-ਪੰਜਾਬੀ ਯੂਨੀਵਰਸਿਟੀ ਵਿਖੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕੀਤਾ
ਪਟਿਆਲਾ 19 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਦੌਰਾਨ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਰਚਰੀ ਤੇ ਖੋ-ਖੋ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਰਗਬੀ ਤੇ ਕਬੱਡੀ ਸਰਕਲ ਸਟਾਇਲ ਖੇਡਾਂ ਦੇ ਮੁਕਾਬਲੇ ਬੜੇ ਹੀ ਜ਼ੋਰ-ਸ਼ੋਰ ਨਾਲ ਕਰਵਾਏ ਗਏ। ਪੰਜਾਬੀ ਯੂਨੀਵਰਸਿਟੀ ਵਿਖੇ ਕਬੱਡੀ ਸਰਕਲ ਸਟਾਇਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਨ ਪੁੱਜੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਕੇ ਰਾਜ ਅੰਦਰ ਖੇਡ ਸੱਭਿਆਚਾਰ ਪੈਦਾ ਕੀਤਾ ਹੈ, ਸਿੱਟੇ ਵਜੋਂ ਏਸ਼ੀਅਨ ਖੇਡਾਂ ਵਿੱਚ ਪੰਜਾਬੀ ਖਿਡਾਰੀਆਂ ਨੇ ਤਗ਼ਮੇ ਜਿੱਤਕੇ ਦਿਖਾਏ ਹਨ। ਉਨ੍ਹਾਂ ਦੇ ਨਾਲ ਕਬੱਡੀ ਮੁਕਾਬਲਿਆਂ ਦੀ ਦੇਖ-ਰੇਖ ਕਰ ਰਹੇ ਵਿਧਾਇਕ ਗੁਰਲਾਲ ਘਨੌਰ, ਵਾਇਸ ਚਾਂਸਲਰ ਪ੍ਰੋ. ਅਰਵਿੰਦ, ਸਪੋਰਟਸ ਡਾਇਰੈਕਟਰ ਡਾ. ਅਜੀਤਾ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੱਛਲੀ ਵਾਰ ਇਨਾਮੀ ਰਾਸ਼ੀ ਪੌਣੇ ਸੱਤ ਕਰੋੜ ਸੀ ਅਤੇ ਇਸ ਵਾਰ ਇਸ ਨੂੰ ਵਧਾ ਕੇ 7 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਿਸ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਹੋਈ ਹੈ ਅਤੇ ਉਹ ਵੀ ਚੰਗੇ ਨਤੀਜੇ ਦਿਖਾ ਰਹੇ ਹਨ। ਉਨ੍ਹਾਂ ਨੇ ਗੁਰਲਾਲ ਘਨੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਬੱਡੀ ਦੇ ਕੌਮਾਂਤਰੀ ਖਿਡਾਰੀ ਹੋਣ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਦੇ ਕਬੱਡੀ ਮੁਕਾਬਲਿਆਂ ਦੀ ਪੂਰੀ ਨਿਗਰਾਨੀ ਕਰ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਰਗਬੀ ਗੇਮ ਵਿੱਚ ਅੰਡਰ 14 ਲੜਕੀਆਂ ਵਿੱਚ ਸੰਗਰੂਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਅੰਡਰ 14 ਲੜਕਿਆਂ ਵਿੱਚ ਮੁਹਾਲੀ ਨੇ ਪਹਿਲਾ, ਫਰੀਦਕੋਟ ਨੇ ਦੂਸਰਾ ਅਤੇ ਕਪੂਰਥਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਖੋ-ਖੋ ਗੇਮ ਵਿੱਚ ਅੰਡਰ 14 ਲੜਕੀਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਹੁਸ਼ਿਆਰਪੁਰ ਨੂੰ 01 ਸਕੋਰ ਨਾਲ, ਮਲੇਰਕੋਟਲਾ ਨੇ ਫਰੀਦਕੋਟ ਨੂੰ 06 ਸਕੋਰਾਂ ਨਾਲ, ਮਾਨਸਾ ਨੇ ਰੂਪਨਗਰ ਨੂੰ 10 ਸਕੋਰਾਂ ਨਾਲ, ਬਠਿੰਡਾ ਨੇ ਤਰਨਤਾਰਨ ਨੂੰ 5 ਸਕੋਰਾਂ ਦੇ ਫਰਕ ਨਾਲ, ਫਤਿਹਗੜ੍ਹ ਸਾਹਿਬ ਨੇ ਮੋਹਾਲੀ ਨੂੰ 3 ਸਕੋਰਾਂ ਨਾਲ, ਸਗੰਰੂਰ ਨੇ ਅੰਮ੍ਰਿਤਸਰ ਨੂੰ 6 ਅੰਕਾਂ ਨਾਲ ਅਤੇ ਮਾਨਸਾ ਨੇ ਜਲੰਧਰ ਨੂੰ 2 ਸਕੋਰਾਂ ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿੱਚ ਫਰੀਦਕੋਟ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 2 ਸਕੋਰਾਂ ਨਾਲ, ਰੂਪਨਗਰ ਨੇ ਮਾਨਸਾ ਨੂੰ 5 ਸਕੋਰਾਂ ਨਾਲ, ਅੰਮ੍ਰਿਤਸਰ ਨੇ ਕਪੂਰਥਲਾ ਨੂੰ 1 ਸਕੋਰ ਨਾਲ, ਲੁਧਿਆਣਾ ਨੇ ਗੁਰਦਾਸਪੁਰ ਨੂੰ 14 ਸਕੋਰਾਂ ਨਾਲ, ਬਠਿੰਡਾ ਨੇ ਅੰਮ੍ਰਿਤਸਰ ਨੂੰ 10 ਸਕੋਰਾਂ ਨਾਲ ਹਰਾ ਕੇ ਜਿਤ ਪ੍ਰਾਪਤ ਕੀਤੀ। ਪਟਿਆਲ਼ਾ ਦੀ ਖੋ-ਖੋ ਟੀਮ ਨੇ ਫਾਜਿਲਕਾ ਨੂੰ 9 ਸਕੋਰਾਂ ਨਾਲ ਅਤੇ ਬਠਿੰਡਾ ਦੀ ਟੀਮ ਨੂੰ 8 ਸਕੋਰਾਂ ਨਾਲ ਹਰਾ ਕੇ ਦਿਲਕਸ਼ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਪਟਿਆਲਾ ਨੇ ਜਲੰਧਰ ਨੂੰ 8 ਸਕੋਰਾਂ ਨਾਲ, ਲੁਧਿਆਣਾ ਨੇ ਮੋਗਾ ਨੂੰ 18 ਸਕੋਰਾਂ ਨਾਲ, ਜਲੰਧਰ ਨੇ ਬਰਨਾਲਾ ਨੂੰ 11 ਸਕੋਰਾਂ ਨਾਲ, ਸੰਗਰੂਰ ਨੇ ਰੂਪਨਗਰ ਨੂੰ 7 ਸਕੋਰਾਂ ਨਾਲ, ਫਾਜ਼ਿਲਕਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 9 ਸਕੋਰਾਂ ਨਾਲ ਅਤੇ ਪਟਿਆਲਾ ਨੇ ਫਿਰੋਜ਼ਪੁਰ ਨੂੰ 7 ਸਕੋਰਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਕਬੱਡੀ ਸਰਕਲ ਸਟਾਇਲ ਗੇਮ ਲੜਕਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮਾਨਸਾ ਨੂੰ 24-8 ਦੇ ਫਰਕ ਨਾਲ, ਬਰਨਾਲਾ ਨੇ ਫਾਜਿਲਕਾ ਨੂੰ 24-21 ਦੇ ਫਰਕ ਨਾਲ, ਜਲੰਧਰ ਨੇ ਸੰਗਰੂਰ ਨੂੰ 34-15 ਦੇ ਫਰਕ ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 26-19 ਦੇ ਫਰਕ ਨਾਲ ਹਰਾਇਆ।
ਆਰਚਰੀ ਗੇਮ ਵਿੱਚ ਅੰਡਰ 21 ਇੰਡੀਅਨ ਰਾਊਂਡ ਲੜਕਿਆਂ ਵਿੱਚ ਆਜ਼ਾਦਵੀਰ ਸਿੰਘ ਸੰਗਰੂਰ ਨੇ ਪਹਿਲਾ, ਯੁੱਧਵੀਰ ਸਿੰਘ ਸੰਗਰੂਰ ਨੇ ਦੂਸਰਾ ਅਤੇ ਜਗਦੀਪ ਸਿੰਘ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਵਿੱਚ ਮਨਜੋਤ ਕੌਰ ਪਟਿਆਲਾ ਨੇ ਪਹਿਲਾ, ਗਗਨਦੀਪ ਕੌਰ ਸੰਗਰੂਰ ਦੂਸਰਾ ਅਤੇ ਹਰਪ੍ਰੀਤ ਕੌਰ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਵਰਗ 21-40 ਇੰਡੀਅਨ ਰਾਊਂਡ ਲੜਕਿਆਂ ਵਿੱਚ ਰਵੀ ਕੁਮਾਰ ਸ੍ਰੀ ਮੁਕਸਤਰ ਸਾਹਿਬ ਨੇ ਪਹਿਲਾ, ਲਵਪ੍ਰੀਤ ਸਿੰਘ ਸੰਗਰੂਰ ਨੇ ਦੂਸਰਾ ਅਤੇ ਮਨਦੀਪ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚ ਹਿਮਾਨੀ ਰਾਵਤ ਪਟਿਆਲਾ ਨੇ ਪਹਿਲਾ, ਬੇਅੰਤ ਕੌਰ ਸੰਗਰੂਰ ਨੇ ਦੂਸਰਾ ਅਤੇ ਮੁਸਕਾਨ ਫਾਜ਼ਿਲਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਇੰਡੀਅਨ ਰਾਊਂਡ ਲੜਕਿਆਂ ਵਿੱਚ ਵਿਜੈ ਕੁਮਾਰ ਫਾਜਿਲਕਾ ਨੇ ਪਹਿਲਾ, ਮੰਥਨ ਕੁਮਾਰ ਫਾਜਿਲਕਾ ਦੂਸਰਾ ਅਤੇ ਕ੍ਰਿਸ਼ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾ ਲੜਕੀਆਂ ਵਿੱਚ ਭਾਰਤੀ ਸੰਗਰੂਰ ਨੇ ਪਹਿਲਾ, ਦਿਸ਼ਾ ਰਾਣੀ ਮਾਨਸਾ ਨੇ ਦੂਜਾ ਅਤੇ ਹਰਲੀਨ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਇੰਡੀਅਨ ਰਾਊਂਡ ਲੜਕਿਆਂ ਵਿੱਚ ਗੁਰਮਨ ਕੰਬੋਜ ਫਾਜ਼ਿਲਕਾ ਨੇ ਪਹਿਲਾ, ਵਰਿੰਦਰ ਕੁਮਾਰ ਫਾਜ਼ਿਲਕਾ ਨੇ ਦੂਸਰਾ ਅਤੇ ਵਿਸ਼ਵਜੀਤ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਲੜਕੀਆਂ ਵਿੱਚ ਖੁਸ਼ਵੀਰ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਸੁਖਜੋਤ ਕੌਰ ਸੰਗਰੂਰ ਨੇ ਦੂਸਰਾ ਅਤੇ ਅਨੁਸ਼ਕਾ ਸ਼ਰਮਾ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਰਗਬੀ ਗੇਮ ਵਿੱਚ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਡਾ. ਸੰਤੋਸ਼ ਅਤੇ ਅਸਿਸਟੈਂਟ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਡਾ. ਦਲਵੀਰ ਸਿੰਘ ਰੰਧਾਵਾ ਅਤੇ ਸਕੱਤਰ ਪੰਜਾਬ ਰਗਬੀ ਪਰਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਪੋਲੋ ਗਰਾਊਂਡ ਪਟਿਆਲਾ ਵਿਖੇ ਖੋ-ਖੋ ਗੇਮ ਵਿੱਚ ਉਘੇ ਆਗੂ ਜਸਵੀਰ ਸਿੰਘ ਗਾਂਧੀ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਓਐਸਡੀ ਪ੍ਰਦੀਪ ਜੋਸ਼ਨ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ ਤੇਜਿੰਦਰ ਮਹਿਤਾ ਤੇ ਜੁਆਇੰਟ ਸੈਕਟਰੀ ਖੋ-ਖੋ ਫੈਡਰੇਸ਼ਨ ਆਫ ਇੰਡੀਆ ਉਪਕਾਰ ਸਿੰਘ ਵਿਰਕ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।