No Result
View All Result
Monday, March 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਲੋਕਾਂ ਨੇ 2014 ’ਚ ਲਿਆਂਦਾ ਸੀ ਬਦਲਾਅ: ਮੋਦੀ

admin by admin
October 28, 2023
in BREAKING, COVER STORY, Dharm, INDIA, National
0
12 ਅਪ੍ਰੈਲ PM ਮੋਦੀ ਰਾਜਸਥਾਨ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਖ਼ਿਲਾਫ਼ ਹਮਲਾ ਕਰਦਿਆਂ ਸਾਲ 2014 ਨੂੰ ਸਿਰਫ਼ ਇਕ ਤਰੀਕ ਨਹੀਂ ਸਗੋਂ ਬਦਲਾਅ ਦੀ ਸ਼ੁਰੂਆਤ ਕਰਾਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਉਦੋਂ ਲੋਕਾਂ ਨੇ ਪੁਰਾਣੇ ਬਟਨਾਂ ਤੇ ਖਰਾਬ ਸਕਰੀਨ ਵਾਲੇ ਫੋਨ ਵਾਂਗ ਤਤਕਾਲੀ ਸਰਕਾਰ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਐੱਨਡੀਏ ਦੀ ਸਰਕਾਰ ਨੂੰ ਮੌਕਾ ਦਿੱਤਾ।

ਪ੍ਰਧਾਨ ਮੰਤਰੀ ਨੇ ਇਥੇ ਇੰਡੀਆ ਮੋਬਾਈਲ ਕਾਂਗਰਸ ’ਚ ਆਪਣੇ ਸੰਬੋਧਨ ’ਚ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਭਾਰਤ ਦਰਾਮਦ ਤੋਂ ਮੋਬਾਈਲ ਫੋਨਾਂ ਦਾ ਬਰਾਮਦਕਾਰ ਬਣ ਗਿਆ ਹੈ ਅਤੇ ਐਪਲ ਤੋਂ ਲੈ ਕੇ ਗੂਗਲ ਤੱਕ ਵੱਡੀਆਂ ਕੰਪਨੀਆਂ ਦੇਸ਼ ’ਚ ਉਤਪਾਦਨ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 5ਜੀ ਮੋਬਾਈਲ ਸੇਵਾਵਾਂ ਤੇਜ਼ੀ ਨਾਲ ਲਾਗੂ ਕਰਨ ਤੋਂ ਬਾਅਦ ਭਾਰਤ ’ਚ ਸਭ ਤੋਂ ਪਹਿਲਾਂ 6ਜੀ ਸੇਵਾਵਾਂ ਸ਼ੁਰੂ ਹੋਣਗੀਆਂ। ਮੋਦੀ ਨੇ ਕਿਹਾ,‘‘2014 ਤੋਂ ਪਹਿਲਾਂ ਦੇਸ਼ ’ਚ ਕੁਝ ਸੌ ਸਟਾਰਟ ਅੱਪ ਸਨ ਪਰ ਹੁਣ ਇਹ ਗਿਣਤੀ ਇਕ ਲੱਖ ਦੇ ਨੇੜੇ ਪਹੁੰਚ ਗਈ ਹੈ। ਉਸ ਸਮੇਂ ਆਊਟਡੇਟਿਡ ਫੋਨ ਦੀ ਸਕਰੀਨ ਹੈਂਗ ਹੋ ਜਾਂਦੀ ਸੀ ਅਤੇ ਭਾਵੇਂ ਤੁਸੀਂ ਸਕਰੀਨ ਨੂੰ ਕਿੰਨਾ ਵੀ ਸਵਾਈਪ ਕਰ ਲਵੋ ਜਾਂ ਕਿੰਨੇ ਵੀ ਬਟਨ ਦਬਾ ਲਵੋ, ਕੁਝ ਅਸਰ ਹੁੰਦਾ ਹੀ ਨਹੀਂ ਸੀ। ਇਹੋ ਹਾਲਤ ਉਸ ਸਮੇਂ ਦੀ ਸਰਕਾਰ ਦੀ ਵੀ ਸੀ। ਉਸ ਸਮੇਂ ਦੇਸ਼ ਦਾ ਅਰਥਚਾਰਾ ਜਾਂ ਆਖ ਲਵੋ ਉਦੋਂ ਦੀ ਸਰਕਾਰ ਹੀ ਹੈਂਗ ਮੋਡ ’ਚ ਸੀ। ਹਾਲਤ ਇੰਨੀ ਖ਼ਰਾਬ ਸੀ ਕਿ ਰੀਸਟਾਰਟ ਕਰਨ ਨਾਲ ਵੀ ਕੋਈ ਫਾਇਦਾ ਨਹੀਂ ਹੁੰਦਾ ਸੀ। ਨਾ ਬੈਟਰੀ ਚਾਰਜ ਕਰਨ ਅਤੇ ਨਾ ਹੀ ਬਦਲਣ ਦਾ ਕੋਈ ਫਾਇਦਾ ਸੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ 2014 ’ਚ ਉਸ ਆਊਟਡੇਟਿਡ ਫੋਨ ਨੂੰ ਛੱਡ ਦਿੱਤਾ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਮੋਬਾਈਲ ਬ੍ਰਾਡਬੈਂਡ ਸਪੀਡ ਦੇ ਮਾਮਲੇ ’ਚ ਭਾਰਤ 118ਵੇਂ ਤੋਂ 43ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ 5ਜੀ ਸੇਵਾ ਸ਼ੁਰੂ ਹੋਣ ਦੇ ਇਕ ਸਾਲ ਦੇ ਅੰਦਰ ਚਾਰ ਲੱਖ 5ਜੀ ਬੇਸ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਅਯੁੱਧਿਆ ’ਚ ਰਾਮ ਮੰਦਰ ਛੇਤੀ ਬਣ ਕੇ ਤਿਆਰ ਹੋਵੇਗਾ: ਮੋਦੀ

ਚਿਤਰਕੂਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਛੇਤੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਰਾਮ ਮੰਦਰ ਦੇ ਨਿਰਮਾਣ ’ਚ ਹਿੰਦੂ ਧਾਰਮਿਕ ਆਗੂ ਜਗਤਗੁਰੂ ਰਾਮਭੱਦਰਾਚਾਰਿਆ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੱਧ ਪ੍ਰਦੇਸ਼ ਦੇ ਚਿਤਰਕੂਟ ’ਚ ਜਗਤਗੁਰੂ ਰਾਮਭੱਦਰਾਚਾਰਿਆ ਦੇ ਤੁਲਸੀ ਪੀਠ ’ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਕ੍ਰਿਤ ਤਰੱਕੀ ਅਤੇ ਪਛਾਣ ਦੀ ਵੀ ਭਾਸ਼ਾ ਹੈ। ਉਨ੍ਹਾਂ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਵੱਲੋਂ ਰਾਮ ਮੰਦਰ ਦੇ ਸਮਾਗਮ ਲਈ ਦਿੱਤੇ ਗਏ ਸੱਦੇ ਦਾ ਵੀ ਜ਼ਿਕਰ ਕੀਤਾ ਜੋ ਅਗਲੇ ਸਾਲ 22 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਮੋਦੀ ਨੇ ਕਿਹਾ ਕਿ ਸਵੱਛਤਾ, ਸਿਹਤ ਅਤੇ ਗੰਗਾ ਦੀ ਸਫਾਈ ਵਰਗੇ ਕੌਮੀ ਟੀਚਿਆਂ ਦਾ ਹੁਣ ਅਹਿਸਾਸ ਕੀਤਾ ਜਾ ਰਿਹਾ ਹੈ।

Post Views: 91
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: modimodi in usamodi livemodi live newsmodi rajkotmodi speechmodi speech todayNarendra Modinarendra modi latest speech 2022narendra modi latest speech 2023narendra modi livenarendra modi rajasthan rallyPm Modipm modi latest speechpm modi speechpm modi speech latestpm modi speech todayPM Narendra Modipm narendra modi speechpm narendra modi speech latestPrime Minister Narendra Modi
Previous Post

‘ਹਾਅ ਦਾ ਨਾਅਰਾ’ ਮਾਰਨ ਵਾਲੀ ਰਿਆਸਤ ਦੀ ਆਖ਼ਰੀ ਬੇਗ਼ਮ ਦਾ ਇੰਤਕਾਲ

Next Post

ਗਾਜ਼ਾ ਵਿੱਚ ਮਲਬੇ ਹੇਠ ਦਫ਼ਨ ਹਜ਼ਾਰ ਲਾਸ਼ਾਂ

Next Post
ਗਾਜ਼ਾ ਵਿੱਚ ਮਲਬੇ ਹੇਠ ਦਫ਼ਨ ਹਜ਼ਾਰ ਲਾਸ਼ਾਂ

ਗਾਜ਼ਾ ਵਿੱਚ ਮਲਬੇ ਹੇਠ ਦਫ਼ਨ ਹਜ਼ਾਰ ਲਾਸ਼ਾਂ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800