ਨਵੀਂ ਦਿੱਲੀ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀ ਯੂਪੀਏ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਨੇ ਬੈਂਕਿੰਗ ਸੈਕਟਰ ਨੂੰ ‘ਘਪਲਿਆਂ’ ਨਾਲ ਤਬਾਹ ਕਰ ਦਿੱਤਾ ਸੀ, ਜਦਕਿ ਉਨ੍ਹਾਂ ਦੀ ਸਰਕਾਰ ਨੇ ਇਸ ਖੇਤਰ ਨੂੰ ਪੈਰਾਂ ਸਿਰ ਕਰ ਦਿੱਤਾ ਹੈ। ਕਰੀਬ 70,000 ਤੋਂ ਵੱਧ ਨੌਜਵਾਨਾਂ ਨੂੰ ਵਜਚੂਅਲ ਢੰਗ ਨਾਲ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਰੁਜ਼ਗਾਰ ਮੇਲੇ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ “ਫੋਨ ਬੈਂਕਿੰਗ” ਘਪਲਾ ਪਿਛਲੀ ਸਰਕਾਰ ਦੇ ਸਭ ਤੋਂ ਵੱਡੇ ਘਪਲਿਆਂ ਵਿੱਚੋਂ ਇੱਕ ਸੀ ਕਿਉਂਕਿ ਇਸ ਨੇ ਬੈਂਕਿੰਗ ਪ੍ਰਣਾਲੀ ਦਾ ਲੱਕ ਤੋੜ ਦਿੱਤਾ ਸੀ।