ਪਟਿਆਲਾ, 12 ਜੁਲਾਈ (ਸੁਨੀਤਾ ਵਰਮਾ) : ਅੱਜ ਪਟਿਆਲਾ ਜ਼ਿਲ੍ਹੇ ਵਿੱਚ 22 ਕੋਵਿਡ ਪੋਜ਼ਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ ਹੋਈਆਂ 761 ਰਿਪੋਰਟਾਂ ਵਿੱਚੋ 739 ਕੋਵਿਡ ਨੈਗੇਟਿਵ ਅਤੇ 22 ਕੋਵਿਡ ਪੋਜ਼ਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਪੋਜ਼ਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜਾਂ ਦੀ ਗਿਣਤੀ 239 ਹੈ। ਪੋਜ਼ਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 22 ਕੇਸਾਂ ਵਿੱਚੋਂ 9 ਸਮਾਣਾ, 10 ਪਟਿਆਲਾ ਸ਼ਹਿਰ , 1 ਨਾਭਾ, 1 ਰਾਜਪੁਰਾ ਅਤੇ 1 ਘਨੋਰ ਪਿੰਡ ਨਾਲ ਸਬੰਧਤ ਹੈ।
ਉਹਨਾਂ ਦੱਸਿਆ ਕਿ 16 ਪੋਜ਼ਟਿਵ ਕੇਸ ਦੇ ਸੰਪਰਕ ਵਿੱਚ ਆਉਣ ਅਤੇ 6 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ ਹਨ। ਪਟਿਆਲਾ ਦੇ ਅਰਬਨ ਅਸਟੇਟ ਤੋਂ 1, ਭਾਦਸੋਂ ਰੋਡ ਤੋਂ 1, ਅਨੰਦ ਨਗਰ ਏ ਤੋਂ 5 ,ਖਾਲਸਾ ਮੁਹੱਲਾ ਤੋਂ 1, ਮੇਨ ਬਜਾਰ ਤ੍ਰਿਪੜੀ ਤੋਂ 1, ਲਹਿਲ ਕਲੋਨੀ ਤੋਂ 1, ਰਾਜਪੁਰਾ ਤੋਂ 1, ਨਾਭਾ ਦੇ ਅਜੀਤ ਨਗਰ ਤੋਂ 1, ਸਮਾਣਾ ਦੇ ਜੱਟਾਂ ਪਤੀ ਤੋਂ 7, ਤੇਜ ਕਲੋਨੀ ਤੋਂ 2 ਅਤੇ ਪਿੰਡ ਘਨੋਰ ਤੋਂ 1 ਕੋਵਿਡ ਪੋਜ਼ਟਿਵ ਕੇਸ ਰਿਪੋਰਟ ਹੋਏ ਹਨ। ਉਹਨਾਂ ਦੱਸਿਆ ਕਿ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀ ਵੀ ਕੋਵਿਡ ਰਿਪੋਰਟ ਪੋਜ਼ਟਿਵ ਪਾਈ ਗਈ ਹੈ। ਉਹਨਾ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਤੋਪਖਾਨਾ ਕੰਟੈਨਮੈਂਟ ਜੋਨ ਦਾ ਦੋਰਾ ਕੀਤਾ ਅਤੇ ਏਰੀਏ ਦੇ ਮਿਉਂਸੀਪਲ ਕਾਉਂਸਲਰਾਂ ਨਾਲ ਮਿਲ ਕੇ ਲੋਕਾਂ ਨੂੰ ਸੈਂਪਲ ਦੇਣ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਕੋਵਿਡ ਲੱਛਣਾਂ ਵਾਲੇ ਵਿਅਕਤੀ ਖੁਦ ਆ ਕੇ ਸਿਹਤ ਵਿਭਾਗ ਦਾ ਸਹਿਯੋਗ ਦੇਣਗੇ ਤਾ ਹੀ ਕੰਟੈਨਮੈਂਟ ਜੋਨ ਨੂੰ ਖਤਮ ਕਰਨ ਵਿਚ ਮਦਦ ਮਿਲੇਗੀ। ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 29499 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ 575 ਕੋਵਿਡ ਪੋਜ਼ਟਿਵ, 27715 ਨੈਗਟਿਵ ਅਤੇ 1144 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੋਜ਼ਟਿਵ ਕੇਸਾਂ ਵਿੱਚੋਂ 12 ਪੋਜ਼ਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ 239 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 324 ਹੈ। ਪੋਜ਼ਟਿਵ ਕੇਸਾਂ ਵਿੱਚੋਂ 69 ਰਾਜਿੰਦਰਾ ਹਸਪਤਾਲ ,113 ਕੋਵਿਡ ਕੇਅਰ ਸੈਂਟਰ,133 ਮਰੀਜ ਹੋਮ ਆਈਸੋਲੇਸ਼ਨ ਅਤੇ ਬਾਕੀ 09 ਮਰੀਜ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾਂ ਵਿੱਚ ਦਾਖਲ ਹਨ।