ਨੋਇਡਾ ਦੇ ਦਾਦਰੀ ਇਲਾਕੇ ਵਿਚ ਪੋਲੀਓ ਦੀ ਦਵਾਈ ਪਿਲਾਉਣ ਆਈ ਆਸ਼ਾ ਵਰਕ ਨੂੰ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਵਾਈ ਦੀ ਬਜਾਏ ਜ਼ਹਿਰ ਦੇਣ ਦਾ ਦੋਸ਼ ਲਗਾ ਕੇ ਕੁੱਟਿਆ। ਦਾਦਰੀ ਥਾਣਾ ਇੰਚਾਰਜ ਸੁਜੀਤ ਉਪਾਧਿਆਏ ਨੇ ਦੱਸਿਆ ਕਿ ਦਾਦਰੀ ਸਥਿਤ ਕਮਿਊਨਿਟੀ ਹੈਲਥ ਸੈਂਟਰ ‘ਚ ਕੰਮ ਕਰ ਰਹੀਆਂ ਆਸ਼ਾ ਵਰਕਰ ਸਵਿਤਾ ਸ਼ਰਮਾ, ਵਿਮਲਾ ਦੇਵੀ ਅਤੇ ਲਲਿਤਾ ਦਾਦਰੀ ਸ਼ਹਿਰ ਦੇ ਮੁਹੱਲਾ ਠਾਕੁਰਨ ‘ਚ ਪੋਲੀਓ ਦੀ ਦਵਾਈ ਪਿਲਾ ਰਹੀਆਂ ਸਨ। ਸਵਿਤਾ ਛੋਟੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾ ਰਹੀ ਸੀ, ਜਦੋਂ ਨੌਜਵਾਨ ਉੱਥੇ ਆਇਆ ਅਤੇ ਵਰਕਰ ’ਤੇ ਜ਼ਹਿਰ ਦੇਣ ਦਾ ਦੋਸ਼ ਲਾਉਂਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਉਸ ਦੇ ਘਰ ਦੀਆਂ ਔਰਤਾਂ ਬਾਹਰ ਆ ਗਈਆਂ। ਉਨ੍ਹਾਂ ਨੇ ਸਵਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਕੀ ਦੋ ਆਸ਼ਾ ਵਰਕਰਾਂ ਨੇ ਆਸ-ਪਾਸ ਦੇ ਲੋਕਾਂ ਤੋਂ ਮਦਦ ਮੰਗੀ।