ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਜੱਦੀ ਪਿੰਡ ਸਹਸਪੁਰ ਅਲੀਨਗਰ ਵਿੱਚ ਸਟੇਡੀਅਮ ਬਣਾਇਆ ਜਾਵੇਗਾ। ਅਮਰੋਹਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਕੇਸ਼ ਕੁਮਾਰ ਤਿਆਗੀ ਨੇ ਕਿਹਾ ਕਿ ਕੋਸ਼ਿਸ਼ ਹੋਵੇਗੀ ਕਿ ਇਸ ਸਟੇਡੀਅਮ ਦੇ ਨੀਂਹ ਪੱਥਰ ਦੇ ਪ੍ਰੋਗਰਾਮ ਲਈ ਮੁਹੰਮਦ ਸ਼ਮੀ ਨੂੰ ਸੱਦਾ ਦਿੱਤਾ ਜਾਵੇ। ਸਹਸਪੁਰ ਅਲੀਨਗਰ ਵਿੱਚ ਬਣਨ ਵਾਲਾ ਇਹ ਸਟੇਡੀਅਮ 1.092 ਹੈਕਟੇਅਰ ਵਿੱਚ ਉਸਾਰਿਆ ਜਾਵੇਗਾ। ਤਿਆਗੀ ਨੇ ਕਿਹਾ, ‘‘ਸਹਸਪੁਰ ਅਲੀਨਗਰ ਵਿੱਚ ਪੇਂਡੂ ਸਟੇਡੀਅਮ ਅਤੇ ਓਪਨ ਜਿਮ ਬਣੇਗਾ। ਇਹ 1.092 ਹੈਕਟੇਅਰ ਖੇਤਰ ਵਿੱਚ ਬਣੇਗਾ। ਸਟੇਡੀਅਮ ਦੀ ਉਸਾਰੀ ’ਤੇ ਲਗਪਗ ਪੰਜ ਕਰੋੜ ਰੁਪਏ ਦਾ ਖਰਚਾ ਆਵੇਗਾ।’’