ਚੰਡੀਗੜ੍ਹ,28-04-2023(ਪ੍ਰੈਸ ਕੀ ਤਾਕਤ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸ੍ਰੀਮਤਭਗਵਦ ਗੀਤਾ ਦੇ ਸਾਰਵਭੌਮਿਕ ਗਿਆਨ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੇ ਫਲਸਰੂਪ ਇਸ ਵਾਰ ਆਸਟ੍ਰੇਲਿਆ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਮਨਾਇਆ ਜਾ ਰਿਹਾ ਹੈ। ਆਸਟ੍ਰੇਲਿਆ ਦੇ ਕੈਨਬਰਾ ਦੇ ਫੈਡਰਲ ਪਾਰਲਿਆਮੈਂਟ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਦੇ ਉਦਘਾਟਨ ਮੌਕੇ ‘ਤੇ ਅੱਜ ਵਰਚੂਅਲੀ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਪੂਰਾ ਸੰਸਾਰ ਯੁੱਧ, ਅੱਤਵਾਦ, ਹਿੰਸਾ ਤੇ ਤਨਾਵ ਦਾ ਸਾਹਮਣਾ ਕਰ ਰਿਹਾ ਹੈ, ਇਸ ਸਮੇਂ ਗੀਤਾ ਵਿਚ ਦਿੱਤਾ ਗਿਆ ਵਿਸ਼ਵ ਸ਼ਾਂਤੀ , ਪ੍ਰੇਮ ਅਤੇ ਭਾਈਚਾਰਾ ਦਾ ਸੰਦੇਸ਼ ਹਰ ਮਨੁੱਖ ਲਈ ਮੌਜੂਦਾ ਸਮੇਂ ਦੀ ਜਰੂਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਭਾਂਰਤੀਆਂ ਵਿਸ਼ੇਸ਼ਕਰ ਹਰਿਆਣਾਵਾਸੀਆਂ ਲਈ ਇਹ ਮਾਣ ਦੀ ਗਲ ਹੈ ਕਿ ਆਸਟ੍ਰੇਲਿਆ ਦੀ ਸਵੈਸੇਵੀ ਸੰਸਥਾਵਾਂ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੰਯੁਕਤ ਯਤਨਾਂ ਨਾਲ ਆਸਟ੍ਰੇਲਿਆ ਦੀ ਪਵਿੱਤਰ ਧਰਤੀ ‘ਤੇ ਕੌਮਾਂਤਰੀ ਗੀਤਾ ਮਹਾਉਤਸਵ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰਬੰਧ ਵਿਚ ਸਹਿਯੋਗ ਕਰਨ ਵਾਲੀ ਸਾਰੇ ਸੰਸਥਾਵਾਂ ਦਾ ਦਿਲੋ ਧੰਨਵਾਦ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ ਇਕ ਅਜਿਹਾ ਅਲੋਕਿਕਕ ਪ੍ਰਕਾਸ਼ ਪੂੰਜ ਹੈ, ਜੋ ਸਮੇਂ, ਦੇਸ਼ ਅਤੇ ਸੀਮਾਵਾਂ ਤੋਂ ਪਰੇ ਹੈ, ਜੋ ਸਰਵਕਾਲਿਕ, ਸਰਵਭੌਮਿਕ ਅਤੇ ਚਿਰਸਥਾਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰਮੋਦੀ ਕਹਿੰਦੇ ਹਨ ਕਿ ਸ੍ਰੀਮਦਭਗਵਦ ਗੀਤਾ ਜੀਵਨ ਦੇ ਵੱਖ-ਵੱਖ ਪਹਿਲੂਆਂ ਦੇ ਲਈ ਸਾਰਥਕ ਹੈ। ਉਨ੍ਹਾਂ ਦੇ ਮਾਰਗਦਰਸ਼ਨ ਨਾਲ ਹਰਿਆਣਾ ਸਰਕਾਰ ਗੀਤਾ ਦੇ ਇਸ ਗਿਆਨ ਨੂੰ ਦੁਨੀਆ ਦੇ ਕੌਨੇ-ਕੌਨੇ ਤਕ ਪਹੁੰਚਾਉਣ ਲਈ ਯਤਨ ਕਰ ਰਹੀ ਹੈ।
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੀ ਅਗਵਾਈ ਹੇਠ ਇਕ ਵਫਦ ਆਸਟ੍ਰੇਲਿਆ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਹਿੱਸਾ ਲੈਣ ਲਈ ਗਿਆ ਹੈ। ਵਫਦ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਪਾਣੀਪਤ ਦੇ ਵਿਧਾਇਕ ਮਹਿਪਾਲ ਢਾਂਡਾ ਸ਼ਾਮਿਲ ਹਨ।