ਪਟਿਆਲਾ ( ਪਰਮਿੰਦਰ/ਗਰੇਵਾਲ),09-02-23(ਪ੍ਰੈਸ ਕੀ ਤਾਕਤ ਬਿਊਰੋ): ਸਰਕਾਰੀ ਆਈ ਟੀ ਆਈ ਲੜਕਿਆਂ ਵਿਖੇ ਪ੍ਰਿੰਸੀਪਲ ਡਾ ਵੀ ਕੇ ਬਾਂਸਲ ਜੀ ਦੀ ਸਰਪ੍ਰਸਤੀ ਹੇਠ , ਯੂਥ ਫੈਡਰੇਸ਼ਨ ਆਫ ਇੰਡੀਆ,ਪਾਵਰ ਹਾਊਸ ਯੂਥ ਕਲੱਬ, ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਸਹਿਯੋਗ ਨਾਲ ਸਮਾਜਿਕ ਨਿਆਂ ਅਤੇ ਸੰਸਕਤੀਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ਿਆਂ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਅਤੇ ਖੇਡਾਂ ਦੇ ਵਾਲੀਵਾਲ ਮੁਕਾਬਲੇ ਦਾ ਆਯੋਜਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ ਜੀ ਅਤੇ ਵਰੁਣ ਸ਼ਰਮਾ ਐਸ ਐਸ ਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਆਈ ਟੀ ਆਈ ਲੜਕਿਆਂ ਵਿਖੇ ਆਯੋਜਿਤ ਕੀਤਾ, ਗਿਆ ਜਿਸ ਵਿਚ ਮੁੱਖ ਮਹਿਮਾਨ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਲੈਫਟੀਨੈਂਟ ਜਗਦੀਪ ਜੋਸੀ, ਨੇ ਕੀਤੀ, ਵਿਸ਼ੇਸ਼ ਤੌਰ ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਟੇਟ ਐਵਾਰਡੀ ਰੁਪਿੰਦਰ ਕੌਰ, ,ਰੁਦਰਪ੍ਰਤਾਪ ਸਿੰਘ, ਅਕਾਸ਼ਦੀਪ ਸਿੰਘ, ਕਮਲਪ੍ਰੀਤ ਸਿੰਘ, ਬੋਬੀ,ਜੋਤਾ,ਪ੍ਰਤੀਕ ਸ਼ਰਮਾ,ਨਵੀ,ਹਰਮਨ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਅਤੇ ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਨੇ ਕਿਹਾ ਖੇਡਾਂ ਵੱਲ ਰੁਚੀ ਹੀ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਈ ਹੋ ਸਕਦੀ ਹੈ ਇਸ ਲਈ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਧ ਤੋਂ ਵੱਧ ਖੇਡ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੋਜਵਾਨ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾ ਸਕੇ , ਉਨ੍ਹਾਂ ਕਿਹਾ ਕਿ ਜਦੋਂ ਨੋਜਵਾਨ ਖੇਡ ਗਾਰਾਊਡਾ ਵਿਚ ਆਪਣਾ ਸਮਾਂ ਖੇਡਾਂ ਖੇਡ ਕੇ ਬਤਾਉਣ ਗਏ ਤਾਂ ਉਨ੍ਹਾਂ ਦਾ ਧਿਆਨ ਨਸ਼ਿਆਂ ਵੱਲ ਨਹੀਂ ਜਾਵੇਗਾ , ਇਸ ਸਕੂਲਾਂ, ਕਾਲਜਾਂ ਅਤੇ ਗ੍ਰਾਂਮ ਪੰਚਾਇਤਾ, ਯੂਥ ਕਲੱਬਾਂ ਨੂੰ ਸਮੇ ਸਮੇ ਸਿਰ ਖੇਡਾਂ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਅਤੇ ਇਹਨਾਂ ਖੇਡਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਫੋਟੋ ਕੈਪਸਨ, ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਦੌਰਾਨ ਅਤੇ ਵਾਲੀਵਾਲ ਮੁਕਾਬਲੇ ਦੋਰਾਨ ਪਹੁੰਚੇ, ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਲੈਫਟੀਨੈਂਟ ਜਗਦੀਪ ਜੋਸੀ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ,ਰੁਪਿੰਦਰ ਕੌਰ ਅਤੇ ਹੋਰ