No Result
View All Result
Sunday, July 27, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ ‘ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ

admin by admin
July 15, 2023
in BREAKING, COVER STORY, PUNJAB
0
ਸਪੈਸ਼ਲ ਓਲੰਪਿਕਸ ਵਿੱਚ ਪੰਜਾਬ ਦੇ ਖਿਡਾਰੀ ਚਮਕੇ, 7 ਖਿਡਾਰੀਆਂ ਨੇ ਜਿੱਤੇ ਤਿੰਨ ਸੋਨੇ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ, 15 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) ਸਤਲੁਜ ਵਿੱਚ ਪਾੜ ਪੈਣ ਮਗਰੋਂ ਆਏ ਹੜ੍ਹ ਦੌਰਾਨ ਸੋਸ਼ਲ ਮੀਡੀਆ ‘ਤੇ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰ ਰਾਜਸਥਾਨ ਨੂੰ ਜਾਂਦੀ ਨਹਿਰ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਗਿਆ। ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਸਲੇ ਨੂੰ ਲੈ ਕੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਕਨਾਲ ਮੈਨਿਊਲ ਦੇ ਤਹਿਤ ਦਰਿਆਵਾਂ ਵਿੱਚ ਆਏ ਬਰਸਾਤੀ ਪਾਣੀ ਨੂੰ ਨਹਿਰਾਂ ਵਿੱਚ ਨਹੀਂ ਛੱਡਿਆ ਜਾ ਸਕਦਾ।

ਮੀਤ ਹੇਅਰ ਨੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਹਿਮਾਚਲ ਤੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਪੰਜਾਬ ‘ਚ ਹੜ੍ਹ ਆਏ ਹਨ। ਸਾਡੀਆਂ ਨਹਿਰਾਂ ਜਾਂ ਦਰਿਆਵਾਂ ਦੀ ਪਾਣੀ ਸੰਭਾਲਣ ਦੀ ਜਿੰਨੀ ਸਮਰੱਥਾ ਹੈ ਉਸ ਨਾਲੋਂ ਚਾਰ ਗੁਣਾ ਵਧੇਰੇ ਪਾਣੀ ਆਇਆ ਹੈ। ਇਸ ਕਾਰਨ ਸਾਨੂੰ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਵੀ ਛੱਡਣਾ ਪਿਆ। ਰਹੀ ਗੱਲ ਨਹਿਰੀ ਬੰਦੀ ਦੀ ਤਾਂ ਇਹ ਸਿਰਫ਼ ਰਾਜਸਥਾਨ ਫੀਡਰ ਹੀ ਨਹੀਂ 9 ਜੁਲਾਈ ਤੋਂ ਸਾਰੇ ਕਨਾਲ ਬੰਦ ਹਨ। ਇਕ ਕਨਾਲ ਮੈਨਿਊਲ ਹੈ ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਕਰ ਬਰਸਾਤਾਂ ਦੇ ਦਿਨਾਂ ਵਿੱਚ ਦਰਿਆ ਵਿੱਚ 2 ਲੱਖ ਕਿਊਸਕ ਤੋਂ ਵਧੇਰੇ ਪਾਣੀ ਹੈ ਤਾਂ ਇਹ ਪਾਣੀ ਕਨਾਲ ਵਿੱਚ ਨਹੀਂ ਛੱਡਣਾ। ਇਸ ਦਾ ਇਕ ਕਾਰਨ ਇਹ ਹੈ ਕਿ ਕਨਾਲ ਵਿੱਚ ਸਿਲਟ ਜੰਮੇਗੀ ਤੇ ਦੂਜਾ ਕਨਾਲ ‘ਚ ਪਾੜ ਪੈਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਬਰਸਾਤੀ ਪਾਣੀ ਕਨਾਲ ਵਿੱਚ ਛੱਡਿਆ ਜਾਵੇ ਤਾਂ ਕਨਾਲ ਵਿੱਚ ਜੰਮੀ ਸਿਲਟ ਨੂੰ ਸਾਫ਼ ਕਰਨ ਨੂੰ ਦੋ ਮਹੀਨੇ ਲੱਗ ਜਾਣਗੇ। ਜੇਕਰ ਕਨਾਲ ਵਿੱਚ ਪਾੜ ਪੈਂਦੇ ਹਨ ਤਾਂ ਉਸ ਨੂੰ ਠੀਕ ਕਰਨ ਵਿੱਚ ਕਰੋੜਾਂ ਰੁਪਏ ਖ਼ਰਚ ਹੋਣਗੇ। ਕਿਸਾਨਾਂ ਨੇ ਵੀ ਜਲਦੀ ਹੀ ਖੇਤੀ ਲਈ ਨਹਿਰੀ ਪਾਣੀ ਦੀ ਮੰਗ ਕਰਨ ਲੱਗ ਜਾਣਾ ਹੈ। ਸੋ ਇਸ ਕਰਕੇ ਦਰਿਆਵਾਂ ‘ਚ ਆਏ ਬਰਸਾਤੀ ਪਾਣੀ ਨੂੰ ਨਹਿਰਾਂ ਨਹਿਰਾਂ ਵਿੱਚ ਨਹੀਂ ਛੱਡਿਆ ਜਾਂਦਾ ।

ਅੱਗੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਜੋ ਰਾਜਸਥਾਨ ਨੂੰ ਜਾਂਦੀ ਨਹਿਰ ਦਾ ਪਾਣੀ ਬੰਦ ਕਰਨ ਦਾ ਮਸਲਾ ਚੁੱਕਿਆ ਜਾਂਦਾ ਹੈ ਤਾਂ ਅੱਜ ਤੱਕ ਕਦੇ ਵੀ ਮੀਂਹ ਦੇ ਦਿਨਾਂ ਵਿੱਚ ਇਸ ਨਹਿਰ ਵਿੱਚ ਪਾਣੀ ਨਹੀਂ ਗਿਆ। ਟੈਕਨੀਕਲੀ ਕਦੇ ਵੀ ਨਹਿਰਾਂ ਵਿੱਚ ਸਿਲਟ ਵਾਲਾ ਪਾਣੀ ਨਹੀਂ ਛੱਡਿਆ ਜਾਂਦਾ। ਜਦੋਂ ਵੀ ਕਿਸੇ ਨਹਿਰ ਵਿੱਚ ਪਾਣੀ ਛੱਡਿਆ ਜਾਣਾ ਹੁੰਦਾ ਹੈ ਤਾਂ ਪਾਣੀ ਨੂੰ ਸਟੋਰ ਕਰਕੇ ਉਪਰਲੀ ਸਤ੍ਹਾ ‘ਚ ਜਮਾਂ ਪਾਣੀ ਹੀ ਨਹਿਰ ‘ਚ ਛੱਡਿਆ ਜਾਂਦਾ ਹੈ। ਇਸ ਵਕਤ ਪੰਜਾਬ ਦੀਆਂ ਬਹੁਤੀਆਂ ਨਹਿਰਾਂ ਬੰਦ ਪਈਆਂ ਹਨ। ਸਤਲੁਜ ਦੇ ਪਾਣੀ ਵਿੱਚ ਬਹੁਤ ਜ਼ਿਆਦਾ ਗਾਰ ਤੇ ਰੇਤ ਆ ਰਹੀ ਹੈ। ਰਾਵੀ ਦਾ ਪਾਣੀ ਸਾਫ਼ ਹੋਣ ਕਰਕੇ ਤਿੰਨ ਹਜ਼ਾਰ ਕਿਊਸਿਕ ਪਾਣੀ ਅੱਪਰ ਬਾਰੀ ਦੁਆਬ ਕਨਾਲ ਵਿੱਚ ਛੱਡਿਆ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੜ੍ਹਾਂ ਕਾਰਨ ਨੁਕਸਾਨ ਤਾਂ ਹੋ ਰਿਹਾ ਹੈ ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸ ਸਮੇਂ ਸਰਕਾਰਾਂ ਦਾ ਕੰਮ ਇਹ ਵੇਖਣਾ ਹੁੰਦਾ ਹੈ ਕਿ ਨੁਕਸਾਨ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ। ਨਹਿਰਾਂ ਦੀ ਗੱਲ ਕਰੀਏ ਤਾਂ ਕਿਸੇ ਦੀ ਸਮਰੱਥਾ 4 ਹਜ਼ਾਰ, ਕਿਸੇ ਦੀ 5 ਹਜ਼ਾਰ ਤੇ ਕਿਸੇ ਦੀ 8 ਹਜ਼ਾਰ ਹੈ। ਦਰਿਆਵਾਂ ਵਿੱਚ 2 ਤੋਂ ਢਾਈ ਲੱਖ ਕਿਊਸਕ ਪਾਣੀ ਜਾ ਰਿਹਾ ਹੈ। ਦਰਿਆ ਦਾ ਪਾਣੀ ਜੇਕਰ ਪਾੜ ਪਾ ਕੇ ਪਿੰਡਾਂ ਨੂੰ ਲਪੇਟ ਵਿੱਚ ਲੈਂਦਾ ਹੈ ਤਾਂ ਕਿਤੇ ਨਾ ਕਿਤੇ ਇਹ ਪਾਣੀ ਰਸਤਾ ਬਣਾ ਕੇ ਮੁੜ ਦਰਿਆ ਵਿੱਚ ਆ ਡਿੱਗਦਾ ਹੈ। ਦੂਜੇ ਪਾਸੇ ਜੇਕਰ ਨਹਿਰ ‘ਚ ਪਾੜ ਪੈਂਦਾ ਹੈ ਤਾਂ ਉਹਦਾ ਪਾਣੀ ਸਿੱਧਾ ਪਿੰਡਾਂ ਵਿੱਚ ਚਲਾ ਜਾਂਦਾ ਹੈ ਤੇ ਵਾਪਸ ਨਹਿਰ ‘ਚ ਨਹੀਂ ਆਉਂਦਾ। ਮੀਤ ਹੇਅਰ ਨੇ ਪੰਜਾਬ ਦੇ ਜੰਮੇ ਜਾਇਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਜਦੋਂ ਵੀ ਕਿਸੇ ‘ਤੇ ਭੀੜ ਪੈਂਦੀ ਹੈ ਤਾਂ ਉਸ ਦੀ ਮਦਦ ਕੀਤੀ ਹੈ। ਅੱਜ ਜਿੰਨੀਆਂ ਵੀ ਸੰਸਥਾਵਾਂ ਜਾਂ ਨਿੱਜੀ ਤੌਰ ‘ਤੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੀਤ ਹੇਅਰ ਨੇ ਆਉਣ ਵਾਲੇ ਸਮੇਂ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਕਿਤੇ ਕੁਦਰਤੀ ਮਾਰ ਪੈਂਦੀ ਹੈ ਤਾਂ ਪ੍ਰਸ਼ਾਸ਼ਨ ਵੱਲੋਂ ਜਾਰੀ ਨੰਬਰ ‘ਤੇ ਸੰਪਰਕ ਕਰਨ ਤੇ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ।

Post Views: 52
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 1988 flood in punjab india1988 flood in punjab pakistanflood in punjabflood in punjab 1988flood in punjab 2022flood in punjab 2023flood in punjab indiaflood in punjab mohaliflood in punjab todayflood situation in punjab todaypunjab floods 2019
Previous Post

ਪਟਿਆਲਾ ’ਚ ਲੱਗੀ ਲੋਕ ਅਦਾਲਤ ’ਚ 111 ਕੇਸਾਂ ਦਾ ਹੋਇਆ ਨਿਪਟਾਰਾ, 19777429/- ਰੁਪਏ ਦੇ ਅਵਾਰਡ ਪਾਸ

Next Post

ਰਾਹੁਲ ਗਾਂਧੀ ਵੱਲੋਂ ਸੁਪਰੀਮ ਕੋਰਟ ਦਾ ਰੁਖ਼

Next Post
ओमीक्रोन का ख़तरा, राहुल गांधी ने केंद्र सरकार से किया सवाल  -वैक्सीन की बूस्टर डोज़ कब लेकर आएगी सरकार?

ਰਾਹੁਲ ਗਾਂਧੀ ਵੱਲੋਂ ਸੁਪਰੀਮ ਕੋਰਟ ਦਾ ਰੁਖ਼

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In