ਫਿਰੋਜ਼ਪੁਰ, 17 ਸਤੰਬਰ (ਸੰਦੀਪ ਟੰਡਨ)- ਅੱਜ ਟੋਲ ਪਲਾਜਾ ਮਾਹਮੂਜੋਈਆ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵੱਡਾ ਜਥਾ ਬਲਾਕ ਪ੍ਰਧਾਨ ਗੁਰੂਹਰਸਹਾਏ ਜੋਗਾ ਸਿੰਘ ਭੋਡੀਪੁਰ, ਇਕਬਾਲ ਚੰਦ ਪਾਲਾ ਬੱਟੀ, ਬਲਦੇਵ ਰਾਜ ਬੱਟੀ ਸਰਪੰਚ ਭੂਰਾਨ ਭੱਟੀ, ਕੇਵਲ ਕ੍ਰਿਸ਼ਨ ਮਾਹਮੂਜੋਈਆ, ਸੁਖਦੇਵ ਢੋਟ ਪ੍ਰਧਾਨ ਪੰਜੇ ਕੇ ਰਿਟਾਇਰ ਬੀਪੀਓ ਦੀ ਅਗਵਾਈ ਵਿਚ ਦਿੱਲੀ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਦੇ ਸਮੇਂ ਬਲਾਕ ਪ੍ਰਧਾਨ ਜੋਗਾ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਦੱਸਿਆ ਕਿ ਪੰਜਾਬ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਹਰੀਸ ਨੱਢਾ, ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾ ਨੂੰ ਇੱਕ ਸਾਲ ਹੋਣ ਤੇ ਕਾਲੇ ਦਿਵਸ ਵਜੋਂ ਦਿੱਲੀ ਬਾਰਡਰਾਂ ਤੇ ਮਨਾਉਣ ਲਈ ਸਾਰੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਜਥਾ ਦਿੱਲੀ ਲਿਜਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ ਦਿੱਲੀ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਰਹਿਣਗੇ। ਇਸ ਸਮੇਂ ਜੋਗਾ ਸਿੰਘ ਭੋਡੀਪੁਰਾ, ਇਕਬਾਲ ਚੰਦ ਪਾਲਾ ਬੱਟੀ, ਕੇਵਲ ਕ੍ਰਿਸ਼ਨ ਮਾਹਮੂਜੋਈਆ, ਬਲਦੇਵ ਰਾਜ ਸਰਪੰਚ ਭੂਰਾਨ ਭੱਟੀ, ਸੁਖਦੇਵ ਢੋਟ ਪ੍ਰਧਾਨ ਪੰਜੇਕੇ, ਰਿਟਾਇਰ ਬੀਪੀਓ ਪੂਰਨ ਚੰਦ, ਗੁਰਵਿੰਦਰ ਪਾਲ ਪ੍ਰਧਾਨ ਮਾਹਮੂਜੋਈਆ, ਹਰਮੀਤ ਸਿੰਘ ਢਾਬਾ, ਸਾਵਨ ਸਿੰਘ ਢਾਬਾ, ਓਮ ਪ੍ਰਕਾਸ਼, ਬਲਵਿੰਦਰ ਸਿੰਘ ਪ੍ਰਧਾਨ ਸੈਦੇ ਕੇ, ਪਿੱਪਲ ਸਿੰਘ ਬਾਮਣੀ, ਚਿਮਨ ਸਿੰਘ, ਹਰਮੇਸ ਸਿੰਘ ਭੂਰਾਨ ਭੱਟੀ, ਬਾਬਾ ਕੁੰਦਨ ਲਾਲ ਪੰਜੇ ਕੇ, ਤਿਲਕ ਰਾਜ ਪੰਜੇ ਕੇ, ਵਰਿੰਦਰ ਮੋਨੂੰ ਤੇ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।