ਚੰਡੀਗੜ੍ਹ, 9 ਦਸੰਬਰ – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਸ੍ਰੀ ਨਾਂਇਬ ਸਿੰਘ ਸੈਣੀ ਜਮੀਨ ਨਾਲ ਜੁੜੇ ਹੋਏ ਵਿਅਕਤੀ ਹਨ, ਜਿਨ੍ਹਾਂ ਦਾ ਚਰਿੱਤਰ ਬੇਦਾਗ ਹੈ, ਉਹ ਲਗਨਸ਼ੀਲ ਹਨ ਅਤੇ ਉੱਚੀ ਸੋਚ ਦੇ ਧਨੀ ਵਿਅਕਤੀ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਸ੍ਰੀ ਨਾਂਇਬ ਸਿੰਘ ਸੈਣੀ ਯਕੀਨੀੀ ਰੂਪ ਨਾਲ ਨਾਇਬ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਅਸੀਮ ਸੰਭਾਵਨਾਵਾਂ ਦਾ ਸੂਬਾ ਹੈ। ੧ੋ ਸਾਡੇ ਦੇਸ਼ ਦਾ ਸਿਰਮੌਰ ਹਨ। ਇੱਥੇ ਦੀ ਪ੍ਰਤਿਭਾ ਹਰ ਖੇਤਰ ਵਿਚ ਵਿਲੱਖਣ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰੇਕ ਹਰਿਆਣਵੀਂ ਦਾ ਹੁਨਰ ਹੋਰ ਵੀ ਉਭਰੇਗਾ। ਜੀਵਨ ਵਿਚ ਸਾਥ ਜਾਂ ਸਾਰਥੀ ਬਹੁਤ ਮਹਤੱਵਪੂਰਨ ਭੁਕਿਮਾ ਨਿਭਾਉਂਦੇ ਹਨ। ਹਰਿਆਣਾ ਸੂਬੇ ਨੂੰ ਜਨਤਾ ਦਾ ਸਾਥੀ ਅਤੇ ਸਾਰਥੀ ਸੋ੍ਰੀ ਨਾਇਬ ਸਿੰਘ ਸੈਣੀ ਵਜੋ ਮਿਲਿਆ ਹੈ।
ਉੱਪ ਰਾਸ਼ਟਰਪਤੀ ਨੇ ਅੱਜ ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਸ਼ਿਰਕਤ ਕੀਤੀ ਅਤੇ ਗੀਤਾ ਗਿਆਨ ਸੰਸਥਾਨਮ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਵੀ ਮੌਜੂਦ ਸਨ
ਉੱਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਹਰਿਆਣਾ ਨਾਲ ਬੇਹੱਦ ਡੁੰਘਾ ਨਾਤਾ ਹੈ। ਅੱਜ ਇਸ ਪਵਿੱਤਰ ਭੁਮੀ, ਜਿੱਥੇ ਭਗਵਾਨ ਸ੍ਰੀ ਕ੍ਰਿਸ਼ਣ ਨੇ ਅਰਜੁਨ ਨੂੰ ਇਹ ਉਪਦੇਸ਼ ਦਿੱਤਾ ਜੋ ਸਾਡੇ ਸਾਰਿਆਂ ਲਈ ਰਸਤਾ ਦਿਖਾਉਣ ਵਾਲਾ ਉਪਦੇਸ਼ ਹੈ, ਇੱਥੇਆਉਣਾ ਉਨ੍ਹਾਂ ਦੇ ਲਈ ਇਕ ਅਜਿਹਾ ਲੰਮ੍ਹਾ ਹੈ ਜਿਸ ਨੂੰ ਉਹ ਸਦਾ ਯਾਦ ਰੱਖਣਗੇ।
ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਸ੍ਰੀਮਦਭਗਵਦ ਗੀਤਾ ਦੀ ਜਨਸਥਲੀ ਧਰਮਖੇਤਰ-ਕੁਰੂਕੇਸ਼ੇਤਰ ਦੀ ਭੂਮੀ ਤੋਂ ਸੰਦੇਸ਼ ਦਿੱਤਾ ਕਿ ਸਾਡੇ ਲਈ ਰਾਸ਼ਟਰ ਸੱਭ ਤੋਂ ਉੱਪਰ ਹੈ। ਰਾਸ਼ਟਰ ਪ੍ਰੇਮ ਵਿਚ ਕੋਈ ਮੂਲਾਂਕਨ ਦੀ ਗੱਲ ਹਂੀ ਹੈ, ਇਹ ਸ਼ੁੱਧ ਅਤੇ ਸੌ-ਫੀਸਦੀ ਹੋਣਾ ਚਾਹੀਦਾ ਹੈ।
ਵਿਕਸਿਤ ਭਾਰਤ ਹੁਣ ਸਪਨਾ ਨਹੀਂ, ਸਾਡਾ ਟੀਚਾ ਹੈ, ਅਰਜੁਨ ਦੀ ਤਰ੍ਹਾ ਇਕਾਗਰਤਾ ਅਤੇ ਦ੍ਰਿਙਤਾ ਨੂੰ ਅਪਣਾ ਕੇ ਹੀ ਇਸ ਟੀਚੇ ਦੀ ਪ੍ਰਾਪਤੀ ਹੋ ਸਕਦੀ ਹੈ
ਉੱਪ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਦੱਸ ਸਾਲਾਂ ਤੋਂ ਵੱਧ ਸਮੇਂ ਤੋਂ ੲਤਿਹਾਸ ਨੂੰ ਰੱਚਦੇ ਹੋਏ 6 ਦਿਹਾਕੇ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਦੇਸ਼ ਦਾ ਸਾਰਥੀ ਬਨਣ ਦਾ ਸੌਭਾਗ ਮਿਲਿਆ ਹੈ। ਸਾਥੀ ਅਤੇ ਸਾਰਥੀ ਦੀ ਭੁਮਿਕਾ ਕਿੰਨੀ ਨਿਰਣਾਇਕ ਹੁੰਦੀ ਹੈ ਇਹ ਭਾਰਤ ਨੇ ਦੱਸ ਸਾਲਾ ਵਿਚ ਦੇਖਿਆ ਹੈ। ਕਲਪਣਾਯੋਗ ਆਰਥਕ ਪ੍ਰਗਤੀ, ਅਵਿਸ਼ਵਾਸਯੋਗ ਸੰਸਥਾਗਤ ਢਾਂਚਾ ਜੋ ਨਹੀਂ ਸੋਚਿਆ ਸੀ ਉਹ ਦਰਜਾ ਭਾਰਤ ਨੂੰ ਮਿਲ ਰਿਹਾ ਹੈ। ਭਾਰਤ ਦੀ ਆਵਾਜ਼ ਅੱ੧ ਬੁਲੰਦੀ ‘ਤੇ ਹੈ। ਦੁਨੀਆ ਦੀ ਅਸੀਂ ਮਹਾਸ਼ਕਤੀ ਹਾਂ ਹੀ ਅਤੇ ਹੁਣ ਅਸੀਂ ਵਿਕਸਿਤ ਭਾਂਰਤ ਬਨਣ ਦਾ ਆਪਣਾ ਰਸਤਾ ਚੁਣ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਹੁਣ ਸਪਨਾ ਨਹੀਂ, ਸਾਡਾ ਟੀਚਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਗੀਤਾ ਤੋਂ ਅਰਜੁਨ ਦੀ ਏਕਾਗਰਤਾ ਅਤੇ ਦ੍ਰਿੜਤਾ ਨੂੰ ਅਪਨਾਉਣਾ ਹੋਵੇਗਾ। ਜਿਸ ਤਰ੍ਹਾ ਅਰਜੁਨ ਦੀ ਨਜਰ ਮੱਛਲੀ ‘ਤੇ ਨਹੀਂ ਸੀ, ਮੱਛਲੀ ਦੀ ਅੱਖ ‘ਤੇ ਵੀ ਨਹੀਂ ਸੀ, ਉਸ ਦੀ ਨਜਰ ਸਿਰਫ ਆਪਣੇ ਟੀਚੇ ‘ਤੇ ਸੀ, ਉਸੀ ਤਰ੍ਹਾ, ਸਾਨੂੰ ਵੀ ਆਪਣੀ ਨਜਰ ਸਿਰਫ ਟੀਚੇ ‘ਤੇ ਰੱਖਣੀ ਹੋਵੇਗੀ, ਤਾਂਹੀ ਸਾਨੂੰ ਆਪਣੇ ਟੀਚੇ ਨੁੰ ਪ੍ਰਾਪਤ ਕਰ ਸਕਦੇ ਹਨ।
ਗੀਤਾ ਤੋਂ ਨਿਕਲੇ ਪੰਜ ਆਦਰਸ਼ ਚੰਗਾ ਸ਼ਾਸਨ ਪੰਚਾਮ੍ਰਿਤ ਦਾ ਰੂਪ
ਉੱਪ ਰਾਸ਼ਟਰਪਤੀ ਨੇ ਕਿਹਾ ਕਿ ਗੀਤਾ ਵਿਚ ਜੋ ਪੰਜ ਮਹਤੱਵਪੂਰਨ ਆਦਰਸ਼ ਦਿਖਾਏ ਗਏ ਹਨ, ਉਨ੍ਹਾਂ ਨੂੰ ਉਹ ਅਭਿਸ਼ਾਸਨ ਪੰਚਾਮ੍ਰਿਤ ਵਜੋ ਪੇਸ਼ ਕਰਦੇ ਹਨ। ਇਹ ਸਿਦਾਂਤ ਸਮਾਜਿਕ ਵਿਵਸਥਾ ਦੇ ਲਈ, ਸ਼ਾਂਤੀ ਲਈ, ਵਿਕਾਸ ਲਈ, ਭਾਈਚਾਰਾ ਲਈ, ਉਨੱਤੀ ਲਈ, ਖੁਸ਼ ਰਹਿਣ ਲਈ ਬਹੁਤ ਜਰੂਰੀ ਹੈ। ਪਹਿਲਾ ਸਿਦਾਂਤ ਹੈ ਸਾਰਥਕ ਸੰਵਾਦ, ਅਜਿਹੀ ਉਮੀਂਦ ਹੈ ਕਿ ਸਾਡੇ ਸੰਸਦ ਮੈਂਬਰ, ਵਿਧਾਨਸਭਾ ਦੇ ਮੈਂਬਰ, ਪੰਚਾਇਤ ਅਤੇ ਨਗਰ ਪਾਲਿਕਾ ਵਿਚ ਜਨਪ੍ਰਤੀਨਿਧੀ ਅਤੇ ਆਪਸ ਵਿਚ ਹਰ ਵਿਅਕਤੀ, ਹਰ ਸੰਸਥਾ ਵਿਚ ਇਹ ਧਿਆਨ ਰੱਖੇਗਾ ਕਿ ਸੰਵਾਦ ਸਾਰਥਕ ਹੋਵੇ, ਸੰਵਾਦ ਦਾ ਨਤੀਜਾ ਨਿਜੀ ਹਿੱਤ ਵਿਚ ਨਹੀਂ, ਸਮਾਜ ਹਿੱਤ, ਦੇਸ਼ ਹਿੱਤ ਵਿਚ ਹੋਣਾ ਚਾਹੀਦਾ ਹੈ। ਦੂਜਾ ਸਿਦਾਂਤ ਨਿਜੀ ਸ਼ੂਚਿਤਾ ਦਾ ਹੈ, ਜਿਸ ਦੀ ਅੱਜ ਬਹੁਤ ਜਰੂਰਤ ਹੈ। ਸਾਨੂੰ ਅਜਿਹਾ ਕਰਨਾ ਚਾਹੀਦਾ ਹੈ ਕਿ ਜੋ ਲੋਕ ਕਿਸੇ ਅਹੁਦੇ ‘ਤੇ ਹਨ ਵਿਜਂੈ ਪ੍ਰਸਾਸ਼ਨਿਕ ਅਹੁਦਾ, ਰਾਜਨੀਤਕ ਅਹੁਦਾ ਹੋਵੇ ੧ਾਂ ਆਰਥਕ ਜਗਤ ਵਿਚ ਹੋਵੇ ਉਨ੍ਹਾਂ ਦਾ ਆਚਰਣ ਆਦਰਸ਼ ਹੋਣਾ ਚਾਹੀਦਾ ਹੈ, ਬੇਮਿਸਾਲ ਹੋਣਾ ਚਾਹੀਦਾ ਹੈ, ਜਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਹੋਣਾ ਚਾਹੀਦਾ ਹੈ, ਇਸ ਦਾ ਸਮਾ ”ਤੇ ਬਹੁਤ ਵਿਆਪਕ ਫਰਕ ਪਵੇਗਾ। ਤੀਜਾ ਸਿਦਾਂਤ ਹੈ ਨਿਸਵਾਰਥ ਯੱਗ ਭਾਵ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਅਪੀਲ ਕੀਤੀ ਕਿ 2047 ਵਿਚ ਵਿਕਸਿਤ ਭਾਰਤ ਹੋਵੇ ਇਹ ਬਹੁਤ ਵੱਡਾ ਯੱਗ ਹੈ। ਇਸ ਯੱਗ ਵਿਚ ਸਾਰਿਆਂ ਦੀ ਆਹੂਤੀ ਜਾਣੀ ਚਾਹੀਦੀ ਹੈ, ਇਸ ਵਿਚ ਹਰ ਨਾਗਰਿਕ ਦੀ ਜਿਮੇਵਾਰੀ ਬਣਦੀ ਹੈ। ਚੌਥਾ ਸਿਦਾਂਤ ਕਰੁਣਾ ਦਾ ਹੈ। ਕਰੁਣਾ ਸਾਡਾ ਵਿਰਾਸਤ ਹੈ। ਕੋਵਿਡ ਸਮੇਂ ਕਰੁਣਾ ਨੂੰ ਮੱਦੇਨਜਰ ਰੱਖਦੇ ਹੋਏ ਕਿਵੇਂ ਅਸੀਂ ਇਸ ਸੰਕਟ ਨੂੰ ਝੇਲਿਆ ਹੈ ਅਤੇ ਸੌ ਤੋਂ ਵੱਧ ਦੇਸ਼ਾਂ ਨੂੰ ਭਾਰਤ ਨੇ ਕੋਵਿਡ ਦੀ ਵੈਕਸਿਨ ਪ੍ਰਦਾਨ ਕੀਤੀ। ਅੱਜ ਵੀ ਦੁਨੀਆ ਵਿਚ ਜਿੱਥੇ ਭੂਜਾਲ ਆਉਂਦਾ ਹੈ, ਕੋਈ ਕਮੀ ਆ ਜਾਂਦੀ ਹੈ, ਭੁੱਖਮਰੀ ਆ ਜਾਂਦੀ ਹੈ, ਭਾਰਤ ਪਹਿਲਾ ਉੱਤਰਦਾਤਾ ਹੈ, ਇਸ ਲਈ ਆਮ ਆਦਮੀ ਨੂੰ ਵੀ ਕਰੁਣਾ ਦਾ ਧਿਆਨ ਦੇਣਾ ਚਾਹੀਦਾ ਹੈ। ਪੰਜਵਾਂ ਸਿਦਾਂਤ ਹੈ ਆਪਸੀ ਭਾਵ। ਉਨ੍ਹਾਂ ਨੇ ਕਿਹਾ ਕਿ ਮੁਕਾਬਲਾ ਹੋਣਾ ਚਾਹੀਦਾ ਹੈ ਪਰ ਮੁਕਾਬਲਾ ਦਾ ਮਤਲਬ ਯੁੱਧ ਨਹੀਂ ਹੈ।
ਅਸੀਂ ਭਾਂਰਤੀ ਹਾਂ, ਭਾਰਤੀਯਤਾ ਸਾਡੀ ਪਹਿਚਾਣ ਹੈ
ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਅੱਜ ਦੇ ਦਿਨ ਦੇਸ਼ ਦੇ ਸਾਹਮਣੇ ਕੁੱਝ ਅਜਿਹੇ ਸੰਕਟ ਆ ਰਹੇ ਹਨ, ਜੋ ਸਾਨੂੰ ਭਾਂਪ ਰਹੇ ਹਨ। ਕੁੱਝ ਤਾਕਤਾਂ ਹਨ ਦੇਸ਼ ਵਿਚ ਅਤੇ ਵਿਦੇਸ਼ ਵਿਚ ਉਹ ਸੰਗਠਤ ਰੂਪ ਨਾਲ ਧਨ ਬਲ ਦੇ ਆਧਾਰ ‘ਤੇ ਨੈਰੇਟਿਵ ਵਧਾ ਕਰ ਸਿਸਟਮ ਦੀ ਵਰਤੋ ਕਰ ਭਾਰਤ ਨੂੰ, ਸਾਡੀ ਅਰਥਵਿਵਸਥਾ ਨੂੰ ਚੋਟਿਲ ਕਰਨਾ ਚਾਹੁੰਦੇ ਹਨ, ਸਾਡੀ ਸੰਸਥਾਵਾਂ ਨੂੰ ਅਕਿਰਿਆਸ਼ੀਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯਾਦ ਰੱਖਣਾ ਹੋਵੇਗਾ, ਅਸੀਂ ਭਾਂਰਤੀ ਹਾਂ, ਭਾਰਤੀਯਤਾ ਸਾਡੀ ਪਹਿਚਾਣ ਹੈ ਅਤੇ ਅਸੀਂ -ੲਕ ਅਜਿਹੇ ਮਹਾਨ ਦੇਸ਼ ਦੇ ਨਾਗਰਿਕ ਹਨ।
ਉੱਪ-ਰਾਸ਼ਟਰੀਪਤੀ ਦਾ ਧਰਮਖੇਤਰ-ਕੁਰੂਕਸ਼ੇਤਰ ਆਉਣਾ ਅਧਿਆਤਮ ਵਿਚ ਉਨ੍ਹਾਂ ਦੀ ਦਿਲਚਸਪੀ, ਸ੍ਰੀਮਦਭਗਵਦ ਗੀਤਾ ਦੇ ਪ੍ਰਤੀ ਆਸਥਾ ਅਤੇ ਹਰਿਆਣਾ ਦੇ ਲਈ ਉਨ੍ਹਾਂ ਦੇ ਲਗਾਵ ਦਾ ਪ੍ਰਤੀਕ ਹੈ – ਮੁੱਖ ਮੰਤਰੀ
ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦੇ ਆਗਮਨ ‘ਤੇ ਸੂਬਾਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਤੁਹਾਡੇ ਆਉਣ ਨਾਲ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੀ ਗਰਿਮਾ ਕਈ ਗੁਣਾ ਵੱਧ ਗਈ ਹੈ ਅਤੇ ਸਾਡਾ ਉਤਸਾਹ ਵੀ ਦੁਗਣਾ ਹੋਇਆ ਹੈ। ਅੱਜ ਦੇ ਸਮਾਰੋਹ ਵਿਚ ਉੱਪ ਰਾਸ਼ਟਰਪਤੀ ਦਾ ਆਉਣਾ ਅਧਿਆਤਮ ਵਿਚ ਉਨ੍ਹਾਂ ਦੀ ਦਿਲਚਸਪੀ, ਧਰਮਖੇਤਰ-ਕੁਰੂਕਸ਼ੇਤਰ ਅਤੇ ਸ੍ਰੀਮਦਭਗਵਦ ਕੀਤਾ ਦੇ ਲਈ ਆਸਥਾ ਅਤੇ ਹਰਿਆਣਾ ਦੇ ਪ੍ਰਤੀ ਉਨ੍ਹਾਂ ਦਾ ਲਗਾਵ ਦਾ ਪ੍ਰਤੀਕ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਪ੍ਰਬੰਧ ਸਾਲ 2016 ਤੋਂ ਕੀਤਾ ਜਾ ਰਿਹਾ ਹੈ। ਦਿਵਅ ਸ੍ਰੀਮਦਭਗਵਦ ਗੀਤਾ ਨੂੰ ਅੰਤਰਰਾਸ਼ਟਰੀ ਮੰਚ ‘ਤੇ ਲੈ ਜਾਣ ਦੀ ਪ੍ਰੇਰਣਾ ਸਾਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੋਂ ਮਿਲੀ। ਉਨ੍ਹਾਂ ਨੇ ਅਮੇਰਿਕਾ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਅਮੇਰਿਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ‘ਦਿ ਗੀਤਾ ਅਕੋਰਡਿੰਗ ਟੂ ਗਾਂਧੀ’ ਭੇਂਟ ਕੀਤੀ। ਉਸੀ ਸਮੇਂ ਅਸੀਂ ਗੀਤਾ ਦੇ ਪਵਿੱਤਰ ਸੰਦੇਸ਼ ਨੂੰ ਮਨੁੱਖ ਤੱਕ ਪਹੁੰਚਾਉਣ ਲਈ ਗੀਤਾ ਜੈਯੰਤੀ ਸਮਾਰੋਹ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਉਣ ਦੀ ਤਿਆਰੀਆਂ ਸ਼ੁਰੂ ਕੀਤੀ।
ਮਨੁੱਖਤਾ ਨੂੰ ਜਿੰਦਾ ਰੱਖਣ ਲਈ ਗੀਤਾ ਦਾ ਪਾਠ ਕਰਨਾ ਜਰੂਰੀ
ਗੀਤਾ ਨੂੰ ਭਾਰਤੀ ਦਰਸ਼ਨ ਦੀ ਨੀਂਹ ਪੱਥਰ ਅਤੇ ਸਮੂਚੀ ਮਨੁੱਖਤਾ ਲਈ ਮਾਰਗਦਰਸ਼ਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪਵਿੱਤਰ ਗ੍ਰੰਥ ਗੀਤਾ ਭਾਂਰਤ ਦਾ ਵਿਚਾਰ ਹੈ। ਇਸ ਪਵਿੱਤਰ ਧਰਮ ਗ੍ਰੰਥ ਹੀ ਨਹੀਂ, ਸਗੋਂ ਸੰਪੂਰਣ ਮਨੁੱਖਤਾ ਦੀ ਆਸਥਾ ਅਤੇ ਜੀਵਨ ਗ੍ਰੇਥ ਵੀ ਮੰਨਿਆ ਜਾਂਦਾ ਹੈ, ਇਸ ਲਈ ਮਨੁੱਖਤਾ ਨੂੰ ਜਿੰਦਾ ਰੱਖਣ ਲਈ ਅੱਜ ਗੀਤਾ ਦਾ ਪਾਠ ਕਰਨਾ ਬਹੁਤ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਗੀਤਾ ਦੇ ਸੰਦੇਸ਼ ਦੇ ਪ੍ਰਸਾਰ ਲਈ ਸੂਬਾ ਸਰਕਾਰ ਦੇ ਯਤਨਾਂ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਗੀਤਾ ਗਿਆਨ ਸੰਸਥਾਨ ਨੇ ਬਹੁਤ ਸਹਿਯੋਗ ਦਿੱਤਾ ਹੈ। ਇੰਨ੍ਹਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਸਾਲ 2019 ਵਿਚ ਇਹ ਮਹੋਤਸਵ ਦੇਸ਼ ਵਿਚ ਬਹਹਰ ਮਾਰੀਸ਼ਸ ਅਤੇ ਲੰਡਨ ਵਿਚ ਮਨਾਇਆ ਗਿਆ। ਇਸ ਦੇ ਬਾਅਦ ਸਤੰਬਰ, 2022 ਵਿਚ ਇਹ ਕੈਨੇਡਾ ਵਿਚ ਪ੍ਰਬੰਧਿਤ ਕੀਤਾ ਅਿਗਾ। ਅਪ੍ਰੈਲ, 2023 ਵਿਚ ਇਹ ਆਸਟ੍ਰੇਲਿਆ ਵਿਚ ਪ੍ਰਬੰਧਿਤ ਕੀਤਾ ਗਿਆ। ਇਸ ਸਾਲ ਤੋਂ ਦੋ ਦੇਸ਼ਾਂ ਵਿਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਗਿਆ। ਪਿਛਲੀ ਫਰਵਰੀ-ਮਾਰਚ ਮਹੀਨੇ ਵਿਚ ਸ੍ਰੀਲੰਕਾਂ ਵਿਚ ਅਤੇ ਅਗਸਤ ਵਿਚ ਯੁਨਾਈਟੇਡ ਕਿੰਗਡਮ ਦੇ ਮੇਨਚੇਸਟਰ ਵਿਚ ਸ਼ਾਨਦਾਰ ਪ੍ਰਬੰਧ ਕੀਤੇ ਗਏ।
ਸ੍ਰੀਮਦਭਗਵਦ ਗੀਤਾ ਦੀ ਸਿਖਿਆਵਾਂ ਰਾਹੀਂ ਵਿਸ਼ਵਸ਼ਾਂਤੀ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ
ਮੁੱਖ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਆਧੁਨਿਕ ਜੀਵਨ ਦੇ ਤਨਾਆਂ ਅਤੇ ਚਨੌਤੀਆਂ ਦਾ ਹੱਲ ਕਰਨ ਵਿਚ ਸ੍ਰੀਮਦਭਗਵਦ ਗੀਤਾ ਦੀ ਸਿਖਿਆਵਾਂ ਮਹਤੱਵਪੂਰਨ ਹਨ। ਅੱਜ ਦੇ ਤਨਾਅ ਪੂਰਣ ਅਤੇ ਲਗਾਤਾਰ ਸੰਘਰਸ਼ਾਂ ਨਾਲ ਜੂਝਦੇ ਹੋਏ ਮਨੁੱਖ ਸਮਾਜ ਨੂੰ ਗੀਤਾ ਦੇ ਸੰਦੇਸ਼ ਦਾ ਅਨੁਸਰਣ ਕਰਨਾ ਹੋਵੇਗਾ। ਇਸੀ ਵਿਚ ਰਾਸ਼ਟਰ ਦਾ ਹਿੱਤ ਨਿਹਿਤ ਹੈ ਅਤੇ ਇਸੀ ਨਾਲ ਵਿਸ਼ਵ ਸ਼ਾਂਤੀ ਦਾ ਸਪਨਾ ਸਾਕਾਰ ਹੋਵੇਗਾ।
ਸ੍ਰੀਮਦਭਗਵਦ ਗੀਤਾ ਸਿਰਫ ਆਸਥਾ ਦਾ ਪ੍ਰਤੀਕ ਨਹੀਂ, ਸਗੋ ਜੀਵਨ ਜੀਣ ਦੀ ਇਕ ਵਿਲੱਖਣ ਕਲਾ ਹੈ – ਸਵਾਮੀ ਗਿਆਨਾਨੰਦ ਮਹਾਰਾਜ
ਇਸ ਮੌਕੇ ‘ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੈ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਭਗਵਾਨ ਸ੍ਰੀ ਕ੍ਰਿਸ਼ਣ ਨੇ ਅਰਜੁਨ ਨੂੰ ਨਿਮਿਤ ਮਕਸਦ ਬਣਾ ਕੇ ਸਮੂਚੀ ਮਨੁੱਖਤਾ ਦੇ ਲਈ ਗੀਤਾ ਦਾ ਉਦੇਪਸ਼ ਦਿੱਤਾ। ਗੀਤਾ ਦੀ ਉਪਦੇਸ਼ ਸਥਲੀ ਕੁਰੂਕਸ਼ੇਤਰ ਦੀ ਧਰਤੀ ‘ਤੇ ਗੀਤਾ ਜੈਯੰਤੀ ਪਰਵ ਅਨੇਕ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਪਰ ਪਿਛਲੇ ਨੌ ਸਾਲਾਂ ਤੋਂ ਗੀਤਾ ਮਹੋਤਸਵ ਨੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਜੋ ਜੋ ਸਵਰੂਪ ਲਿਆ, ਉਹ ਯਕੀਨੀ ਆਨੰਦਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀਮਦਭਗਵਦ ਗੀਤਾ ਸਿਰਫ ਆਸਥਾ ਦਾ ਪ੍ਰਤੀਕ ਹੀ ਨਹੀਂ, ਸਗੋ ਜੀਵਨ ਜੀਣ ਦੀ ਇਕ ਵਿਲੱਖਣ ਕਲਾ ਹੈ। ਅੱਜ ਪੂਰੇ ਵਿਸ਼ਵ ਵਿਚ ਜੋ ਵੀ ਸਮਸਿਆਵਾਂ ਵਿਆਪਤ ਹਨ, ਉਨ੍ਹਾਂ ਦਾ ਹੱਲ ਯਕੀਨੀ ਰੂਪ ਨਾਲ ਸ੍ਰੀਮਦਭਗਵਦ ਗੀਤਾ ਚਿਵ ਹੈ।
ਵਿਕਾਸਤਾਮਕ ਉਪਲਬਧਤੀਆਂ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਹੈ ਹਰਿਆਣਾ ਦੀ ਵੱਖ ਪਹਿਚਾਣ – ਉੱਪ ਰਾਸ਼ਟਰਪਤੀ
ਉੱਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਉਨ੍ਹਾਂ ਦੀ ਧਰਮੀ ਪਤਨੀ ਡਾ. ਸੁਦੇਸ਼ ਧਨਖੜ ਨੇ ਕੁਰੂਕਸ਼ੇਤਰ ਵਿਚ ਸ੍ਰੀ ਭਦਰਕਾਲੀ ਸ਼ਕਤੀਪੀਠ ਵਿਚ ਕੀਤੀ ਪੂਜਾ ਅਰਚਨਾ, ਬ੍ਰਹਮਸਰੋਵਰ ‘ਤੇ ਕੀਤਾ ਪੌਧਾਰੋਪਣ
ਹਰਿਆਣਾ ਦੇ ਗੌਵਰਸ਼ਾਲੀ ਇਤਿਹਾਸ ਤੇ ਵਿਕਾਸਾਤਮਕ ਪਹਿਲੂਆਂ ਦੀ ਉੱਪ ਰਾਸ਼ਟਰਪਤੀ ਨੇ ਕੀਤੀ ਸ਼ਲਾਘਾ
ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵੱਲੋਂ ਪ੍ਰਬੰਧਿਤ ਪ੍ਰਗਤੀਸ਼ੀਲ ਹਰਿਆਣਾ ਸੂਬਾ ਪੱਧਰੀ ਪ੍ਰਦਰਸ਼ਨੀ ਤੇ ਹਰਿਆਣਾ ਪੈਵੇਲਿਅਨ ਦਾ ਉੱਪ ਰਾਸ਼ਟਰਪਤੀ , ਰਾਜਪਾਲ ਬੰਡਾਰੂ ਦੱਤਾਤੇ੍ਰਅ , ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਅਵਲੋਕਨ
ਚੰਡੀਗੜ੍ਹ, 8 ਦਸੰਬਰ – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਹਰਿਆਣਾ ਰਾਜ ਆਪਣੇ ਗੌਰਵਸ਼ਾਲੀ ਇਤਿਹਾਸ ਅਤੇ ਵਿਕਾਸ ਦੇ ਮੱਦੇਨਜਰ ਇਕ ਆਦਰਸ਼ ਉਦਾਹਰਣ ਪੇਸ਼ ਕਰ ਰਿਹਾ ਹੈ। ਜਿੱਥੇ ਗੀਤਾ ਦੀ ਜਨਮਸਥਲੀ ਕੁਰੂਕਸ਼ੇਤਰ ਪੂਰੇ ਵਿਸ਼ਵ ਵਿਚ ਗਿਆਨ ਦਾ ਪ੍ਰਕਾਸ਼ ਫੈਲਾ ਰਹੀ ਹੈ, ਉੱਥੇ ਹਰਿਆਣਾ ਸਰਕਾਰ ਦੀ ਵਿਕਾਸਾਤਮਕ ਉਪਲਬਧਤੀਆਂ ਹਰਿਆਣਾ ਰਾਜ ਨੂੰ ਦੇਸ਼ ਦੇ ਮੋਹਰੀ ਸੂਬਿਆਂ ਵਿਚ ਇਕ ਅਨਮੋਲ ਪਹਚਿਾਣ ਪ੍ਰਦਾਨ ਕਰ ਰਿਹਾ ਹੈ।
ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਤੇ ਉਨ੍ਹਾਂ ਦੀ ਧਰਮ ਪਤਨੀ ਜੋ ਸੁਦੇਸ਼ ਧਨਖੜ ਨੇ ਐਤਵਾਰ ਨੁੰ ਧਰਮਖੇਤਰ- ਕੁਰੂਕਸ਼ੇਤਰ ਪਹੁੰਚਣ ‘ਤੇ ਸ੍ਰੀ ਭਦਰਕਾਲੀ ਸ਼ਕਤੀਪੀਠ ਮੰਦਿਰ ਵਿਚ ਪੂਜਾ ਅਰਚਣਾ ਕੀਤੀ।
ਇਸ ਦੇ ਬਾਅਦ, ਉੱਪ ਰਾਸ਼ਟਰਪਤੀ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਬ੍ਰਹਮਸਰੋਵਰ ਪੁਰੂਸ਼ੋਤਮਪੁਰਾ ਬਾਗ ਵਿਚ ਪਹੁੰਚੇ, ਇੱਥੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਦੇਸ਼ ਧਨਖੜ , ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ , ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਰਿਵਾਇਤੀ ਵਾਦ ਯੰਤਰਾਂ ਦੀ ਸਵਰ ਲਹਰਿਆਂ ਦੇ ਵਿਚ ਸ਼ਾਨਦਾਰ ਅਤੇ ਜੋਰਦਾਰ ਸਵਾਗਤ ਹੋਇਆ। ਇਸ ਦੇ ਬਾਅਦ ਉੱਪ ਰਾਸ਼ਟਰਪਤੀ ਨੇ ਆਪਣੀ ਮਾਤਾ ਸੁਰਗਵਾਸੀ ਕੇਸਰੀ ਦੇਵੀ ਦੀ ਯਾਦ ਵਿਚ ਕਦੰਬ ਅਤੇ ਉਨ੍ਹਾਂ ਦੀ ਧਰਮਪਤਨੀ ਡਾ. ਸੁਦੇਸ਼ ਧਨਖੜ ਨੇ ਆਪਣੀ ਮਾਤਾ ਸੁਰਗਵਾਸੀ ਭਗਵਤੀ ਦੇਵੀ ਦੀ ਯਾਦ ਵਿਚ ਰੁਦਰਾਕਸ਼ ਦਾ ਪੌਧਾ ਰੋਪਿਤ ਕੀਤਾ।
ਸਾਰੇ ਮਹਿਮਾਨਾਂ ਨੇ ਬ੍ਰਹਮਸਰੋਵਰ ਪੁਰੂਸ਼ੋਤਮਪੁਰਾ ਬਾਗ ਵਿਚ ਰਾਜ ਪੱਧਰੀ ਪ੍ਰਗਤੀਸ਼ੀਲ ਹਰਿਆਣਾ ਪ੍ਰਦਰਸ਼ਣੀ , ਵੱਖ-ਵੱਖ ਵਿਭਾਗਾਂ ਦੇ ਸਟਾਲ ਤੇ ਹਰਿਆਣਾ ਪੈਵੇਲਿਅਨ ਦਾ ਅਵਲੋਕਨ ਕੀਤਾ। ਹਰਿਆਣਾ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਸਟਾਲ ‘ਤੇ ਸੇਲਫ ਹੈਲਥ ਗਰੁੱਪ ਦੇ ਮੈਂਬਰਾਂ ਨੇ ਮਹਿਮਾਨਾਂ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕੀਤੇ।
ਉੱਪ ਰਾਸ਼ਟਰਪਤੀ ਨੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ, ਹਰਿਆਣਾ ਵੱਲੋਂ ਤਿਆਰ ਪ੍ਰਗਤੀਸ਼ੀਲ ਹਰਿਆਣਾ ਰਾਜਪੱਧਰੀ ਪ੍ਰਦਰਸ਼ਣੀ ਵਿਚ ਹਰਿਆਣਾ ਸਰਕਾਰ ਦੀ 10 ਸਾਲ ਦੀ ਉਪਲਬਧਤੀਆਂ ਨੂੰ ਵਿਸਤਾਰ ਨਾਲ ਦੇਖਿਆ। ਉਨ੍ਹਾਂ ਨੇ ਵਿਕਾਸਤਾਮਕ ਯੋਜਨਾਵਾਂ ਨੂੰ ਪ੍ਰਦਰਸ਼ਿਤ ਕਰਦੇ ਸਟਾਲਾਂ ਦਾ ਅਵਲੋਕਨ ਕੀਤਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ।