ਵਿਰਾਟ ਕੋਹਲੀ ਪਰਿਵਾਰਕ ਐਮਰਜੈਂਸੀ ਕਾਰਨ ਭਾਰਤ ਪਰਤ ਆਇਆ ਹੈ। ਉਸ ਦੀ 26 ਦਸੰਬਰ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਵਾਪਸੀ ਦੀ ਉਮੀਦ ਹੈ। ਬੀਸੀਸੀਆਈ ਦੇ ਸੂਤਰ ਨੇ ਇਸ ਬਾਰੇ ਕਿਹਾ, ‘‘ਵਿਰਾਟ ਕੋਹਲੀ ਪਰਿਵਰਕ ਐਮਰਜੈਂਸੀ ਕਾਰਨ ਭਾਰਤ ਪਰਤ ਆਇਆ ਹੈ ਪਰ ਪਹਿਲੇ ਟੈਸਟ ਤੋਂ ਪਹਿਲਾਂ ਉਹ ਵਾਪਸੀ ਕਰੇਗਾ।’’ ਇਸੇ ਤਰ੍ਹਾਂ ਉਂਗਲ ’ਤੇ ਸੱਟ ਲੱਗਣ ਕਾਰਨ ਭਾਰਤੀ ਬੱਲੇਬਾਜ਼ੀ ਰੁੁਤੁਰਾਜ ਗਾਇਕਵਾੜ ਵੀ ਇਹ ਲੜੀ ਨਹੀਂ ਖੇਡ ਸਕੇਗਾ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸੂਤਰ ਨੇ ਕਿਹਾ, ‘‘ਰੁਤੁਰਾਜ ਗਾਇਕਵਾੜ ਉਂਗਲ ’ਤੇ ਸੱਟ ਕਾਰਨ ਦੋ ਟੈਸਟ ਮੈਚਾਂ ਦੀ ਲੜੀ ’ਚੋਂ ਬਾਹਰ ਹੋ ਗਿਆ ਹੈ।’’ ਗਾਇਕਵਾੜ ਦੇ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ਵਿੱਚ ਕੈਚ ਲੈਂਦੇ ਸਮੇਂ ਉਂਗਲ ’ਤੇ ਸੱਟ ਲੱਗੀ ਸੀ।