ਪਟਿਆਲਾ (ਪਰਮਿੰਦਰ/ਗਰੇਵਾਲ)(ਪ੍ਰੈਸ ਕੀ ਤਾਕਤ ਬਿਊਰੋ): ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ, ਵਲੋਂ ਡਾਕਟਰ ਵੀ ਕੇ ਬਾਸਲ ਪ੍ਰਿੰਸੀਪਲ ਗੋਰਮਿੰਟ ਆਈ ਟੀ ਲੜਕਿਆਂ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਮਾਣਾ ਮਨਜਿੰਦਰ ਕੌਰ ਦੀ ਅਗਵਾਈ ਹੇਠ ਸਮਾਜਿਕ ਨਿਆਂ ਅਤੇ ਸੰਸਕਤੀਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਏ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆਂ ਵਿਰੋਧੀ ਸੈਮੀਨਾਰ ਦਾ ਆਯੋਜਨ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕਮਾਡਿਗ ਅਫ਼ਸਰ ਕਰਨਲ ਐਨ ਐਸ ਕਲਸੀ ਅਤੇ ਐਡਮਿਨ ਅਫ਼ਸਰ ਕਰਨਲ ਜੇ ਐਸ ਆਹੂਲੂਵਾਲੀਆ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਆਈ ਟੀ ਆਈ ਲੜਕੇ ਪਟਿਆਲਾ ਜੀ ਨੇ ਕੀਤੀ, ਵਿਸ਼ੇਸ਼ ਤੌਰ ਤੇ ਯੁਧਜੀਤ ਸਿੰਘ ਵਾਇਸ ਪ੍ਰਿੰਸੀਪਲ ਸਰਕਾਰੀ ਆਈ ਟੀ ਆਈ ਲੜਕੇ, ਮੈਡਮ ਸਤਵਿੰਦਰਜੀਤ ਕੋਰ ਫਾਰਮਾਸਿਸਟ ਆਈ ਟੀ ਆਈ ਲੜਕੇ, ਮੈਡਮ ਇੰਸੂ , ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਟੇਟ ਐਵਾਰਡੀ ਰੁਪਿੰਦਰ ਕੌਰ, ਅਧਿਆਪਕ ਗੁਰਧਿਆਨ ਸਿੰਘ, ਰੁਦਰਪ੍ਰਤਾਪ ਸਿੰਘ, ਅਤੇ ਸੰਦੀਪ ਕੌਰ, ਨਿਤਿਸ਼ ਕੁਮਾਰ, ਵਿਸ਼ਾਲ, ਅਜੇ,ਸਾਹਿਲ, ਆਰੀਅਨ ਚੋਹਾਨ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਸਾਰੇ ਐਨ ਸੀ ਸੀ ਕੈਡਿਟਸ ਪੰਜ ਪੰਜਾਬ ਬਟਾਲੀਅਨ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਪ੍ਰਿਸੀਪਲ ਵੀ ਕੇ ਬਾਂਸਲ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਬੱਚਿਆਂ ਨੂੰ ਕਿਸ਼ੋਰ ਅਵਸਥਾ ਵਿਚ ਹੀ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ, ਉਹਨਾਂ ਕਿਹਾ ਕਿ ਜ਼ਿਆਦਾ ਤਰ ਬੱਚੇ ਕਿਸ਼ੋਰ ਅਵਸਥਾ ਵਿਚ ਹੀ ਮਾੜੀ ਸੰਗਤ ਕਾਰਨ ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ ਅਤੇ ਆਪਣਾ ਭਵਿੱਖ ਖਰਾਬ ਕਰ ਬੈਠਦੇ ਹਨ, ਇਸ ਲਈ ਹਰ ਸਕੂਲ,ਕਾਲਜ ਵਿੱਚ ਇੱਕ ਪ੍ਰੀਅਡ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਨਿਸ਼ਚਿਤ ਕਰਨ ਲਈ ਜਾਗਰੂਕ ਕੀਤਾ ਜਾ ਸਕੇ, ਇਸ ਮੌਕੇ ਲੈਫਟੀਨੈਂਟ ਜਗਦੀਪ ਸਿੰਘ ਜੋਸੀ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹੋ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲੀਸ ਪ੍ਰਸ਼ਾਸਨ ਨੂੰ ਦੇਣ ਇਸ ਨਾਲ ਨਸਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।