No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨਤਿੀਸ਼ ਨੇ ਓਬੀਸੀ, ਐੱਸਸੀ ਤੇ ਐੱਸਟੀ ਕੋਟਾ ਵਧਾਉਣ ਦੇ ਦਿੱਤੇ ਸੰਕੇਤ

admin by admin
November 8, 2023
in BREAKING, COVER STORY, INDIA, National
0
जम्मू कश्मीर के राज्यपाल द्वारा मुख्यमंत्री नीतीश कुमार को दिया जाएगा अवॉर्ड

Patna: Bihar Chief Minister Nitish Kumar addressing a press conference in Patna on Monday. PTI Photo (PTI7_31_2017_000150A)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬਿਹਾਰ ਦੇ ਮੁੱਖ ਮੰਤਰੀ ਨਤਿੀਸ਼ ਕੁਮਾਰ ਨੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ), ਅਨੁਸੂਚਤਿ ਜਾਤੀਆਂ (ਐੱਸਸੀ) ਅਤੇ ਅਨੁਸੂਚਤਿ ਜਨ-ਜਾਤੀਆਂ (ਐੱਸਟੀ) ਲਈ ਕੋਟਾ (ਰਾਖਵਾਂਕਰਨ) ਵਧਾਉਣ ਦੇ ਆਪਣੇ ਇਰਾਦੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਬੰਧੀ ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਇੱਕ ਕਾਨੂੰਨ ਲਿਆਉਣ ਦੀ ਸੰਭਾਵਨਾ ਹੈ। ਨਤਿੀਸ਼ ਨੇ ਆਪਣੀ ਸਰਕਾਰ ਵੱਲੋਂ ਕਰਵਾਏ ਗਏ ਜਾਤੀ ਸਰਵੇਖਣ ਦੀ ਰਿਪੋਰਟ ਬਿਹਾਰ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਬਾਅਦ ਚਰਚਾ ਵਿੱਚ ਹਿੱਸਾ ਲੈਂਦਿਆਂ ਇਹ ਬਿਆਨ ਦਿੱਤਾ। ਬਿਹਾਰ ਵਿਧਾਨ ਸਭਾ ਦੇ ਪੰਜ ਦਿਨਾਂ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਉਨ੍ਹਾਂ ਕਿਹਾ, “ਐੱਸਸੀ ਅਤੇ ਐੱਸਟੀ ਲਈ ਕੁੱਲ ਰਾਖਵਾਂਕਰਨ 17 ਫੀਸਦ ਹੈ, ਜਿਸ ਨੂੰ ਵਧਾ ਕੇ 22 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਓਬੀਸੀ ਲਈ ਵੀ ਰਾਖਵਾਂਕਰਨ ਮੌਜੂਦਾ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕੀਤਾ ਜਾਵੇ।’’ ਮੁੱਖ ਮੰਤਰੀ ਦੇ ਇਸ ਬਿਆਨ ਦਾ ਸੂਬੇ ਦੀ ਸਿਆਸਤ ’ਤੇ ਕਾਫੀ ਅਸਰ ਪੈ ਸਕਦਾ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਰਾਖਵੇਂਕਰਨ ਨੂੰ ਵਧਾਉਣ ਦੀ ਮੰਗ ਉੱਠ ਸਕਦੀ ਹੈ। ਉਨ੍ਹਾਂ ਬਿਹਾਰ ਵਿੱਚ ਜਾਤੀ ਆਧਾਰਤਿ ਸਰਵੇਖਣ ਨੂੰ ‘ਬੋਗਸ’ ਦੱਸੇ ਜਾਣ ਦੀ ਵੀ ਨਿਖੇਧੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੂੰ ਜਵਾਬ ਦਿੰਦਿਆਂ ਨਤਿੀਸ਼ ਨੇ ਕਿਹਾ, ‘‘ਕੁਝ ਲੋਕ ਕਹਿੰਦੇ ਹਨ ਕਿ ਹੋਰ ਜਾਤੀਆਂ ਦੇ ਨੁਕਸਾਨ ਲਈ ਕੁੱਝ ਭਾਈਚਾਰਿਆਂ ਦੇ ਅੰਕੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਹ ‘ਬੋਗਸ’ ਦੋਸ਼ ਹਨ। ਅਜਿਹਾ ਨਹੀਂ ਕਿਹਾ ਜਾਣਾ ਚਾਹੀਦਾ ਸੀ।’’

ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਰਿਪੋਰਟ ਦੀ ਇੱਕ ਕਾਪੀ ਕੇਂਦਰ ਨੂੰ ਭੇਜੇਗੀ, ਜਿਸ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਲਈ ਵਾਧੂ ਸਹਾਇਤਾ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਸ ਮੌਕੇ ਮੈਂ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਆਪਣੀ ਅਪੀਲ ਨੂੰ ਦੁਹਰਾਉਣਾ ਚਾਹਾਂਗਾ।’’ ਨਤਿੀਸ਼ ਨੇ ਕਿਹਾ ਅੰਦਾਜ਼ੇ ਅਨੁਸਾਰ ਗਰੀਬਾਂ ਦੇ ਹਾਲਾਤ ਸੁਧਾਰਨ ਲਈ ਸੂਬੇ ਨੂੰ 2.51 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪਵੇਗਾ।

Post Views: 57
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #hinduani news livebig newsbreaking newscasteism in indian cricketcasteism in indian cricket teamfast and studiousfast newshindi latest newshindi newshindi news todayhindu nahi haiindia newskumar shyam with nitish rajputlatest india newslatest newsnewsnews hindinews in hindinews indianews latestnews livenews todaynitin gadkari latest news in hindinitish kumar caste censusnitish rajputnitish rajput casteobc ebc difference in hindipolitics hindi newsreservation in constitution in hindireservation in india study iqreservation in indian constitutionToday newstop newstrending newswhy ambedkar wanted to burn constitutionwomen's reservation bill pros and cons
Previous Post

e-paper 8 November 2023

Next Post

ਰਾਹੁਲ ਅਤੇ ਵਰੁਣ ਵਿਚਾਲੇ ਕੇਦਾਰਨਾਥ ਵਿੱਚ ਮੁਲਾਕਾਤ

Next Post
ਰਾਹੁਲ ਨੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ

ਰਾਹੁਲ ਅਤੇ ਵਰੁਣ ਵਿਚਾਲੇ ਕੇਦਾਰਨਾਥ ਵਿੱਚ ਮੁਲਾਕਾਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In