All Result
Tuesday, October 14, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

Patiala Police: ਗੈਂਗਸਟਰਾਂ ਦੇ 2 ਨਜਦੀਕੀ ਸਾਥੀ 32 ਬੋਰ ਦੇ 3 ਪਿਸਟਲਾਂ ਸਣੇ ਕਾਬੂ

admin by admin
June 1, 2023
in BREAKING, CRIME, PUNJAB
0
Patiala Police:  ਗੈਂਗਸਟਰਾਂ ਦੇ 2 ਨਜਦੀਕੀ ਸਾਥੀ 32 ਬੋਰ ਦੇ 3 ਪਿਸਟਲਾਂ ਸਣੇ ਕਾਬੂ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 01-06-2023(ਪ੍ਰੈਸ ਕੀ ਤਾਕਤ)-ਪਟਿਆਲਾ ਪੁਲਿਸ ਨੇ ਗੈਂਗਸਟਰਾਂ ਦੇ 2 ਨਜਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਕੁਲ 3 ਪਿਸਟਲ .32 ਬੋਰ ਸਮੇਤ 16 ਰੋਦ ਬਰਾਮਦ ਕਰਨ ਸਫ਼ਲਤਾ ਹਾਸਲ ਕੀਤੀ ਹੈ।ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ।

ਐਸ.ਐਸ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਖਾਸ ਮੁਹਿੰਮ ਵਿੱਢੀ ਹੈ, ਜਿਸ ਤਹਿਤ ਪਟਿਆਲਾ ਪੁਲਿਸ ਨੇ ਹਰਿਆਣਾ ਨਾਲ ਲਗਦੇ ਇਲਾਕੇ ਵਿੱਚ ਇੰਟਰਸਟੇਟ ਨਾਕਾਬੰਦੀ ਤੇ ਪੈਟਰੋਲਿੰਗ ਆਪਰੇਸਨ ਚਲਾਇਆ ਹੋਇਆ ਹੈ, ਇਸ ਤਹਿਤ ਹੀ ਦੋ ਵੱਖ-ਵੱਖ ਕੇਸਾਂ ਵਿੱਚ ਐਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ, ਡੀ.ਐਸ.ਪੀ. ਜਾਂਚ ਸੁਖਅਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਘਨੌਰ ਰਘਬੀਰ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਸ਼ੰਭੂ ਦੇ ਐਸ.ਐਚ.ਓ. ਇੰਸਪੈਕਟਰ ਰਾਹੁਲ ਕੌਸ਼ਲ ਦੀਆਂ ਟੀਮਾਂ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।

ਵਰੁਣ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਗੋਲੂ ਪੁੱਤਰ ਲੇਟ ਸਮਸ਼ੇਰ ਸਿੰਘ ਵਾਸੀ ਵਾਰਡ ਨੰਬਰ 17, ਸਹੀਦ ਭਗਤ ਸਿੰਘ ਨਗਰ, ਅਮਲੋਹ ਰੋਡ ਖੰਨਾ, ਵਜੋਂ ਹੋਈ, ਇਸ ਤੋਂ .32 ਬੋਰ ਦੇ 2 ਪਿਸਟਲ ਤੇ 8 ਰੌਂਦ ਬਰਾਮਦ ਹੋਏ ਜਦਕਿ ਗੁਰਪ੍ਰੀਤ ਸਿੰਘ ਟੱਲੀ ਪੁੱਤਰ ਰਾਮ ਸਿੰਘ ਵਾਸੀ ਗਾਜੇਵਾਸ ਥਾਣਾ ਸਦਰ ਸਮਾਣਾ ਨੂੰ ਵਰਨਾ ਕਾਰ ‘ਤੇ ਕਾਬੂ ਕੀਤਾ, ਇਸ ਕੋਲੋਂ ਇਕ ਪਿਸਟਲ .32 ਬੋਰ ਤੇ 8 ਰੌਂਦ ਬਰਾਮਦ ਹੋਏ ਹਨ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਤੀ 31.05.2023 ਨੂੰ ਹਰਿਆਣਾ ਦੇ ਨਾਲ ਲਗਦੇ ਏਰੀਆਂ ਵਿੱਚ ਇੰਟਰਸਟੇਟ ਨਾਕਾਬੰਦੀ/ਪੈਟਰੋਲਿੰਗ ਦੌਰਾਨ ਮੇਨ ਹਾਈਵੇ ਅੰਬਾਲਾ ਤੋਂ ਰਾਜਪੁਰਾ ਰੋਡ ਮਹਿਮਦਪੁਰ ਵਿਖੇ ਨਾਕਾਬੰਦੀ ਦੌਰਾਨ ਸੁਖਜੀਤ ਸਿੰਘ ਗੋਲੂ ਨੂੰ ਕੀਤਾ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 76 ਮਿਤੀ 31.05.2023 ਆਰਮਜ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸ਼ੰਭੂ ਵਿਖੇ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਟੀ-ਪੁਆਇਟ ਬਘੌਰਾ ਘਨੌਰ ਤੋਂ ਪਟਿਆਲਾ ਰੋਡ ‘ਤੇ ਨਾਕਾਬੰਦੀ ਮੌਕੇ ਗੁਰਪ੍ਰੀਤ ਸਿੰਘ ਟੱਲੀ ਨੂੰ ਵਰਨਾ ਕਾਰ ਤੇ ਹਥਿਆਰਾਂ ਸਮੇਤ ਕਾਬੂ ਕੀਤੇ  ਜਾਣ ‘ਤੇ ਮੁਕੱਦਮਾ ਨੰਬਰ 48 ਮਿਤੀ 31.05.2023 ਆਰਮਜ ਐਕਟ ਦੀ ਧਾਰਾ 25 ਦੀ ਸਬ ਸੈਕਸ਼ਨ (7) (8) ਥਾਣਾ ਘਨੌਰ ਦਰਜ ਕੀਤਾ ਗਿਆ।

ਐਸ.ਐਸ.ਪੀ. ਵਰੁਣ ਸ਼ਰਮਾ ਨੇ ਇਨ੍ਹਾਂ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਇਨ੍ਹਾਂ ਦਾ ਪਿਛੋਕੜ ਅਪਰਾਧਿਕ ਹੋਣ ਕਰਕੇ ਦੋਵੇਂ ਕਈ ਵਾਰ ਜੇਲ ਜਾ ਚੁੱਕੇ ਹਨ, ਗੁਰਪ੍ਰੀਤ ਸਿੰਘ ਉਰਫ ਟੱਲੀ ਜੋ ਕਿ ਐਸ.ਕੇ. ਖਰੌੜ ਗੈਂਗ ਦੇ ਮੈਂਬਰ ਬਿੱਟੂ ਗੁੱਜਰ ਦਾ ਨਜਦੀਕੀ ਸਾਥੀ ਹੈ ਅਤੇ ਪਸਿਆਣਾ ਦੇ ਸਰਪੰਚ ਭੁਪਿੰਦਰ ਸਿੰਘ ਦੇ ਮਈ 2020 ਹੋਏ ਕਤਲ ਵਿੱਚ ਬਿੱਟੂ ਗੁੱਜਰ ਦਾ ਸ਼ਹਿ ਦੋਸੀ ਹੈ ਹੁਣ ਇਹ ਉਸ ਕੇਸ ਵਿੱਚ ਜਮਾਨਤ ‘ਤੇ ਹੈ, ਜਿਸਤੇ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਭਵਾਨੀਗੜ੍ਹ ਵਿਖੇ ਵੀ ਦਰਜ ਹੈ।

ਇਸੇ ਤਰ੍ਹਾਂ ਸੁਖਜੀਤ ਸਿੰਘ ਉਰਫ ਗੋਲੂ ਵੀ ਖੰਨਾ ਸ਼ਹਿਰ ਵਿੱਚ ਦੋ ਗਰੁੱਪਾਂ ਵਿੱਚ ਚੱਲ ਰਹੀ ਗੈਂਗਵਾਰ ਵਿੱਚ ਸਰਗਰਮ ਹੈ ਅਤੇ ਇਸ ਵਿਰੁੱਧ ਵੀ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਸਿਟੀ-2 ਖੰਨਾ ਵਿਖੇ ਦਰਜ ਹੈ ਤੇ ਇਹ ਖੰਨਾ ਸ਼ਹਿਰ ਵਿੱਚ ਗਾਂਧੀ ਗਰੁੱਪ ਦੇ ਮੈਬਰਾਂ ਨਾਲ ਸਰਗਰਮ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ ਅੱਜ ਸਬੰਧਤ ਅਦਾਲਤ ਵਿੱਚ ਪੇਸ਼ ਕਰਕੇ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Post Views: 235
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Patialapatiala clashespatiala latest newspatiala newsPatiala policepatiala police arrested 6 gangsterspatiala police arrested gangsterspatiala shiv sena-pro khalistani clashpolice of patialaPUNJAB POLICEshiv sena-pro khalistani clash erupts in patialashiv sena-pro khalistani clash in patiala
Previous Post

ਆਲੀਆ ਭੱਟ ਦੇ ਨਾਨਾ ਨਹੀਂ ਰਹੇ

Next Post

ਪੰਜਾਬ ਐਂਡ ਸਿੰਧ ਬੈਂਕ ਵਲੋਂ ਜਨ ਧਨ ਤੋਂ ਜਨ ਸੁਰਕਸ਼ਾ ਪ੍ਰੋਗ੍ਰਾਮ ਅਧੀਨ ਸਕੀਮਾਂ ਬਾਰੇ ਜਾਗਰੂਕ ਕੀਤਾ

Next Post
ਪੰਜਾਬ ਐਂਡ ਸਿੰਧ ਬੈਂਕ ਵਲੋਂ ਜਨ ਧਨ ਤੋਂ ਜਨ ਸੁਰਕਸ਼ਾ ਪ੍ਰੋਗ੍ਰਾਮ ਅਧੀਨ ਸਕੀਮਾਂ ਬਾਰੇ ਜਾਗਰੂਕ ਕੀਤਾ

ਪੰਜਾਬ ਐਂਡ ਸਿੰਧ ਬੈਂਕ ਵਲੋਂ ਜਨ ਧਨ ਤੋਂ ਜਨ ਸੁਰਕਸ਼ਾ ਪ੍ਰੋਗ੍ਰਾਮ ਅਧੀਨ ਸਕੀਮਾਂ ਬਾਰੇ ਜਾਗਰੂਕ ਕੀਤਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In