No Result
View All Result
Saturday, July 26, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਵਿੱਚ ਅੱਜ ਸ਼ਾਮ 4 ਵਜੇ ਹੋਵੇਗੀ ਮਾਕ ਡ੍ਰਿਲ

admin by admin
May 7, 2025
in BREAKING, COVER STORY, HARYANA, INDIA, National, PUNJAB
0
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 7 ਮਈ-ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਅੱਜ ਸ਼ਾਮ 4 ਵਜੇ ਤੋਂ ਮਾਕ ਡ੍ਰਿਲ ਕੀਤੀ ਜਾਵੇਗੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਮਜਨ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਮ 7.50 ਤੋਂ 8.00 ਵਜੇ ਤੱਕ ਆਪਣੇ ਘਰਾਂ ਦੀਆਂ ਸਾਰੀਆਂ ਲਾਇਟਾਂ ਬੰਦ ਕਰ ਦੇਣ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਆਪਰੇਸ਼ਨ ਅਭਿਆਸ ਤਹਿਤ ਹੋਣ ਵਾਲੀ ਮਾਕ ਡ੍ਰਿਲ ਦੀ ਵਿਵਸਥਾਵਾਂ ਦੀ ਸਮੀਖਿਆ ਲਈ ਇੱਕ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਦੌਰਾਨ ਸ੍ਰੀ ਰਸਤੋਗੀ ਨੇ ਮਾਕ ਡ੍ਰਿਲ ਦੇ ਸੰਚਾਲਨ ਸਬੰਧੀ ਪਹਿਲੂਆਂ ਬਾਰੇ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਵਿਆਪਕ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਅਭਿਆਸ ਪ੍ਰਮੁੱਖ ਸਰਕਾਰੀ ਪ੍ਰਤਿਸ਼ਠਾਨਾਂ, ਸਿਵਿਲ ਖੇਤਰਾਂ ਦੀ ਇਕਾਈਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਸ਼ੁਰੂ ਹੋਵੇਗਾ। ਡਿਪਟੀ ਕਮੀਸ਼ਨਰਾਂ ਨੂੰ ਇਸ ਪ੍ਰਕਿਰਿਆ ਦੇ ਹਿੱਸੇ ਦੇ ਤੌਰ ‘ਤੇ ਆਪਣੀ ਨਾਗਰਿਕ ਪ੍ਰਣਾਲਿਆਂ ਨੂੰ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮਾਕ ਡ੍ਰਿਲ ਵਿੱਚ ਹੋਮਗਾਰਡ, ਸਿਵਿਲ ਡਿਫੇਂਸ ਵਾਲੰਟਿਅਰ, ਪੁਲਿਸ, ਐਨਸੀਸੀ ਅਧਿਕਾਰੀ ਅਤੇ ਆਪਦਾ ਮਿੱਤਰ ਵੀ ਸ਼ਾਮਲ ਹੋਣਗੇ। ਮੁੱਖ ਸਕੱਤਰ ਨੇ ਦੋਹਰਾਇਆ ਕਿ ਇਸ ਅਭਿਆਸ ਦਾ ਟੀਚਾ ਤਿਆਰੀ ਅਤੇ ਇਤਿਆਤ ਬਰਤਨਾ ਹੈ, ਨਾ ਕਿ ਘਬਰਾਹਟ ਨੂੰ ਵਧਾਉਣਾ। ਉਨ੍ਹਾਂ ਨੇ ਡਿਪਟੀ ਕਮੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰੈਸ ਕਾਨਫ੍ਰੈਂਸ ਕਰਕੇ ਜਨਤਾ ਨੂੰ ਇਹ ਦੱਸਣ ਕਿ ਇਹ ਕੇਵਲ ਇੱਕ ਤਿਆਰੀ ਨੂੰ ਲੈ ਕੇ ਕੀਤੀ ਜਾ ਰਹੀ ਹੈ। ਲੋਕਾਂ ਨੂੰ ਭਰੋਸਾ ਦਿਲਾਉਣ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਮੁੱਖ ਸਕੱਤਰ ਨੇ ਡਿਪਟੀ ਕਮੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਉਹ ਲੋਕਾਂ ਨੂੰ ਇਸ ਗੱਲ ਲਈ ਪ੍ਰੋਤਸਾਹਿਤ ਕਰਨ ਕਿ ਉਹ ਆਪਣੇ ਖੇਤਰ ਵਿੱਚ ਕਿਸੇ ਵੀ ਸੱਕੀ ਗਤਿਵਿਧੀ ਦੀ ਰਿਪੋਰਟ ਤੁਰੰਤ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੂੰ ਕਰਨ।

ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਐਂਵੇ ਤਾਂ ਸਿਵਿਲ ਡਿਫੇਂਸ ਮਾਕ ਡ੍ਰਿਲ ਹਰਿਆਣਾ ਦੇ 11 ਜ਼ਿਲ੍ਹਿਆਂ ਲਈ ਜਰੂਰੀ ਸੀ, ਪਰ ਤਿਆਰੀਆਂ ਨੂੰ ਮਜਬੂਤ ਕਰਨ ਲਈ, ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਾਕ ਡ੍ਰਿਲ ਕੀਤੀ ਜਾਵੇਗੀ,ਜੋ ਸਾਇਰਨ ਵੱਜਨ ਦੇ ਨਾਲ 4 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਦਾ ਪ੍ਰਬੰਧਨ ਐਕਟ,2005 ਤਹਿਤ ਜ਼ਿਲ੍ਹਾ ਅਤੇ ਰਾਜ, ਦੋਹਾਂ ਪੱਧਰਾਂ ‘ਤੇ ਘਟਨਾ ਪ੍ਰਤੀਕਿਰਿਆ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਗਿਆ ਹੈ। 28 ਜਨਵਰੀ,2025 ਨੂੰ ਸੂਚਿਤ ਇਸ ਪਹਿਲ ਦਾ ਟੀਚਾ ਪ੍ਰਤਿਕਿਰਿਆ ਤੰਤਰ ਨੂੰ ਸੁਵਿਵਸਥਿਤ ਕਰਨਾ, ਅਮਰਜੈਂਸੀ ਸਥਿਤੀਆਂ ਦੌਰਾਨ ਵਹਿਮ ਨੂੰ ਘੱਟ ਕਰਨਾ ਹੈ। ਆਈਆਰਐਸ ਢਾਂਚੇ ਦੇ ਹਿੱਸੇ ਦੇ ਤੌਰ ‘ਤੇ ਮੁੱਖ ਸਕੱਤਰ ਜਿੰਮੇਦਾਰ ਅਧਿਕਾਰੀ ਵੱਜੋਂ ਕੰਮ ਕਰਣਗੇ ਜਦੋਂ ਕਿ ਵਿੱਤੀ ਕਮਿਸ਼ਨਰ ਮਾਲੀਆ ਅਤੇ ਵਧੀਕ ਮੁੱਖ ਸਕੱਤਰ, ਮਾਲੀਆ ਨੂੰ ਇੰਸੀਡੇਂਟ ਕਮਾਂਡਰ ਵੱਜੋਂ ਨਾਮਜਦ ਕੀਤਾ ਜਾਵੇਗਾ। ਪ੍ਰਭਾਵਸ਼ਾਲੀ ਸੰਚਾਰ ਅਤੇ ਤਾਲਮੇਲ ਯਕੀਨੀ ਕਰਨ ਲਈ ਜ਼ਿਲ੍ਹਾ ਘਟਨਾ ਕੋਆਰਡੀਨੇਟਰ, ਨੋਡਲ ਅਧਿਕਾਰੀ, ਸੁਰੱਖਿਆ ਅਧਿਕਾਰੀ, ਸੰਪਰਕ ਅਧਿਕਾਰੀ ਅਤੇ ਸੂਚਨਾ ਅਤੇ ਮੀਡੀਆ ਅਧਿਕਾਰੀ ਸਮੇਤ ਰਾਜ ਪੱਧਰ ‘ਤੇ ਪ੍ਰਮੁੱਖ ਭੂਮਿਕਾਵਾਂ ਵੀ ਤੈਅ ਕੀਤੀ ਗਈਆਂ ਹਨ।

ਉਨ੍ਹਾਂ ਨੇ ਡਿਪਟੀ ਕਮੀਸ਼ਨਰਾਂ ਨੂੰ ਇਹ ਵੀ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਫਾਇਰ ਸਰਵਿਸਿਜ਼ ਅਤੇ ਟ੍ਰਾਮਾਂ ਸੇਂਟਰ ਕਿਸੇ ਵੀ ਅਮਰਜੈਂਸੀ ਸਥਿਤੀ ਨਾਲ ਨਿਪਟਨ ਲਈ ਤਿਆਰ ਰਹਿਣ। ਉਨ੍ਹਾਂ ਨੇ ਦੱਸਿਆ ਕਿ ਸ਼ਾਮ 7.50 ਤੋਂ 8.00 ਵਜੇ ਤੱਕ ਬਲੈਕਆਉਟ ਡ੍ਰਿਲ ਦੌਰਾਨ ਆਮ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਆਪਣੀ ਗੱਡੀ ਨੂੰ ਸਾਇਡ ਵਿੱਚ ਪਾਰਕ ਕਰਨ ਅਤੇ ਲਾਇਟ ਬੰਦ ਕਰ ਦੇਣ। ਅਲਰਟ ਦੌਰਾਨ ਘਰ ਦੇ ਅੰਦਰ ਅਤੇ ਬਾਹਰ ਦੀ ਸਾਰੀ ਲਾਇਟਾਂ ਬੰਦ ਕਰ ਦੇਣ। ਨਾਲ ਹੀ ਇੰਵਰਟਰ ਅਤੇ ਬਿਜਲੀ ਸਪਲਾਈ ਨੂੰ ਵੀ ਡਿਸਕਨੇਕਟ ਕਰ ਦੇਣ। ਉਨ੍ਹਾਂ ਨੇ ਦੱਸਿਆ ਕਿ ਆਪਰੇਸ਼ਨ ਅਭਿਆਸ ਦੌਰਾਨ ਨਿਕਾਸੀ, ਆਗ ਸੁਰੱਖਿਆ ਅਭਿਆਸ ਅਤੇ ਸੰਭਾਵਿਤ ਹਵਾਈ ਹੱਮਲਿਆਂ ਦੀ ਪਹਿਲਾਂ ਤੋਂ ਹੀ ਚੇਤਾਵਨੀ ਵੀ ਯਕੀਨੀ ਕੀਤੀ ਜਾਵੇਗੀ।

Post Views: 18
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: haryanviharyanvi rapharyanvi rap songs haryanaviharyanvi songs haryanaviindia mock drills may 7india state mock drillmha conduct mock drillsmock drillmock drill in delhimock drill in indiamock drill in punjabmock drill indiamock drill may 7mock drill newsmock drillsmock drills in indiapanicky scenes in haryana
Previous Post

ਬਠਿੰਡਾ ਵਿੱਚ ਇੱਕ ਅਣਪਛਾਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਨੌਂ ਜ਼ਖਮੀ ਹੋ ਗਏ ਹਨ।

Next Post

ਦਿਲਜੀਤ ਅਤੇ ਸ਼ਕੀਰਾ ਨੇ ਮੇਟ ਗਾਲਾ ਵਿੱਚ ਇੱਕ ਯਾਦਗਾਰੀ ਮੁਲਾਕਾਤ ਸਾਂਝੀ ਕੀਤੀ, ਜਿਸ ਵਿੱਚ ਸੱਚਾ ਹਾਸਾ ਅਤੇ ਇੱਕ ਸ਼ਾਨਦਾਰ ਫੋਟੋਸ਼ੂਟ ਸ਼ਾਮਲ ਸੀ।

Next Post
ਦਿਲਜੀਤ ਅਤੇ ਸ਼ਕੀਰਾ ਨੇ ਮੇਟ ਗਾਲਾ ਵਿੱਚ ਇੱਕ ਯਾਦਗਾਰੀ ਮੁਲਾਕਾਤ ਸਾਂਝੀ ਕੀਤੀ, ਜਿਸ ਵਿੱਚ ਸੱਚਾ ਹਾਸਾ ਅਤੇ ਇੱਕ ਸ਼ਾਨਦਾਰ ਫੋਟੋਸ਼ੂਟ ਸ਼ਾਮਲ ਸੀ।

ਦਿਲਜੀਤ ਅਤੇ ਸ਼ਕੀਰਾ ਨੇ ਮੇਟ ਗਾਲਾ ਵਿੱਚ ਇੱਕ ਯਾਦਗਾਰੀ ਮੁਲਾਕਾਤ ਸਾਂਝੀ ਕੀਤੀ, ਜਿਸ ਵਿੱਚ ਸੱਚਾ ਹਾਸਾ ਅਤੇ ਇੱਕ ਸ਼ਾਨਦਾਰ ਫੋਟੋਸ਼ੂਟ ਸ਼ਾਮਲ ਸੀ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In