ਲੁਧਿਆਣਾ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੈਂਪਲ ਕੁਵੈਸ਼ਚਨ ਪੇਪਰ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ। 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਫਰਵਰੀ 2024 ਮੱਧ ਤੋਂ ਸ਼ੁਰੂ ਹੋਣ ਨੂੰ ਪ੍ਰਸਤਾਵਿਤ ਹਨ। ਇਸ ਦੌਰਾਨ ਸੀ. ਬੀ. ਐੱਸ. ਈ. ਵਿਦਿਆਰਥੀਆਂ ਲਈ ਕੁਵੈਸ਼ਚਨ ਬੈਂਕ ਨਾਲ ਸੈਂਪਲ ਪੇਪਰ/ਮਾਡਲ ਪ੍ਰਸ਼ਨ ਪੱਤਰ ਅਤੇ ਹਰੇਕ ਵਿਸ਼ੇ ਦੀ ਮਾਰਕਿੰਗ ਸਕੀਮ ਆਉਣ ਵਾਲੇ ਕੁੱਝ ਮਹੀਨਿਆਂ ’ਚ ਆਫੀਸ਼ੀਅਲ ਵੈੱਬਸਾਈਟ cbseacademic.nic.in ’ਤੇ ਸਾਂਝਾ ਕਰੇਗਾ।
ਭਾਵੇਂ ਹੁਣ ਦੀ ਗੱਲ ਕਰੀਏ ਤਾਂ ਹਾਲੇ ਸੀ. ਬੀ. ਐੱਸ. ਈ. ਸੈਂਪਲ ਕੁਵੈਸ਼ਚਨ ਪੇਪਰ ਜਾਰੀ ਨਹੀਂ ਹੋਏ ਪਰ ਜੇਕਰ ਇਸ ਸਾਲ ਪ੍ਰੀਖਿਆ ਪੈਟਰਨ ਵਿਚ ਕੋਈ ਬਦਲਾਅ ਨਾ ਹੋਇਆ ਤਾਂ ਸੀ. ਬੀ. ਐੱਸ. ਈ. ਦੇ ਵਿਦਿਆਰਥੀ ਪਿਛਲੇ ਸਾਲ ਦੇ ਸੈਂਪਲ ਕੁਵੈਸ਼ਚਨ ਪੇਪਰ ਵੀ ਸੀ. ਬੀ. ਐੱਸ. ਈ. ਅਕੈਡਮਿਕ ਪੋਰਟਲ ’ਤੇ ਚੈੱਕ ਕੀਤੇ ਜਾ ਸਕਦੇ ਹਨ।ਬੋਰਡ ਦੀ ਪ੍ਰੀਖਿਆ ਦੀ ਤਿਆਰੀ ’ਚ ਲੱਗੇ ਵਿਦਿਆਰਥੀਆਂ ਲਈ ਪੜ੍ਹਾਈ ਵਿਚ ਇਹ ਚੀਜ਼ਾਂ ਕਾਫੀ ਮਦਦ ਕਰਨਗੀਆਂ। ਇਨ੍ਹਾਂ ਸੈਂਪਲ ਪੇਪਰ ਤੋਂ ਵਿਦਿਆਰਥੀ ਸਮਝ ਸਕਣਗੇ ਕਿ ਪ੍ਰੀਖਿਆ ਦਾ ਪੈਟਰਨ ਕਿਵੇਂ ਹੋਵੇਗਾ ਅਤੇ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ।