No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

PUNJABI LATEST NEW:ਪੰਜਾਬ ਦੀਆਂ ਮੰਡੀਆਂ ‘ਚ ਕੀਤੀ ਜਾਵੇਗੀ ਆਨਲਾਈਨ ਗੇਟ ਐਂਟਰੀ : ਹਰਚੰਦ ਸਿੰਘ ਬਰਸਟ -ਪਟਿਆਲਾ ਦੀ ਸਨੌਰ ਆਧੁਨਿਕ ਮੰਡੀ ‘ਚ ਬੂਮ ਬੈਰੀਅਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ

ਪੰਜਾਬ ਦੀਆਂ ਮੰਡੀਆਂ 'ਚ ਕੀਤੀ ਜਾਵੇਗੀ ਆਨਲਾਈਨ ਗੇਟ ਐਂਟਰੀ : ਹਰਚੰਦ ਸਿੰਘ ਬਰਸਟ ਪਟਿਆਲਾ ਦੀ ਸਨੌਰ ਆਧੁਨਿਕ ਮੰਡੀ 'ਚ ਬੂਮ ਬੈਰੀਅਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ ਕਿਹਾ, ਆਨਲਾਈਨ ਕੰਮ ਨੂੰ ਨੇਪਰੇ ਚਾੜ੍ਹਣ ਲਈ ਮੰਡੀ ਬੋਰਡ ਨੇ ਤਿਆਰ ਕੀਤਾ ਸਾਫਟਵੇਅਰ

admin by admin
January 15, 2024
in BREAKING, COVER STORY, INDIA, PUNJAB
0
PUNJABI LATEST NEW:ਪੰਜਾਬ ਦੀਆਂ ਮੰਡੀਆਂ ‘ਚ ਕੀਤੀ ਜਾਵੇਗੀ ਆਨਲਾਈਨ ਗੇਟ ਐਂਟਰੀ : ਹਰਚੰਦ ਸਿੰਘ ਬਰਸਟ -ਪਟਿਆਲਾ ਦੀ ਸਨੌਰ ਆਧੁਨਿਕ ਮੰਡੀ ‘ਚ ਬੂਮ ਬੈਰੀਅਰ ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
15 ਜਨਵਰੀ  :
ਅੱਜ ਪਟਿਆਲਾ ਜ਼ਿਲ੍ਹੇ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵਿੱਚ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਤੇ ਵੇ-ਬ੍ਰਿਜ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਹਲਕਾ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ। ਜਿਨ੍ਹਾਂ ਵਲੋਂ ਗੇਟ ਐਂਟਰੀ ਦਾ ਉਦਘਾਟਨ ਕੀਤਾ ਗਿਆ।
   ਸਮਾਗਮ ਦੌਰਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਟਿਆਲਾ ਜਿਲ੍ਹੇ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਪੰਜਾਬ ਦੀ ਪਹਿਲੀ ਅਜਿਹੀ ਮੰਡੀ ਹੈ, ਜਿੱਥੇ ਫ਼ਲਾਂ ਅਤੇ ਸਬਜ਼ੀਆਂ ਦੀ ਆਨਲਾਈਨ ਐਂਟਰੀ ਮੰਡੀ ਦੇ ਮੁੱਖ ਗੇਟ ‘ਤੇ ਵੇ-ਬ੍ਰਿਜ ਰਾਹੀਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਇਸ ਲਈ ਬੋਰਡ ਵੱਲੋਂ ਆਪਣਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਤਾਂ ਜੋ ਮੰਡੀ ਵਿੱਚ ਆਉਣ ਵਾਲੀ ਹਰ ਤਰ੍ਹਾਂ ਦੀਆਂ ਸਬਜੀਆਂ ਅਤੇ ਫ਼ਲਾਂ ਦਾ ਰਿਕਾਰਡ ਰੱਖਿਆ ਜਾ ਸਕੇ। ਇਸਦੇ ਨਾਲ ਹੀ ਬੋਰਡ ਕੋਲ ਹੋਰ ਰਾਜਾਂ ਤੋਂ ਆਉਣ ਵਾਲੇ ਸਮਾਨ ਅਤੇ ਟਰੇਡਰਾਂ ਦਾ ਡਾਟਾ ਵੀ ਮੌਜੂਦ ਰਹੇਗਾ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੌਰ ਰੋਡ ਸਥਿਤ ਆਧੁਨਿਕ ਫਲ਼ ਅਤੇ ਸਬਜ਼ੀ ਮੰਡੀ ਵਿਖੇ ਏ.ਟੀ.ਐਮ. ਲਗਾਉਣ ਦੇ ਲਈ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸਦੇ ਨਾਲ ਹੀ ਮੰਡੀ ਤੋਂ ਬਾਹਰ ਆਉਣ ਵਾਲੇ ਰਸਤੇ ‘ਤੇ ਵੀ ਚੈੱਕ ਪੋਸਟ ਬਣਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਮੰਡੀ ‘ਚੋਂ ਬਾਹਰ ਜਾਣ ਵਾਲੀਆਂ ਸਬਜੀਆਂ ਅਤੇ ਫ਼ਲਾਂ ਦਾ ਵੇਰਵਾ ਵੀ ਦਰਜ ਕੀਤਾ ਜਾਵੇਗਾ, ਤਾਂ ਕਿ ਇਹ ਕਾਰਜ ਪੂਰੀ ਪਾਰਦਰਸ਼ਤਾ ਨਾਲ ਹੋਵੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟੇਲ ਫ਼ਲ ਅਤੇ ਸਬਜੀ ਮੰਡੀ ਦਾ ਵੱਖਰਾ ਗੇਟ ਲਗਾ ਦਿੱਤਾ ਗਿਆ ਹੈ ਅਤੇ ਨਾਲ ਹੀ 4.79 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਅੰਦਰ ਲਗੀਆਂ ਲਾਇਟਾਂ ਦੀ ਮਰੰਮਤ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।
   ਇਸ ਮੌਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਆੜ੍ਹਤੀਆਂ ਦੀ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਵੀ ਕੀਤਾ।
   ਹਰਮੀਤ ਸਿੰਘ ਪਠਾਣਮਾਜਰਾ, ਐਮ.ਐਲ.ਏ. ਹਲਕਾ ਸਨੌਰ ਨੇ ਕਿਹਾ ਕਿ ਮੰਡੀਆਂ ਵਿੱਚ ਇਹ ਸਾਰੇ ਵਿਕਾਸ ਕਾਰਜ ਪੰਜਾਬ ਸਰਕਾਰ ਦੀ ਯੋਗ ਅਗਵਾਈ ਸਦਕਾ ਪੂਰੇ ਹੋ ਰਹੇ ਹਨ ਅਤੇ ਭਵਿੱਖ ਵਿੱਚ ਵੀ ਹੋਰ ਵਿਕਾਸ ਕਾਰਜਾਂ ਨੂੰ ਅਮਲੀ-ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਮੰਡੀਆਂ ਦੀ ਕਾਇਆ ਕਲਪ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ।
    ਇਸ ਮੌਕੇ ਗੁਰਦੀਪ ਸਿੰਘ, ਇੰਜਨੀਅਰ-ਇਨ-ਚੀਫ਼, ਪੰਜਾਬ ਮੰਡੀ ਬੋਰਡ, ਜਿਲ੍ਹਾ ਮੰਡੀ ਅਫਸਰ ਅਜੇਪਾਲ ਸਿੰਘ ਬਰਾੜ, ਐਕਸੀਅਨ ਧਰਮਿੰਦਰ ਸਿੰਘ ਸਿੱਧੂ, ਐਕਸੀਅਨ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ ।
Post Views: 33
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: buffalobuffalo calfdanafarming in pakistanfarming tips and infograin markethow to start katti farmjanwar mandijhoti farmingjhotiankatti farm in punjabkatti farmingkatti farming business in pakistankatti farming in pakistankattiankirtiluddan ke jhotianmandimarket committeemodern katti farmingneli ravineli ravi buffalonili ravi buffaloniliki kattianpk janwarpunjab dana mandiravi ke kattirice harvesting
Previous Post

LATEST NEWS:15 ਜਨਵਰੀ ਨੂੰ ਲੰਬਿਤ ਪਏ ਇੰਤਕਾਲ ਦਰਜ ਅਤੇ ਤਸਦੀਕ ਕਰਨ ਲਈ ਮੁੜ ਲਗਾਏ ਜਾਣਗੇ ਵਿਸ਼ੇਸ਼ ਕੈਂਪ

Next Post

PUNJABI NEWS:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਦੀ ਰਜਿਸਟਰੇਸ਼ਨ ਲਈ ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ

Next Post
PUNJABI NEWS:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਦੀ ਰਜਿਸਟਰੇਸ਼ਨ ਲਈ ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ

PUNJABI NEWS:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਦੀ ਰਜਿਸਟਰੇਸ਼ਨ ਲਈ ਡਿਪਟੀ ਕਮਿਸ਼ਨਰ ਵੱਲੋਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In