ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ ਹੈਰਾਨ ਅਤੇ ਸ਼ਰਮਿੰਦਾ ਹੈ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਗਾਜ਼ਾ ਵਿਚ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ‘ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਢਾਹ ਲਾਈ ਗਈ ਹੋਵੇ, ਉਸ ਸਮੇਂ ਰੁਖ਼ ਤੈਅ ਨਾ ਕਰਨਾ ਅਤੇ ਚੁੱਪ-ਚਾਪ ਦੇਖਣਾ ਗਲਤ ਹੈ।