No Result
View All Result
Friday, March 6, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੈਗ ਦੀ ਜਾਂਚ ਦੇ ਦਰਿਏ ‘ ਆਏ ਕੇਜਰੀਵਾਲ

admin by admin
June 28, 2023
in BREAKING, COVER STORY, DELHI, POLITICS
0
ਕੈਗ ਦੀ ਜਾਂਚ ਦੇ ਦਰਿਏ ‘ ਆਏ ਕੇਜਰੀਵਾਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

28 ਜੂਨ (ਪ੍ਰੈੱਸ ਕੀ ਤਾਕਤ) ਨਵੀਂ ਦਿੱਲੀ, 27 ਜੂਨ (ਜਗਤਾਰ ਸਿੰਘ)-ਦਿੱਲੀ ਦਾ ਸ਼ਰਾਬ ਘੁਟਾਲਾ ਤੇ ਹੋਰਨਾਂ ਕਈ ਮਾਮਲਿਆਂ ਨੂੰ ਲੈ ਕੇ ਪਹਿਲਾਂ ਹੀ ਮੁਸ਼ਕਿਲਾਂ ‘ਚ ਘਿਰੀ ਕੇਜਰੀਵਾਲ ਸਰਕਾਰ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਮੁਸੀਬਤ ਆ ਗਈ ਹੈ | ਹੁਣ ਕੈਗ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ‘ਤੇ ਹੋਏ ਖ਼ਰਚ ਦਾ ਵਿਸ਼ੇਸ਼ ਆਡਿਟ ਕੀਤਾ ਜਾਵੇਗਾ | ਇਸ ਮਾਮਲੇ ‘ਚ ਕੇਜਰੀਵਾਲ ਸਰਕਾਰ ‘ਤੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਦੋਸ਼ ਲਾਇਆ ਜਾ ਰਿਹਾ ਹੈ | ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੀ ਸਿਫਾਰਿਸ਼ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਮਾਮਲੇ ਦੀ ਜਾਂਚ ਕੈਗ ਪਾਸੋਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਭਾਵ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ਤੇ ਨਵੀਨੀਕਰਨ ‘ਚ ਹੋਈਆਂ ਕਥਿਤ ਗੜਬੜੀਆਂ ਤੇ ਉਲੰਘਣਾ ਦੀ ਜਾਂਚ ਕੈਗ ਵਲੋਂ ਕੀਤੀ ਜਾਵੇਗੀ | ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ‘ਚ ਉਪ ਰਾਜਪਾਲ ਨੇ ਲੋਕ ਨਿਰਮਾਣ ਵਿਭਾਗ ਦੇ ਇੰਚਾਰਜ ਮੰਤਰੀ ਦੀ ਮਿਲੀਭੁਗਤ ਨਾਲ ਮੁੱਖ ਮੰਤਰੀ ਦੇ ਬੰਗਲੇ ਦੀ ਮੁਰੰਮਤ ਦੇ ਨਾਂਅ ‘ਤੇ ਕੀਤੇ ਗਏ ਖ਼ਰਚਿਆਂ ‘ਤੇ ਸਵਾਲ ਖੜ੍ਹੇ ਕੀਤੇ ਸਨ | ਉਪ-ਰਾਜਪਾਲ ਨੇ ਆਪਣੀ ਚਿੱਠੀ ‘ਚ ਲਿਖਿਆ ਸੀ ਕਿ ਸਰਕਾਰੀ ਬੰਗਲੇ ਦੀ ਮੁਰੰਮਤ ਦੇ ਨਾਂਅ ‘ਤੇ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਗਿਆ ਅਤੇ ਸਭ ਕੁਝ ਉਸ ਸਮੇਂ ਕੀਤਾ ਗਿਆ ਜਦੋਂ ਦੇਸ਼ ਵਿਚ ਕੋਵਿਡ-19 ਮਹਾਂਮਾਰੀ ਫੈਲੀ ਹੋਈ ਸੀ ਤੇ ਇਸ ਔਖੇ ਸਮੇਂ ਵੀ ਕੇਜਰੀਵਾਲ ਆਪਣਾ ਘਰ ਸਵਾਰਨ ‘ਚ ਲੱਗੇ ਹੋਏ ਸਨ | ਦੱਸਣਯੋਗ ਹੈ ਕਿ ਕੇਜਰੀਵਾਲ ਦੇ ਸਰਕਾਰੀ ਬੰਗਲੇ ਦੀ ਮੁਰੰਮਤ ‘ਚ ਕਥਿਤ ਤੌਰ ‘ਤੇ ਪ੍ਰਸ਼ਾਸਨਿਕ ਤੇ ਵਿੱਤੀ ਗੜਬੜੀਆਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਤੇ ਕਾਂਗਰਸ ਵਲੋਂ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸੇ ਤਹਿਤ ਭਾਜਪਾ ਤੇ ਕਾਂਗਰਸ ਨੇ ਉਪ-ਰਾਜਪਾਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ‘ਤੇ ਹੋਏ ਖ਼ਰਚ ਦੀ ਜਾਂਚ ਕੀਤੀ ਜਾਵੇ | ਭਾਜਪਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ਲਈ 45 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਦਕਿ ਕਾਂਗਰਸ ਵਲੋਂ ਇਸ ਤੋਂ ਜ਼ਿਆਦਾ ਰਕਮ ਖ਼ਰਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ |
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕੋਵਿਡ ਕਾਲ ਦੌਰਾਨ ‘ਸ਼ੀਸ਼ਮਹਿਲ’ ਦੇ ਨਾਂਅ ਤੋਂ ਮਸ਼ਹੂਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਦੀ ਮੁਰੰਮਤ ਤੇ ਨਵੀਨੀਕਰਨ ‘ਚ ਹੋਈਆਂ ਵਿੱਤੀ ਤੇ ਪ੍ਰਸ਼ਾਸਨਿਕ ਗੜਬੜੀਆਂ ਦੀ ਕੈਗ ਜਾਂਚ ਕਰਾਏ ਜਾਣ ਦਾ ਸਵਾਗਤ ਕੀਤਾ ਹੈ |
ਸੀਨੀਅਰ ਕਾਂਗਰਸੀ ਨੇਤਾ ਅਜੇ ਮਾਕਨ ਨੇ ਮੰਗਲਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਨਵੀਨੀਕਰਨ ‘ਤੇ 171 ਕਰੋੜ ਰੁਪਏ ਦੇ ਭਾਰੀ ਖ਼ਰਚੇ ਦੀ ਪੂਰਨ ਅਪਰਾਧਿਕ ਜਾਂਚ ਦੀ ਲੋੜ ਹੈ | ਉਨ੍ਹਾਂ ਕੇਜਰੀਵਾਲ ਦੇ ਸ਼ੀਸ਼ ਮਹਿਲ ‘ਤੇ ਜਨਤਾ ਦੇ ਫੰਡਾਂ ਦੀ ਫਜ਼ੂਲਖ਼ਰਚੀ ਦੀ ਕੈਗ ਜਾਂਚ ਦਾ ਸਵਾਗਤ ਕੀਤਾ ਹੈ |

 

 

 

 

Post Views: 137
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Arvind KejriwalArvind Kejriwal - Latest Newsarvind kejriwal latest news todayarvind kejriwal latest press conferencearvind kejriwal latest speecharvind kejriwal livearvind kejriwal newsarvind kejriwal road showarvind kejriwal speechCM Arvind Kejriwalcongress on kejriwalDelhi CM Arvind Kejriwalkejriwalkejriwal latestkejriwal latest press conferencekejriwal latest speechkejriwal on ambedkarkejriwal operation sheeshmahal
Previous Post

ਭਾਰਤ, ਮਿਸਰ ਨੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਹੱਥ ਮਿਲਾਇਆ – ਪ੍ਰਧਾਨ ਮੰਤਰੀ ਮੋਦੀ

Next Post

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ‘ਤੇ ਰਾਹੁਲ ਗਾਂਧੀ ਵਿਰੁੱਧ ‘ਅਪਮਾਨਜਨਕ’ ਪੋਸਟ ਲਈ ਕੇਸ ਦਰਜ

Next Post
ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ‘ਤੇ ਰਾਹੁਲ ਗਾਂਧੀ ਵਿਰੁੱਧ ‘ਅਪਮਾਨਜਨਕ’ ਪੋਸਟ ਲਈ ਕੇਸ ਦਰਜ

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ 'ਤੇ ਰਾਹੁਲ ਗਾਂਧੀ ਵਿਰੁੱਧ 'ਅਪਮਾਨਜਨਕ' ਪੋਸਟ ਲਈ ਕੇਸ ਦਰਜ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800