ਪਟਿਆਲਾ,10-01-23(Press Ki Taquat): ਭਾਰਤ ਅਤੇ ਰਾਜ ਸਰਕਾਰਾਂ ਵਲੋਂ ਹਰ ਸਾਲ ਕੌਮੀਂ ਸੜਕ ਸੁਰੱਖਿਆ ਸਪਤਾਹ ਬਣਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਸੜਕਾਂ ਤੇ ਸੁਰੱਖਿਅਤ ਚਲਣ ਦੂਸਰਿਆਂ ਨੂੰ ਬਚਾਉਣ ਅਤੇ ਜ਼ਖਮੀਆਂ ਨੂੰ ਫਸਟ ਏਡ ਦੇਕੇ ਹਸਪਤਾਲ ਪਹੁੰਚਾਉਣ ਲਈ ਸਿਖਿਅਤ ਅਤੇ ਤਿਆਰ ਕੀਤਾ ਜਾਵੇ ਪਰ ਦੇਸ਼ ਵਿੱਚ ਹਰ ਸਾਲ ਸੜਕੀ ਹਾਦਸਿਆਂ ਕਾਰਨ 10,00,000 ਤੋਂ ਵੱਧ ਲੋਕ ਬੂਰੀ ਤਰਾਂ ਪ੍ਰਵਾਵਿਤ ਹੋ ਰਹੇ ਹਨ, ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਕਾਕਾ ਰਾਮ ਵਰਮਾ ਨੇ ਸਰਕਾਰੀ ਕਾਲਜ ਵਿਖੇ ਐਨ ਐਸ ਐਸ ਵੰਲਟੀਅਰਾਂ ਨੂੰ ਦਸਿਆ ਕਿ ਇਨ੍ਹਾਂ ਵਿਚੋਂ 200000 ਤੋਂ ਵੱਧ ਪੀੜਤਾਂ ਦੀ ਮੌਤਾਂ ਹੋ ਰਹੀਆਂ ਹਨ, 500000 ਲੱਖ ਤੋਂ ਵੱਧ ਜ਼ਖ਼ਮੀ ਲੰਮੇਂ ਸਮੇਂ ਤੱਕ ਜਾਂ ਪੱਕੇ ਤੌਰ ਤੇ ਅਪਾਹਜ ਹੋ ਰਹੇ ਹਨ ਅਤੇ 300000 ਤੋਂ ਵੱਧ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ ਜਿਨ੍ਹਾਂ ਕਾਰਨ ਚਲਦੇ ਫਿਰਦੇ ਲੋਕ ਮਾਰੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੰਮੇ ਸਮੇਂ ਤੱਕ ਸ਼ਰੀਰਕ ਮਾਨਸਿਕ ਸਮਾਜਿਕ ਧਾਰਮਿਕ ਮਾਲੀ ਸੰਕਟਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਅਧਿਆਪਕਾਂ ਨੂੰ ਕਿਹਾ ਕਿ ਕਾਹਲੀ ਤੇਜ਼ੀ ਆਕੜ ਹੰਕਾਰ ਲਾਪਰਵਾਹੀ ਨਸ਼ਿਆਂ ਦੀ ਹਾਲਤ, ਓਵਰ ਸਪੀਡ, ਗੱਡੀਆਂ ਦੀ ਖ਼ਸਤਾ ਹਾਲਤ, ਟਰੇਫਿਕ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਦੇ ਗਿਆਨ ਦੀ ਕਮੀਂ ਹਾਦਸਿਆਂ ਅਤੇ ਘਰੈਲੂ ਕੰਮ ਵਾਲੀਆਂ ਥਾਵਾਂ ਤੇ ਹਾਦਸਿਆਂ ਦੇ ਕਾਰਨ ਬਣ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਯੁੰਕਤ ਰਾਸ਼ਟਰਜ ਵਲੋਂ ਇਹ ਦਹਾਕਾ ਸੜਕੀ ਹਾਦਸੇ ਘਟਾਉਣ ਅਤੇ ਮਰਦਿਆਂ ਨੂੰ ਬਚਾਉਣ ਲਈ ਐਕਸ਼ਨ ਦਹਾਕੇ ਵਜੋਂ ਦੁਨੀਆਂ ਵਿੱਚ ਮਣਾਇਆ ਜਾ ਰਿਹਾ ਹੈ ਪਰ ਭਾਰਤ ਵਿੱਚ ਅਤੇ ਪੰਜਾਬ ਵਿੱਚ ਆਵਾਜਾਈ ਸੁਰੱਖਿਆ ਬਚਾਅ ਮਦਦ ਲਈ ਕੋਈ ਟ੍ਰੇਨਿੰਗ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਡਰਾਈਵਰਾਂ ਕਡੰਕਟਰਾਂ ਨੈਨੀ ਅਤੇ ਪੁਲਿਸ ਕਰਮਚਾਰੀਆਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਲੋਕ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਮਦਦਗਾਰ ਦੋਸਤ ਵਜੋਂ ਯਤਨ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੀੜਤਾਂ ਦੀ ਮੌਤ ਲਈ ਉਨ੍ਹਾਂ ਨੂੰ ਸਜ਼ਾ ਮਿਲ ਸਕਦੀ ਹੈ, ਚਾਹੇ ਪੰਜਾਬ ਸਰਕਾਰ ਨੇ ਹਾਦਸਾਗ੍ਰਸਤ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਦਦਗਾਰ ਫ਼ਰਿਸ਼ਤੇ ਸਨਮਾਨ ਦੇਣ ਅਤੇ ਵਿਦਿਆਰਥੀਆਂ ਨੂੰ ਬਹਾਦਰ ਨੋਜਵਾਨ ਦਾ ਸਨਮਾਨ ਦੇਣ ਦੇ ਫੈਸਲੇ ਤਾਂ ਕੀਤੇ ਹਨ ਪਰ ਸਨਮਾਨ ਕਿਸੇ ਨੂੰ ਵੀ ਨਹੀਂ ਮਿਲਿਆ। ਸ਼੍ਰੀ ਕਾਕਾ ਰਾਮ ਵਰਮਾ ਨੇ ਬੇਨਤੀ ਕੀਤੀ ਕਿ ਪੀੜਤਾਂ ਦੀ ਮਦਦ ਜ਼ਰੂਰ ਕਰੋ ਪਰ ਮਦਦ ਕਰਨ ਤੋਂ ਪਹਿਲਾਂ 112 ਨੰਬਰ ਜਾਂ 181 ਨੰਬਰ ਤੇ ਅਤੇ ਨੈਸ਼ਨਲ ਹਾਈਵੇਅ ਤੇ ਹਾਦਸੇ ਹੋਣ ਤੇ 1033 ਨੰਬਰ ਤੇ ਫੋਨ ਕਰਕੇ ਆਪਣੇ ਬਾਰੇ ਹਾਦਸਿਆਂ ਬਾਰੇ ਅਤੇ ਮਦਦ ਕਰਨ ਬਾਰੇ ਜਾਣਕਾਰੀ ਦਿਓ ਅਤੇ ਐਂਬੂਲੈਂਸਾਂ ਪੁਲਿਸ ਪਾਰਟੀ ਦੇ ਆਉਣ ਤੱਕ 20 ਕੁ ਮਿੰਟ ਪੀੜਤਾਂ ਦੀ ਮਦਦ ਲਈ ਦਿਓ ਤਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਆਪਣੇ ਵਲੋਂ ਲਿਖਤੀ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਭੇਜੀ ਜਾਵੇ ਤਾਂ ਜੋ ਉਹ ਮਦਦਗਾਰ ਫ਼ਰਿਸ਼ਤੇ ਸਨਮਾਨ ਦੇਣ। ਉਨ੍ਹਾਂ ਨੇ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਜਾਨਾਂ ਬਚਾਉਣ ਦੀ ਟ੍ਰੇਨਿੰਗ ਵੀ ਦਿੱਤੀ।