No Result
View All Result
Sunday, March 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਬਾਰਨ ਤੇ ਨੰਦਪੁਰ ਕੇਸੋਂ ਦੇ ਛੱਪੜਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ

admin by admin
June 11, 2025
in BREAKING, COVER STORY, INDIA, National, POLITICS, PUNJAB
0
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਿੰਡ ਬਾਰਨ ਤੇ ਨੰਦਪੁਰ ਕੇਸੋਂ ਦੇ ਛੱਪੜਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 11 ਜੂਨ:

              ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਬਾਰਨ ਤੇ ਨੰਦਪੁਰ ਕੇਸੋਂ ‘ਚ ਛੱਪੜਾਂ ਦੀ ਸਫ਼ਾਈ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪਿੰਡ ਬਾਰਨ ਵਿਖੇ ਗੁਰਦੁਆਰਾ ਸਾਹਿਬ ਨੇੜੇ ਥਾਪਰ ਮਾਡਲ ਨਾਲ ਵਿਕਸਤ ਕੀਤੇ ਛੱਪੜ ਵਿੱਚ ਕੰਧ ਦੇ ਪਏ ਅਧੂਰੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਛੱਪੜ ‘ਤੇ ਹੋਏ ਖਰਚ ਅਤੇ ਜਦੋਂ ਛੱਪੜ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਤਾਇਨਾਤ ਜੇ.ਈ ਤੋਂ ਲੈ ਕੇ ਉੱਚ ਅਧਿਕਾਰੀਆਂ ਦੀ ਸੂਚੀ ਸੌਂਪਣ ਦੀ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੀ ਕਮਾਈ ਦਾ ਇੱਕ ਇੱਕ ਪੈਸਾ ਲੋਕਾਂ ‘ਤੇ ਹੀ ਲਗਾਇਆ ਜਾਵੇਗਾ ਤੇ ਪੈਸੇ ਦੀ ਬਰਬਾਦੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾਵੇਗੀ।

                ਡਾ. ਬਲਬੀਰ ਸਿੰਘ ਨੇ ਨੰਦਪੁਰ ਕੇਸੋਂ ਦੇ ਛੱਪੜ ਦੀ ਪਹਿਲਾ ਡਿੱਗੀ ਕੰਧ ਦੇ ਕਾਰਨਾਂ ਅਤੇ ਨਵੀਂ ਬਣਾਈ ਜਾ ਰਹੀ ਕੰਕਰੀਟ ਦੀ ਕੰਧ ਦੇ ਕੰਮ ‘ਚ ਦੇਰੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਵੱਡੀ ਅਣਗਹਿਲੀ ਹੈ ਜਿਸ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਇਸ ਲਈ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਬਾਰਨ ਵਿਚੋਂ ਲੰਘਦੇ ਸੂਏ ਤੇ ਨਵਾਂ ਬਾਰਨ ਦੇ ਟੋਭੇ ਦੀ ਸਫ਼ਾਈ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

                ਉਨ੍ਹਾਂ ਪਿੰਡ ਨੰਦਪੁਰ ਕੇਸੋਂ ਵਿਖੇ ਬਣੇ ਦੋ ਵੱਡੇ ਛੱਪੜਾਂ ਦੀ ਚੱਲ ਰਹੀ ਸਫ਼ਾਈ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਿੰਡ ਦੇ ਬਾਹਰ ਵਾਲੇ ਦੋਵੇਂ ਛੱਪੜਾਂ ਵਿੱਚੋਂ ਡਿਸਪੈਂਸਰੀ ਵਾਲੇ ਪਾਸੇ ਵਾਲਾ ਛੱਪੜ ਪੱਕਾ ਕੀਤਾ ਜਾਵੇਗਾ ਤੇ ਨਾਲ ਪਾਰਕ ਵਿਕਸਤ ਕੀਤਾ ਜਾਵੇਗਾ। ਪੱਕੇ ਛੱਪੜ ਤੋਂ ਬਾਅਦ ਪਾਣੀ ਕੱਚੇ ਛੱਪੜ ਰਾਹੀਂ ਹੁੰਦਾ ਹੋਇਆ ਖੇਤਾਂ ਨੂੰ ਸਿੰਚਾਈ ਲਗਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੈਂਡਰ ਹੋ ਚੁੱਕਾ ਹੈ ਤੇ ਇਹ ਕੰਮ ਜਲਦ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੰਦਪੁਰ ਕੇਸੋਂ ਦੀ ਅਣਸੁਰੱਖਿਅਤ ਪਾਣੀ ਵਾਲੀ ਟੈਂਕੀ ਨੂੰ ਤੋੜਕੇ ਨਵੀਂ ਟੈਂਕੀ ਬਣਾਉਣ ਲਈ ਵੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।

                ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਨੰਦਪੁਰ ਕੇਸੋਂ ਨੂੰ 25 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤੇ ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਹੋਰ ਜਿੰਨੀ ਵੀ ਗਰਾਂਟ ਦੀ ਜ਼ਰੂਰਤ ਹੋਵੇਗੀ ਉਹ ਪਿੰਡ ਨੂੰ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੰਦਪੁਰ ਕੇਸੋਂ ਵਿਖੇ ਨਹਿਰੀ ਨਾਲੇ ‘ਚ ਨਰਵਾਣਾ ਬਰਾਂਚ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਤੇ ਅਗਲੇ ਸਾਲ ਇਸ ਨਾਲੇ ਨੂੰ ਪੱਕਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤੀ ਨਾਲੇ ਕਾਰਨ ਫਸਲਾਂ

Post Views: 23
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: dr balbir singhhealth ministerlatest newsongoing work of pondsPatialaPunjabvillages Baran and Nandpur Keson
Previous Post

ਸੀ.ਐੱਮ. ਦੀ ਯੋਗਸ਼ਾਲਾ ਰਾਹੀਂ ਜ਼ਿਲ੍ਹਾ ਵਾਸੀਆਂ ਨੂੰ ਹੋ ਰਹੇ ਨੇ ਸਿਹਤ ਲਾਭ : ਡਾ. ਪ੍ਰੀਤੀ ਯਾਦਵ

Next Post

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ – ਹਰਜੀਤ ਸਿੰਘ ਗਰੇਵਾਲ

Next Post
ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ – ਹਰਜੀਤ ਸਿੰਘ ਗਰੇਵਾਲ

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ - ਹਰਜੀਤ ਸਿੰਘ ਗਰੇਵਾਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800