ਫ਼ਤਿਹਗੜ੍ਹ ਸਾਹਿਬ, 8 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ) : ਚੰਨ ਪ੍ਰਦੇਸੀ ਹੈਲਪਿੰਗ ਗਰੁੱਪ ਟਰੱਸਟ ਨੇ ਮੈਡੀਕਲ ਖੇਤਰ ਚ ਵੱਡੀਆਂ ਮੱਲਾਂ ਮਾਰਦੇ ਹੋਏ ਦੂਜੇ ਸਾਲ ਚ ਪ੍ਰਵੇਸ਼ ਕੀਤਾ। ਵਰਨਣ ਯੋਗ ਹੈ ਕਿ ਟਰੱਸਟ ਨੇ 365 ਦਿਨ ਲਗਾਤਾਰ ( ਬਿਨਾਂ ਨਾਗਾ) ਦਵਾਈਆਂ ਦਾ ਲੰਗਰ ਚਲਾ ਕੇ ਜ਼ਿਲ੍ਹਾ ਭਰ ਦੀਆਂ ਐਨ ਜੀ ਓਜ਼ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ। ਇਹ ਚੰਨ ਪ੍ਰਦੇਸੀ ਟਰੱਸਟ ਦੇ ਸੰਸਥਾਪਕ ਅਤੇ ਟਰੱਸਟੀ ਚੰਦਰ ਨਾਗਪਾਲ ਨੇ ਪ੍ਰੈਸ ਕੀ ਤਾਕਤ ਅਖਬਾਰ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋੰ ਚਲਾਏ ਜਾ ਰਹੇ ਦਵਾਈਆਂ ਦੇ ਲੰਗਰ ਨੂੰ ਕੱਲ੍ਹ ਇੱਕ ਸਾਲ ਪੂਰਾ ਹੋ ਗਿਆ ਹੈ ਤੇ ਅੱਜ ਟਰੱਸਟ ਦੀ ਵਰਕਿੰਗ ਕਮੇਟੀ ਵਲੋੰ ਦਵਾਈਆਂ ਦੇ ਦੇਵਤਾ ਧਨਵੰਤਰੀ ਭਗਵਾਨ ਦੀ ਫੋਟੋ ਅੱਗੇ ਜੋਤ ਜਲਾ ਕੇ ਜੀਵਨ ਦੇ ਆਖਰੀ ਸਾਹ ਤੱਕ ਮਰੀਜਾਂ ਦੀ ਸੇਵਾ ਅਤੇ ਮੁਫ਼ਤ ਦਵਾਈਆਂ ਅਤੇ ਮੁਫ਼ਤ ਟੈਸਟ ਕਰਨ ਦੀ ਸੇਵਾ ਕਰਨ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ । ਭਗਵਾਨ ਨੂੰ ਮਿਠਾਈ ਅਰਪਣ ਕਰਕੇ ਅਤੇ ਕੇਕ ਕੱਟਕੇ ਮਰੀਜਾਂ ਦੇ ਨਾਲ ਐਨੀਵਰਸਰੀ ਦੇ ਤੌਰ ਤੇ ਮਨਾਇਆ।
ਇਸ ਮੌਕੇ ਟਰੱਸਟ ਨੂੰ ਬਹੁਤ ਸਾਰੀਆਂ ਸੰਸਥਾਵਾਂ ਅਤੇ ਮੌਜੂਦ ਮਰੀਜਾਂ ਨੇ ਵਧਾਈਆਂ ਦਿੱਤੀਆਂ।
ਨਾਗਪਾਲ ਨੇ ਕਿਹਾ ਇਸ ਸੱਭ ਦਾ ਸੇਹਰਾ ਸਾਡੇ ਸਹਿਯੋਗੀਆਂ, ਡਾਕਟਰ ਸਾਹਿਬਾਂ ਦੀ ਟੀਮ ਅਤੇ ਸਾਡੀ ਟੀਮ ਨੂੰ ਜਾਂਦਾ ਹੈ ਜੋ ਰੋਜ਼ਾਨਾ ਦਵਾਈਆਂ ਦੇ ਲੰਗਰ ਵਿੱਚ ਆਪਣਾ ਸਹਿਯੋਗ ਕਰਦੇ ਹਨ।
ਇਸ ਮੌਕੇ ਟਰੱਸਟੀ ਚੰਦਰ ਨਾਗਪਾਲ ਤੋੰ ਇਲਾਵਾ, ਟਰੱਸਟੀ ਡਾਕਟਰ ਸਚਿਨ ਅਰੋੜਾ, ਟਰੱਸਟੀ ਪੂਨਮ ਨਾਗਪਾਲ, ਵਰਕਿੰਗ ਕਮੇਟੀ ਮੈੰਬਰ ਡਾਕਟਰ ਮੋਤੀ ਲਾਲ ਕਪਲਿਸ਼, ਵਰਕਿੰਗ ਕਮੇਟੀ ਮੈੰਬਰ ਅਕਾਸ਼ ਦੀਪ, ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਰਾਮ ਚੰਦ ਨਾਗਪਾਲ, ਵਿਕਰਮ ਨੰਦਨ, ਹਰਵਿੰਦਰ ਵਿੱਕੀ, ਸ਼ਬਾਨਾ ਪਰਵੀਨ ਤੋੰ ਇਲਾਵਾ ਵੱਡੀ ਗਿਣਤੀ ਚ ਮਰੀਜ਼ ਮੌਜੂਦ ਸਨ