ਪਟਿਆਲਾ,11-10-23(Press Ki Taquat): ਸਰਕਾਰੀ ਆਈ ਟੀ ਆਈਂ ਲੜਕਿਆਂ ਵਿਖੇ ਪਾਵਰ ਹਾਊਸ ਯੂਥ ਕਲੱਬ , ਯੂਥ ਫੈਡਰੇਸ਼ਨ ਆਫ ਇੰਡੀਆ ,ਸੰਗਨੀ ਸਹੇਲੀ ਸੰਸਥਾ ਵਲੋਂ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਲੜਕਿਆਂ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਨੈਸ਼ਨਲ ਯੂਥ ਵੀਕ ਡੇ ਦੀ ਸ਼ੁਰੂਆਤ ਲੜਕੀਆਂ ਨੂੰ ਸੈਨਟਰੀ ਪੈਡ ਵੰਡ ਸਮਾਰੋਹ ਕਰਵਾ ਕੇ ਕੀਤੀ , ਜਿਸ ਵਿਚ ਮੁੱਖ ਮਹਿਮਾਨ ਐਸਟਿਟ ਪ੍ਰੋਫੈਸਰ ਡਾ ਅੰਭੀਨੰਦਨ ਬਾਸੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤੀ, ਵਿਸ਼ੇਸ਼ ਤੌਰ ਤੇ ਸਟੇਟ ਐਵਾਰਡੀ ਰੁਪਿੰਦਰ ਕੌਰ ਇੰਨਚਾਰਜ ਸੰਗਨੀ ਸਹੇਲੀ ਸੰਸਥਾ ਪੰਜਾਬ,ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਤਵਿੰਦਰਜੀਤ ਕੋਰ ਫਾਰਮਾਸਿਸਟ ਆਈ ਟੀ ਆਈਂ ਲੜਕੇ,ਮਨਕੀਰਤ ਕੋਰ ਇੰਸਟਰਕਟਰ ਆਈ ਟੀ ਆਈਂ ਲੜਕੇ, ਰੁਦਰਪ੍ਰਤਾਪ ਸਿੰਘ, ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਡਾ ਅੰਭੀਨੰਦਨ ਬਾਸੀ ਜੀ ਨੇ ਕਿਹਾ ਕਿ ਸਟੇਟ ਐਵਾਰਡੀ ਰੁਪਿੰਦਰ ਕੌਰ ਵਲੋਂ ਔਰਤਾਂ ਦੀ ਨਿੱਜੀ ਸਫਾਈ ਸਬੰਧੀ ਪੰਦਰਾਂ ਸੋ ਤੋਂ ਉਪਰ ਜਾਗਰੂਕਤਾ ਲੈਕਚਰਾਰ ਕੀਤੇ ਜਾ ਚੁੱਕੇ ਹਨ ਅਤੇ ਡੇਡ ਲੱਖ ਤੋਂ ਉਪਰ ਪਟਿਆਲਾ ਜ਼ਿਲ੍ਹੇ ਦੇ ਸਲੱਮ ਏਰੀਏ, ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਸੈਨਟਰੀ ਪੈਡ ਵੰਡਣੇ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਉਨ੍ਹਾਂ ਕਿਹਾ ਕਿ ਇਹਨਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਔਰਤਾਂ ਨੂੰ ਪ੍ਰਯੋਜਨ ਪ੍ਰਣਾਲੀ ਤੇ ਨਿੱਜੀ ਸਾਫ ਸਫਾਈ ਬਾਰੇ ਜਾਗਰੂਕ ਕਰਨਾ ਅਤੇ ਸਲੱਮ ਬਸਤੀਆਂ, ਸਕੂਲਾਂ, ਕਾਲਜਾਂ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਮੁਫਤ ਸੈਨਟਰੀ ਪੈਡ ਵੰਡੇ ਜਾ ਰਹੇ ਹਨ ਤਾ ਕਿ ਉਹੋ ਕਿਸੇ ਅੰਦਰੂਨੀ ਬੀਮਾਰੀ ਦਾ ਸ਼ਿਕਾਰ ਨਾ ਹੋ ਸਕਣ। ਇਸ ਮੌਕੇ ਸਟੇਟ ਐਵਾਰਡੀ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਗਨੀ ਸਹੇਲੀ ਸੰਸਥਾ ਅਤੇ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੀਆਂ ਸਲੱਮ ਬਸਤੀਆਂ, ਸਕੂਲਾਂ, ਕਾਲਜਾਂ, ਪਿੰਡਾਂ ਵਿਚ ਜਾ ਔਰਤਾਂ ਨੂੰ ਉਹਨਾਂ ਦੀ ਨਿੱਜੀ ਸਫਾਈ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਲੜਕੀਆਂ ਨੂੰ ਸੈਨਟਰੀ ਪੈਡ ਵੀ ਵੰਡੇ ਗਏ।