ਲੁਧਿਆਣਾ, 26 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਪੰਜਾਬ ਦੇ ਕਈ ਇਲਾਕਿਆਂ ‘ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਘਰੋਂ ਨਿਕਲਣ ਵਾਲੇ ਲੋਕ ਆਪਣੇ ਨਾਲ ਛਤਰੀ ਜ਼ਰੂਰ ਰੱਖਣ ਤਾਂ ਕਿ ਮੀਂਹ ‘ਚ ਗਿੱਲੇ ਹੋਣ ਤੋਂ ਬਚਿਆ ਜਾ ਸਕੇ। ਲੁਧਿਆਣਾ ’ਚ ਮੰਗਲਵਾਰ ਨੂੰ ਮੌਸਮ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲੇ। ਸ਼ਹਿਰ ਦੇ ਕਈ ਇਲਾਕਿਆਂ ’ਚ ਸਵੇਰ ਤੋਂ ਹੀ ਬੱਦਲ ਛਾਏ ਰਹੇ, ਜਦੋਂ ਕਿ ਕਈ ਇਲਾਕਿਆਂ ’ਚ ਦਿਨ ’ਚ ਤੇਜ਼ ਧੁੱਪ ਖਿੜੀ ਰਹੀ। ਚੰਡੀਗੜ੍ਹ ਰੋਡ, ਤਾਜਪੁਰ ਰੋਡ, ਸਮਰਾਲਾ ਚੌਂਕ, ਬਸਤੀ ਜੋਧੇਵਾਲ ਸਮੇਤ ਆਸ-ਪਾਸ ਦੇ ਇਲਾਕਿਆਂ ’ਤੇ ਪੂਰਾ ਦਿਨ ਬੱਦਲਾਂ ਦਾ ਆਉਣਾ-ਜਾਣਾ ਲੱਗਾ ਰਿਹਾ।