No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਓ.ਪੀ. ਸੋਨੀ ਨੇ ਮੁਖ ਮੰਤਰੀ ਮੋਤੀਆ ਮੁਕਤ ਅਭਿਆਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

admin by admin
November 30, 2021
in BREAKING, PUNJAB
0
ਓ.ਪੀ. ਸੋਨੀ ਨੇ ਮੁਖ ਮੰਤਰੀ ਮੋਤੀਆ ਮੁਕਤ ਅਭਿਆਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਚੰਡੀਗੜ੍ਹ, 30 ਨਵੰਬਰ (ਸ਼ਿਵ ਨਾਰਾਇਣ ਜਾਂਗੜਾ)- ਉਪ ਮੁੱਖ ਮੰਤਰੀ ਓ.ਪੀ.ਸੋਨੀ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਚਾਰਜ ਵੀ ਹੈ, ਨੇ ਅੱਜ ਇਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੋਤੀਆਬਿੰਦ ਮੁਕਤ ਮੁਹਿੰਮ ਲਈ ਗਿਆਰਾਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਇਹ ਮੁਹਿੰਮ ਪੰਜਾਬ ਵਿੱਚੋਂ ਚਿੱਟੇ ਮੋਤੀਏ ਦੀ ਬਿਮਾਰੀ ਦੇ ਖਾਤਮੇ ਲਈ ਸਰਕਾਰ ਦੇ ਨਵੀਨਤਮ ਲੋਕ ਭਲਾਈ ਉਪਾਵਾਂ ਦੇ ਅਨੁਰੂਪ ਇੱਕ ਅਹਿਮ ਕਦਮ ਹੈ। ਇਸ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਓ.ਪੀ.ਸੋਨੀ ਨੇ ਦੱਸਿਆ ਕਿ 26 ਨਵੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਬ ਡਵੀਜ਼ਨ ਪੱਧਰ ‘ਤੇ 518 ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ।ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੀ ਮੋਤੀਆਬਿੰਦ ਦੀ ਜਾਂਚ ਕੀਤੀ ਜਾਵੇਗੀ। ਮੋਤੀਆ ਪ੍ਰਭਾਵਿਤ ਵਿਅਕਤੀਆਂ ਦੀ ਪਛਾਣ ਦੇ 15 ਦਿਨਾਂ ਦੇ ਅੰਦਰ-ਅੰਦਰ ਅੱਖਾਂ ਦਾ ਆਪ੍ਰੇਸ਼ਨ, ਐਨਕਾਂ, ਭੋਜਨ ਦਾ ਪ੍ਰਬੰਧ, ਆਵਾਜਾਈ ਦੀਆਂ ਸਹੂਲਤਾਂ, ਦਵਾਈਆਂ ਅਤੇ ਲੈਬ ਟੈਸਟ ਆਦਿ ਵਰਗੀਆਂ ਮੁਫਤ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਲੋਕਾਂ ਨੂੰ ਮੋਤੀਆਬਿੰਦ ਤੋਂ ਛੁਟਕਾਰਾ ਦਿਵਾਉਣ ਲਈ ਵਚਨਬੱਧ ਹੈ। ਇਸ ਸਬੰਧੀ ਪਿੰਡ ਪੱਧਰ ‘ਤੇ ਪੈਰਾਮੈਡੀਕਲ ਸਟਾਫ਼ ਅਤੇ ਆਸ਼ਾ ਵੱਲੋਂ ਸਰਵੇ ਕਰਕੇ ਮੋਤੀਆਬਿੰਦ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਲਈ ਰੈਫ਼ਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਲਾਭ ਉਠਾ ਸਕਣ |
 ਜਿਕਰਯੋਗ ਹੈ ਕਿ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਜਾਗਰੂਕਤਾ ਵੈਨਾਂ ਇਸ ਮੁਹਿੰਮ ਦੌਰਾਨ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਗੀਆਂ ਅਤੇ ਅਗਲੇ ਇੱਕ ਮਹੀਨੇ ਤੱਕ ਪਿੰਡ-ਪਿੰਡ ਜਾ ਕੇ ਇਸ ਮੁਹਿੰਮ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਮੋਤੀਆਬਿੰਦ ਦਾ ਇਲਾਜ ਕੀਤਾ ਜਾ ਸਕੇ। ਇਸ ਮੁਹਿੰਮ ਦੇ ਵੇਰਵੇ ਅਖ਼ਬਾਰਾਂ ਦੇ ਨਾਲ-ਨਾਲ ਰੇਡੀਓ ‘ਤੇ ਵੀ ਲਗਾਤਾਰ ਦਿੱਤੇ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਇਸ ਬਾਰੇ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਦੀ ਸਫ਼ਲਤਾ ਲਈ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਪ੍ਰਾਈਵੇਟ ਪ੍ਰੈਕਟੀਸ਼ਨਰ ਵੀ ਇਸ ਮੁਹਿੰਮ ਆਪਣਾ ਯੋਗਦਾਨ ਪਾ ਰਹੇ ਹਨ।
ਸ੍ਰੀ ਸੋਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿੱਚ ਮੋਤੀਆਬਿੰਦ ਤੋਂ ਪੀੜਤ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਸਕੱਤਰ ਸਿਹਤ ਵਿਕਾਸ ਗਰਗ, ਸ਼੍ਰੀ ਕੁਮਾਰ ਰਾਹੁਲ,ਐਮ.ਡੀ.ਐਨ.ਐਚ.ਐਮ, ਭੁਪਿੰਦਰ ਸਿੰਘ ਐਮ.ਡੀ.ਪੀ.ਐਚ.ਐਸ.ਸੀ., ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਅੰਦੇਸ਼,ਡਿਪਟੀ ਡਾਇਰੈਕਟਰ੍ ਨਿਸ਼ਾ ਸਾਹੀ, ਪਰੋਗਰਾਮ ਅਫਸਰ ਡਾ. ਨੀਤੀ ਸਿੰਗਲਾ , ਪਰੋਗਰਾਮ ਅਫਸਰ ਡਾ. ਇੰਦਰਦੀਪ ਕੌਰ ਅਤੇ ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹਾਜਰ ਸਨ।
Post Views: 79
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @O.P. Soni15 days of identification31 DecemberAwareness VansCataract from Punjabdeputy chief ministerDeputy Director Nisha SahiDr. AndeshFood arrangementsHealth and Family Welfare MinistryHealth Vikas GargPunjab Bhawan Chandigarhscreened for cataractspectaclesState Mass Media Officer Parminder Singh were present
Previous Post

विधान सभा मतदान दौरान’सिद्धू मूसेवाला’पर दाव लाने की तैयारी में कांग्रेस

Next Post

अग्रवाल समाज के 10 मेधावी प्रशासनिक अधिकारियों को ओ पी जिंदल अवार्ड से नवाजा

Next Post
अग्रवाल समाज के 10 मेधावी प्रशासनिक अधिकारियों को ओ पी जिंदल अवार्ड से नवाजा

अग्रवाल समाज के 10 मेधावी प्रशासनिक अधिकारियों को ओ पी जिंदल अवार्ड से नवाजा

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In