ਅਹਿਮਦਾਬਾਦ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਗੁਜਰਾਤ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਇਸਕੋਨ ਪੁਲ ‘ਤੇ ਆਪਣੀ ਤੇਜ਼ ਰਫਤਾਰ ਲਗਜ਼ਰੀ ਕਾਰ ਨਾਲ 9 ਵਿਅਕਤੀਆਂ ਦੀ ਜਾਨ ਲੈਣ ਵਾਲੇ ਚਾਲਕ ਤਥਯ ਪਟੇਲ ਨੂੰ ਐਤਵਾਰ ਤੱਕ ਨਿਆਂਇਕ ਰਿਮਾਂਡ ‘ਤੇ ਭੇਜ ਦਿੱਤਾ। ਡਰਾਈਵਰ ਦੇ ਪਿਤਾ ਪ੍ਰਗਨੇਸ਼ ਪਟੇਲ ਨੂੰ ਵੀ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 1 ਵਜੇ ਸਰਖੇਜ-ਗਾਂਧੀਨਗਰ ਹਾਈਵੇ ‘ਤੇ ਇਸਕਾਨ ਪੁਲ ‘ਤੇ ਵਾਪਰਿਆ। ਘਟਨਾ ’ਚ 10 ਵਿਅਕਤੀ ਜ਼ਖ਼ਮੀ ਵੀ ਹੋਏ ਹਨ।