No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’, ਕਾਂਗਰਸ ’ਚ ਇਕ ਵੱਡਾ ਧਮਾਕਾ

admin by admin
September 14, 2021
in PUNJAB
0
ਹੁਣ ਮੁਕਤਸਰ ’ਚ ਫਟਿਆ ‘ਚਿੱਠੀ ਬੰਬ’, ਕਾਂਗਰਸ ’ਚ ਇਕ ਵੱਡਾ ਧਮਾਕਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸ੍ਰੀ ਮੁਕਤਸਰ ਸਾਹਿਬ, 14 ਸਤੰਬਰ  (ਪ੍ਰੈਸ ਕੀ ਤਾਕਤ ਬਿਊਰੋ)- ਕਾਂਗਰਸ ਵਿਚ ਚੱਲ ਰਹੇ ਚਿੱਠੀ ਕਲਚਰ ਤਹਿਤ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਨਵਨਿਯੁਕਤ ਕਾਂਗਰਸ ਦੇ ਨਗਰ ਕੌਂਸਲ ਪ੍ਰਧਾਨ ਅਤੇ ਮੀਤ ਪ੍ਰਧਾਨ ਵਿਰੁੱਧ ਵੀ ਚਿੱਠੀ ਬੰਬ ਫਟਿਆ ਹੈ। ਕਾਂਗਰਸ ਦੇ 17 ’ਚੋਂ 13 ਕੌਂਸਲਰਾਂ ਨੇ ਇਕ ਚਿੱਠੀ ਹਾਈਕਮਾਂਡ ਨੂੰ ਲਿਖ ਕੇ ਜਿੱਥੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ, ਉੱਥੇ ਹੀ ਇਨ੍ਹਾਂ ਨੂੰ ਬਦਲਣ ਦੀ ਮੰਗ ਤੱਕ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿਚ ਇਸ ਸਮੇਂ 31 ਕੌਂਸਲਰ ਹਨ। ਇਸ ਮਾਮਲੇ ਵਿਚ ਕਾਂਗਰਸ ਦੀ ਹਲਕਾ ਇੰਚਾਰਜ ਕਰਨ ਕੌਰ ਬਰਾੜ ਨੇ ਜਿਥੇ ਕੌਂਸਲਰਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਅਤੇ ਸਬੰਧਤ ਮੰਤਰੀ ਨਾਲ ਇਸ ਮਾਮਲੇ ’ਚ ਗੱਲਬਾਤ ਕਰਨ ਦੀ ਗੱਲ ਆਖੀ ਹੈ। ਉੱਥੇ ਨਗਰ ਕੌਂਸਲ ਵਿਚ ਗੁਆਂਢੀ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਖਲਅੰਦਾਜੀ ’ਤੇ ਵੀ ਸਿੱਧੇ ਸਵਾਲ ਖੜ੍ਹੇ ਕੀਤੇ ਹਨ। ਇਸ ਉਪਰੰਤ ਕਾਂਗਰਸ ਦੇ 17 ’ਚੋਂ 13 ਕੌਂਸਲਰਾਂ ਨੇ ਇਕ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਹਲਕਾ ਇੰਚਾਰਜ ਕਰਨ ਕੌਰ ਬਰਾੜ ਨੂੰ ਸੌਂਪਿਆ। ਕਾਂਗਰਸ ਦੇ ਇਨ੍ਹਾਂ ਕੌਂਸਲਰਾਂ ਨੇ ਚਿੱਠੀ ਵਿਚ ਜਿੱਥੇ ਦੋਸ਼ ਲਾਏ ਹਨ ਕਿ ਇਸ ਸਮੇਂ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਥੇ ਹੀ ਮੰਗ ਕੀਤੀ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਬਦਲਿਆ ਜਾਵੇ। ਜਿਨ੍ਹਾਂ ਚੋਂ 17 ਕਾਂਗਰਸ, 10 ਸ਼੍ਰੋਮਣੀ ਅਕਾਲੀ ਦਲ, 2 ਆਮ ਆਦਮੀ ਪਾਰਟੀ, 1 ਭਾਜਪਾ ਅਤੇ 1 ਆਜ਼ਾਦ ਹੈ। ਕਾਂਗਰਸ ਕੋਲ ਬਹੁਮਤ ਹੋਣ ਕਾਰਨ ਬੀਤੀ 20 ਮਾਰਚ ਨੂੰ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਹਰੀਆ ਨੂੰ ਪ੍ਰਧਾਨ ਅਤੇ ਜਸਵਿੰਦਰ ਸਿੰਘ ਮਿੰਟੂ ਕੰਗ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਦੀ ਸ਼ਹਿਰ ਦੇ ਕੰਮਾਂ ਬਾਰੇ ਇਕ ਮੀਟਿੰਗ ਕੋਰੋਨਾ ਦੇ ਚੱਲਦਿਆਂ ਵਰਚੁਅਲ ਹੋਈ ਤਾਂ ਦੂਜੀ ਮੀਟਿੰਗ ਦੌਰਾਨ ਹਾਊਸ ਵਿਚ ਕੌਂਸਲਰ ਨਾ ਪਹੁੰਚਣ ਕਾਰਨ ਇਕੋਂ ਦਿਨ ਰੱਖੀਆਂ ਦੋ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆ। ਮਾਮਲੇ ਵਿਚ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਹਰੀਆ ਨੇ ਫਿਲਹਾਲ ਅਜਿਹੇ ਪੱਤਰ ਸੰਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਭ ਕੌਂਸਲਰਾਂ ਦੇ ਕੰਮ ਹੀ ਕਰ ਰਹੇ ਹਨ। ਫਿਲਹਾਲ ਨਗਰ ਕੌਂਸਲ ਵਿਚ ਇਹ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੀ ਲੜਾਈ ਕਾਂਗਰਸ ਵੈਡਸ ਕਾਂਗਰਸ ਹੁੰਦੀ ਨਜ਼ਰ ਆ ਰਹੀ ਹੈ।

Post Views: 76
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: A virtual meeting with CoronaAllegations of corruptionCorruption is rampantEven letter bomb against the vice presidentHigh CommandMLA Amarinder Singh Raja WaringNewly appointed Congress Municipal Council President at Sri Muktsar SahibPresident and Vice PresidentRunning in CongressThe battle for the vice presidency seems to be between the Congress and the CongressThere were also direct questions on the interventionUnder letter culture
Previous Post

150 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਤਿੰਨ ਗ੍ਰਿਫਤਾਰ

Next Post

अकाली दल ने लोगों से 17 सितंबर को “ब्लैक डे” मनाने का समर्थन करने की अपील की

Next Post
अकाली दल ने लोगों से 17 सितंबर को “ब्लैक डे” मनाने का समर्थन करने की अपील की

अकाली दल ने लोगों से 17 सितंबर को "ब्लैक डे" मनाने का समर्थन करने की अपील की

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In