29ਮਾਰਚ,(ਪ੍ਰੈਸ ਕੀ ਤਾਕਤ): ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਵਿਚਾਲੇ ਹੋਵੇਗਾ। ਚੇਨਈ ਨੇ ਹੁਣ ਤੱਕ ਸਭ ਤੋਂ ਵੱਧ 4 ਵਾਰ ਇਹ ਖਿਤਾਬ ਜਿੱਤਿਆ ਹੈ। ਜਦਕਿ 5 ਵਾਰ ਚੈਂਪੀਅਨ ਬਣਨ ਦਾ ਰਿਕਾਰਡ ਮੁੰਬਈ ਇੰਡੀਅਨਜ਼ ਦੇ ਨਾਂ ਹੈ।
(IPL) 2023 ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਵਿਚਾਲੇ ਹੋਵੇਗਾ। ਗੁਜਰਾਤ ਟੀਮ ਦੀ ਕਪਤਾਨੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੇ ਹੱਥਾਂ ‘ਚ ਹੈ।
ਚੇਨਈ ਨੇ ਹੁਣ ਤੱਕ ਸਭ ਤੋਂ ਵੱਧ 4 ਵਾਰ ਇਹ ਖਿਤਾਬ ਜਿੱਤਿਆ ਹੈ। ਅਜਿਹੇ ‘ਚ ਇਸ ਵਾਰ 5ਵਾਂ ਖਿਤਾਬ ਜਿੱਤ ਕੇ ਸੀਐੱਸਕੇ ਦੀ ਟੀਮ ਸਭ ਤੋਂ ਜ਼ਿਆਦਾ 5 ਵਾਰ ਚੈਂਪੀਅਨ ਬਣ ਚੁੱਕੀ ਮੁੰਬਈ ਇੰਡੀਅਨਜ਼ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਟੂਰਨਾਮੈਂਟ ਵਿੱਚ 4 ਟੀਮਾਂ ਵੀ ਅਜਿਹੀਆਂ ਹਨ, ਜੋ ਹੁਣ ਤੱਕ ਖਿਤਾਬ ਨਹੀਂ ਜਿੱਤ ਸਕੀਆਂ ਹਨ।
ਇਹ ਚਾਰ ਟੀਮਾਂ ਦਿੱਲੀ ਕੈਪੀਟਲਜ਼, ਪੰਜਾਬ ਕਿੰਗਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਹਨ। ਲਖਨਊ ਦੀ ਟੀਮ ਪਿਛਲੇ ਸੀਜ਼ਨ ‘ਚ ਹੀ ਆਈ ਹੈ। ਅਜਿਹੇ ‘ਚ ਇਹ ਇਸ ਦਾ ਦੂਜਾ ਸੀਜ਼ਨ ਹੋਵੇਗਾ।