No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

Navjot Sidhu Rally: ਨਵਜੋਤ ਸਿੱਧੂ ਦੀ ਇੱਕ ਹੋਰ ਟਿੱਚਰ ! ਹੁਣ ਚੌਥੀ ਰੈਲੀ ਕਰਨ ਦਾ ਕੀਤਾ ਐਲਾਨ, ਪੋਸਟਰ ਜਾਰੀ

Navjot Sidhu 4th Rally: ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਨੂੰ ਵੀ ਥਾਂ

admin by admin
January 11, 2024
in BREAKING, COVER STORY, INDIA, POLITICS, PUNJAB
0
नवजोत सिधु “गुरु हो गए शुरू”:ठोको ताली

file picture

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

Navjot Sidhu Rally in Moga: ਕਾਂਗਰਸ ਪਾਰਟੀ ਲਾਈਨ ਤੋਂ ਵੱਖ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਮਕੀ ਤੋਂ ਬਾਅਦ ਨਵਜੋਤ ਸਿੱਧੂ ਨੇ ਇੱਕ ਹੋਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪੋਸਟਰ ਵੀ ਜਾਰੀ ਕਰ ਦਿੱਤੇ ਹਨ।

ਨਵਜੋਤ ਸਿੱਧੂ ਹੁਣ ਚੌਥੀ ਰੈਲੀ ਮੋਗਾ ਵਿੱਚ ਕਰਨ ਜਾ ਰਹੇ ਹਨ। 21 ਜਨਵਰੀ ਨੂੰ ਮੋਗਾ ਦੇ ਨਿਹਾਲ ਸਿੰਘਵਾਲਾ ‘ਚ ਪ੍ਰਾਈਮ ਫਾਰਮ ਬੁੱਘੀਪੁਰਾ ਬਾਈਪਾਸ ਨੇੜੇ ਸਵੇਰੇ 11 ਵਜੇ ਲੋਕ ਮਿਲਣੀ ਕਰਨ ਜਾ ਰਹੀ ਹਨ। ਇਸ ਤੋਂ ਪਹਿਲਾਂ ਸਿੱਧੂ ਨੇ ਹੁਸ਼ਿਆਰਪੁਰ ਵਿੱਚ ਰੈਲੀ ਕੀਤੀ ਸੀ। ਉਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਲੀਡਰਸ਼ਿਪ ਦੀ ਮੀਟਿੰਗ ਸੱਦੀ ਸੀ। ਪਰ ਸਿੱਧੂ ਬੈਠਕ ਦੀ ਥਾਂ ਰੈਲੀ ਕਰਨ ਚਲੇ ਗਏ ਸਨ।

ਨਵਜੋਤ ਸਿੱਧੂ  ਦੀ ਇਹ ਰੈਲੀ ਵੀ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਹੋਣ ਜਾ ਰਹੀ ਹੈ। ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ  ਦੀਆਂ ਤਸਵੀਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਸਿੱਧੂ ਦੇ ਪੋਸਟਰ ‘ਚ ਰਾਜਾ ਵੜਿੰਗ ਤਾਂ ਮੌਜੂਦ ਹਨ ਰੈਲੀ ਵਿੱਚ ਨਹੀਂ ਪਹੁੰਚ ਰਹੇ।

ਹਾਲਾਂਕਿ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ। ਉਹ ਹਰ ਉਸ ਥਾਂ ‘ਤੇ ਜਾਣਗੇ ਜਿੱਥੇ ਪਾਰਟੀ ਵਰਕਰ ਪ੍ਰੋਗਰਾਮ ਕਰਨਗੇ। ਭਾਵੇਂ ਉੱਥੇ ਸਿਰਫ਼ 100 ਲੋਕ ਹੀ ਇਕੱਠੇ ਹੋਣ।

ਸਿੱਧੂ ਨੂੰ ਕੀਤਾ ਤਲਬ

ਓਧਰ ਆਪਣੇ ਪੱਧਰ ‘ਤੇ ਤਿੰਨ ਰੈਲੀਆਂ ਕਰਕੇ  ਨਵਜੋਤ ਸਿੰਘ ਸਿੱਧੂ ਤੋਂ ਹੁਣ ਜਵਾਬਦੇਹੀ ਤੈਅ ਹੋ ਸਕਦੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਤਲਬ ਕਰ ਲਿਆ ਹੈ। ਬੀਤੇ ਦਿਨ ਵੀ ਦੇਵੇਂਦਰ ਯਾਦਵ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਰੀ ਰਹੀ ਹੈ ਉਹਨਾਂ ਤੋਂ ਇਸ ਦਾ ਜਵਾਬ ਲਿਆ ਜਾਵੇਗਾ।

ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਚਲੇ ਗਏ ਹਨ। ਮੀਟਿੰਗ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ (ਐਕਸ) ‘ਤੇ  ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ – “ਕੌਡੀ ਕੌਡੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਗੋਡਿਆ ‘ਤੇ ਟਿਕੇ ਹੋਏ ਲੋਕ, ਬੋਹੜ ਦੇ ਰੁੱਖਾਂ ਦੀ ਗੱਲ ਕਰਦੇ ਗਮਲਿਆਂ ‘ਚ ਉੱਗੇ ਹੋਏ ਲੋਕ।.”

ਰਾਜਾ ਵੜਿੰਗ ਦਾ ਬਿਆਨ 

ਨਵਜੋਤ ਸਿੱਧੂ ਦਾ ਇਹ ਤੰਜ  ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕੱਲ੍ਹ ਕਿਹਾ ਸੀ – ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਮੇਰਾ ਦਿਲ ਬਹੁਤ ਵੱਡਾ ਹੈ, ਮੈਨੂੰ ਕਿਸੇ ਤੋਂ ਅਸਰੁੱਖਿਅਤ ਨਹੀਂ ਹਾਂ, ਕਈ ਲੋਕ ਅਜਿਹੇ ਹਨ ਕੱਦ ਵੱਡਾ ਉਨ੍ਹਾਂ ਦੇ ਦਿਲ ਬੜੇ ਛੋਟੇ ਹਨ।

ਉਨ੍ਹਾਂ ਨੂੰ ਘਬਰਾਹਟ ਜਲਦੀ ਹੋ ਜਾਂਦੀ ਹੈ ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੀ ਕੋਈ ਕੰਮ ਕਰੇ ਤਾਂ ਉਹ ਕੋਈ ਇਤਰਾਜ਼ ਨਹੀਂ ਪਰ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ‘ਤੇ ਚੜ੍ਹਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖ਼ਿਲਾਫ਼ ਗਾਲਾਂ ਕਢਾਏ ਉਹਦੇ ‘ਤੇ ਬਿਲਕੁਲ ਇਤਰਾਜ਼ ਹੈ ਅਤੇ ਜੇਕਰ ਅਜਿਹਾ ਹੋਏਗਾ 100% ਆਉਣ ਵਾਲੇ ਸਮੇਂ ‘ਤੇ ਕਾਰਵਾਈ ਹੋਵੇਗੀ।

Post Views: 46
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Navjot KaurNavjot Kaur Sidhunavjot kaur sidhu cancernavjot kaur sidhu latest newsNavjot SidhuNavjot Singh Sidhunavjot singh sidhu angrynavjot singh sidhu angry on modinavjot singh sidhu in jailnavjot singh sidhu jailnavjot singh sidhu latest newsnavjot singh sidhu newsnavjot singh sidhu road rage casenavjot singh sidhu shows anger againtst pm modinavjot singh sidhu tweetsthe wire marathithe wire newsthe wire urduthe wire videos
Previous Post

Travel Agent Fraud | ਪੰਜਾਬ ਦਾ ਇੱਕ ਹੋਰ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ |

Next Post

ਸੁਖਬੀਰ ਬਾਦਲ ਵੱਲੋਂ ਮਾਣਹਾਨੀ ਦਾ ਕੇਸ ਕਰਨ ‘ਤੇ ਸੀਐਮ ਮਾਨ ਨੇ ਦਿੱਤਾ ਜਵਾਬ,ਕਿਹਾ ਮੇਰੇ ਕੋਲ ਹੈ ਪੂਰਾ ਬਿਊਰਾ

Next Post
ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਇਕ ਵਰ੍ਹਾ ਮੁਕੰਮਲ, 90 ਫੀਸਦੀ ਘਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ

ਸੁਖਬੀਰ ਬਾਦਲ ਵੱਲੋਂ ਮਾਣਹਾਨੀ ਦਾ ਕੇਸ ਕਰਨ 'ਤੇ ਸੀਐਮ ਮਾਨ ਨੇ ਦਿੱਤਾ ਜਵਾਬ,ਕਿਹਾ ਮੇਰੇ ਕੋਲ ਹੈ ਪੂਰਾ ਬਿਊਰਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In