25-05-2023(ਪ੍ਰੈਸ ਕੀ ਤਾਕਤ)– ਆਈਪੀਐਲ 2023 ਸੀਜ਼ਨ ਵਿੱਚ, ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਨੇ ਐਲੀਮੀਨੇਟਰ ਮੈਚ ਜਿੱਤ ਲਿਆ ਹੈ। ਉਸ ਨੇ ਲਖਨਊ ਸੁਪਰ ਜਾਇੰਟਸ ਨੂੰ 81 ਦੌੜਾਂ ਨਾਲ ਹਰਾਇਆ। ਹੁਣ ਮੁੰਬਈ ਦੀ ਟੀਮ ਕੁਆਲੀਫਾਇਰ-2 ਖੇਡੇਗੀ, ਜਿਸ ‘ਚ ਗੁਜਰਾਤ ਟਾਈਟਨਸ ਨਾਲ ਟੱਕਰ ਹੋਵੇਗੀ। ਇਹ ਮੈਚ 26 ਮਈ ਨੂੰ ਅਹਿਮਦਾਬਾਦ ਵਿੱਚ ਹੋਵੇਗਾ।
ਫਾਈਨਲ ‘ਚ ਪ੍ਰਵੇਸ਼ ਕਰਨ ਲਈ ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਨੂੰ ਹੁਣ ਕੁਆਲੀਫਾਇਰ-2 ਮੈਚ ਖੇਡਣਾ ਹੋਵੇਗਾ। ਇਸ ਮੈਚ ਵਿੱਚ ਮੁੰਬਈ ਦਾ ਮੁਕਾਬਲਾ ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਟੀਮ ਗੁਜਰਾਤ ਟਾਈਟਨਸ (ਜੀ.ਟੀ.) ਨਾਲ ਹੋਵੇਗਾ।
ਐਲੀਮੀਨੇਟਰ ਮੈਚ ‘ਚ ਮੁੰਬਈ ਦੀ ਜਿੱਤ ਦਾ ਹੀਰੋ 29 ਸਾਲਾ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਰਿਹਾ, ਜਿਸ ਨੇ ਤੂਫਾਨੀ ਗੇਂਦਬਾਜ਼ੀ ਨਾਲ ਲਖਨਊ ਦੀ ਟੀਮ ਨੂੰ ਢੇਰ ਕਰ ਦਿੱਤਾ।
ਮੈਚ ‘ਚ ਮਧਵਾਲ ਦਾ ਇਹ ਜਾਦੂ ਸੀ ਕਿ ਲਖਨਊ ਦੀ ਟੀਮ ਨੇ 33 ਦੌੜਾਂ ‘ਤੇ ਹੀ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ। ਅਸਲ ‘ਚ ਲਖਨਊ ਦੀ ਟੀਮ ਨੂੰ ਮੈਚ ‘ਚ 183 ਦੌੜਾਂ ਦਾ ਟੀਚਾ ਮਿਲਿਆ।