No Result
View All Result
Tuesday, July 1, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home Ambala

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੰਚਕੂਲਾ ਵਿੱਚ ਕੱਡੀ ਗਈ ”ਤਿਰੰਗਾ ਯਾਤਰਾ-ਇੱਕ ਯਾਤਰਾ ਦੇਸ਼ਭਗਤੀ ਦੇ ਨਾਂ” ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ

ਮੁੱਖ ਮੰਤਰੀ ਨੇ ਜਵਾਨਾਂ ਨੂੰ ਦਿੱਤੀ ਸਲਾਮੀ, ਕਿਹਾ ''ਆਪਰੇਸ਼ਨ ਸਿੰਦੂਰ'' ਬਹਾਦਰੀ, ਸਵੈ-ਮਾਣ ਅਤੇ ਨਵੇਂ ਭਾਰਤ ਦਾ ਸੰਕਲਪ

admin by admin
May 13, 2025
in Ambala, Bookkeeping, BREAKING, CHANDIGARH, COVER STORY, HARYANA, POLITICS
0
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੰਚਕੂਲਾ ਵਿੱਚ ਕੱਡੀ ਗਈ ”ਤਿਰੰਗਾ ਯਾਤਰਾ-ਇੱਕ ਯਾਤਰਾ ਦੇਸ਼ਭਗਤੀ ਦੇ ਨਾਂ”  ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 13 ਮਈ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ”ਆਪਰੇਸ਼ਨ ਸਿੰਦੂਰ” ਦੀ ਸਫਲਤਾ ‘ਤੇ  ਦੇਸ਼ ਵਾਸਿਆਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਕੌਮ ਦੇ ਮਾਣ, ਬਹਾਦਰੀ ਅਤੇ ਸਵੈ-ਮਾਣ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਆਪਰੇਸ਼ਨ ਸਿੰਦੂਰ ਦੀ ਇਤਿਹਾਸਕ ਸਫਲਤਾ ਨੇ ਭਾਰਤ ਦੇ ਕੌਮੀ ਸੰਕਲਪ, ਸੈਨਿਕਾਂ ਦੀ ਬਹਾਦਰੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਦੀ ਦ੍ਰਿਡਤਾ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪੂਰੇ ਦੇਸ਼ ਲਈ ਮਾਣ, ਸਵੈ-ਮਾਣ ਅਤੇ ਬਹਾਦਰੀ ਦਾ ਜਸ਼ਨ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿੱਚ ”ਤਿਰੰਗਾ ਯਾਤਰਾ-ਇੱਕ ਯਾਤਰਾ ਦੇਸ਼ਭਗਤੀ ਦੇ ਨਾਂ” ਦੀ ਸ਼ੁਰੂਆਤ ਤੋਂ ਪਹਿਲਾਂ ਯਵਨਿਕਾ ਟਾਉਨ ਪਾਰਕ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੇਕਟਰ-5 ਵਿੱਚ ਬਣੇ ਯਵਨਿਕਾ ਟਾਉਨ ਪਾਰਕ ਤੋਂ ਭਾਰਤ ਮਾਤਾ ਦੀ ਜੈਅ, ਵੰਦੇ ਮਾਤਰਮ ਜਿਹੇ ਨਾਅਰਿਆਂ ਨਾਲ ਸ਼ੁਰੂ ਹੋਈ ਅਤੇ ਮੇਜਰ ਸੰਦੀਪ ਸ਼ਾਂਕਲਾ ਮੇਮੋਰਿਅਲ ‘ਤੇ ਪਹੁੰਚ ਕੇ ਸਮਾਪਤ ਹੋਈ। ਇਸ ਯਾਤਰਾ ਵਿੱਚ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਦੇਸ਼ ਦੇ ਵੀਰ ਸੈਨਿਕਾਂ ਨੂੰ ਸਲਾਮੀ ਦਿੱਤੀ। ਪੰਚਕੂਲਾ ਵਿੱਚ ਉਨ੍ਹਾਂ ਨੇ ਜਵਾਨਾਂ ਦੀ ਬਹਾਦਰੀ ਅਤੇ ਹੌਸਲੇ ਨੂੰ ਨਮਨ ਕੀਤਾ ਅਤੇ ਸ਼ਹੀਦ ਹੋਣ ਵਾਲੇ ਵੀਰਾਂ ਨੂੰ ਸ਼ਰਧਾਂਜਲੀ ਦਿੱਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਕੌਮ  ਨੂੰ ਜਖ਼ਮ ਦੇਣ ਵਾਲਿਆਂ ਨੂੰ ਕੜਾ ਸਬਕ ਸਿਖਾਇਆ ਹੈ। ਉਨ੍ਹਾਂ ਨੇ ਭਾਰਤ ਮਾਤਾ ਦੇ ਮਾਣ ਅਤੇ ਸਨਮਾਨ ਦੇ ਪ੍ਰਤੀਕ ਕੌਮੀ ਝੰਡੇ ਨੂੰ ਝੁੱਕਣ ਨਹੀਂ ਦਿੱਤਾ। ਇਹ ਸਾਡੀ ਕੌਮੀ ਚੇਤਨਾ, ਏਕਤਾ ਅਤੇ ਸੈਵ-ਮਾਣ ਦਾ ਪ੍ਰਗਟਾਵਾ ਹੈ। ਇਹ ਉਨ੍ਹਾਂ ਯੌਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ  ਨੇ ਦੁਸ਼ਮਣ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦਿੱਤਾ। ਇਹ ਸਾਨੂੰ ਹਰ ਪਲ ਦੇਸ਼ਭਗਤੀ ਦੀ ਪ੍ਰੇਰਣਾ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਾਡੇ ਬਹਾਦਰ ਸੈਨਿਕਾਂ ਨੇ ਜਿਸ ਹਿੱਮਤ, ਸਮਰਪਣ ਅਤੇ ਅਨੁਸ਼ਾਸਨ ਨਾਲ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ, ਉਹ ਕੇਵਲ ਫ਼ੌਜੀ ਆਪਰੇਸ਼ਨ ਨਹੀਂ, ਸਗੋਂ ਸਾਡੀ ਕੌਮ ਦੇ ਮਾਣ ਦਾ ਪ੍ਰਤੀਕ ਬਣ ਗਿਆ ਹੈ। ਪ੍ਰਧਾਨ ਮੰਤਰੀ ਦਾ ਇਹ ਸਾਫ ਸੰਦੇਸ਼ ਪੂਰੀ ਦੁਨਿਆ ਨੇ ਸੁਣਿਆ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗਾ। ਇਹ ਹੀ ਨਵੇਂ ਭਾਰਤ ਦੀ ਪਹਿਚਾਨ ਹੈ।

ਆਪਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਰਣਨੀਤੀ ਅਤੇ ਸੈਨਿਕਾਂ ਦੀ ਬਹਾਦਰੀ ਦਾ ਵਿਲੱਖਣ ਉਦਾਹਰਣ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਆਪਰੇਸ਼ਨ ਭਾਰਤ ਦੀ ਫੌਜੀ ਰਣਨੀਤੀ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੁਨਰ ਅਤੇ ਸੈਨਿਕਾਂ ਦੀ ਬਹਾਦਰੀ ਦਾ ਵਿਲੱਖਣ ਉਦਾਹਰਣ ਹੈ। ਇਸ ਵਿੱਚ ਅੱਤਵਾਦੀਆਂ ਦੇ ਕਈ ਅੱਡਿਆਂ ਨੂੰ ਤਬਾਹ ਕੀਤਾ ਗਿਆ। ਪਾਕਿਸਤਾਨ ਨੂੰ ਇਹ ਸਾਫ ਸੰਦੇਸ਼ ਦਿੱਤਾ ਗਿਆ ਕਿ ਭਾਰਤ ਦੀ ਪ੍ਰਭੂਸੱਤਾ ‘ਤੇ ਹਮਲਾ ਕਰਨ ਦੀ ਕੀਮਤ ਬਹੁਤ ਵੱਡੀ ਹੁੰਦੀ ਹੈ। ਜਦੋਂ ਗੱਲ ਦੇਸ਼ ਦੀ ਸੁਰੱਖਿਆ ਦੀ ਆਉਂਦੀ ਹੈ, ਤਾਂ ਭਾਰਤ ਕੋਈ ਸਮਝੋਤਾ ਨਹੀਂ ਕਰਦਾ। ਆਪਰੇਸ਼ਨ ਸਿੰਦੂਰ ਨਾਲ ਭਾਰਤ ਨੇ ਯੁੱਧ ਦੀ ਪਰਿਭਾਸ਼ਾ ਹੀ ਬਦਲ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਗੈਰ-ਫੌਜੀ ਕਾਰਵਾਈ ਵਿੱਚ ਸਿੰਧੂ ਜਲ ਸੰਧੀ ਮੁਅੱਤਲ ਕੀਤੀ ਗਈ। ਕਲਾਕਾਰ, ਵੀਜ਼ਾ, ਕਾਰੋਬਾਰ ਸਬ ਕੁੱਝ ਬੰਦ ਕੀਤਾ ਗਿਆ। ਪਾਕ ਨਾਗਰੀਕਾਂ ਦੀ ਵਾਪਸੀ ਕੀਤੀ, ਅਟਾਰੀ ਬਾਰਡਰ ਸੀਲ ਕੀਤਾ, ਅੱਤਵਾਦੀ ਨੇਟਵਰਕ ਦਾ ਭਾਂਡਾਫੋੜ ਕੀਤਾ ਅਤੇ ਪਾਕਿਸਤਾਨ ਨੂੰ ਪੂਰੀ ਦੁਨਿਆ ਤੋਂ ਅਲੱਗ-ਥਲੱਗ ਕਰ ਦਿੱਤਾ। ਇਹ ਯੁੱਧ ਨਹੀਂ ਸੀ। ਇਹ ਨਵੇਂ ਭਾਰਤ ਦਾ ਬਦਲਾ ਸੀ। ਸਾਡੀ ਸੇਨਾਵਾਂ ਨੇ ਕੇਵਲ ਮਿਸਾਇਲਾਂ ਨਹੀਂ ਛੱਡੀ, ਸਗੋਂ ਉਨ੍ਹਾਂ ਨੇ ਅਜਿਹਾ ਸੰਦੇਸ਼ ਦਿੱਤਾ ਜੋ ਅਮੇਰਿਕਾ ਅਤੇ ਚੀਨ ਤੱਕ ਗੂੰਜਿਆ। ਇਹ ਹੈ ਨਵਾਂ ਭਾਰਤ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਸ਼ਕਤ ਭਾਰਤ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਿਨ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਉਸ ਦਿਨ ਸੀਤਾ ਨੌਮੀ ਸੀ ਅਤੇ ਮੰਗਲਵਾਰ ਦਾ ਦਿਨ ਸੀ। ਨੌਮੀ ਦੇ ਦਿਨ ਨੌ ਠਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਪਹਿਲਗਾਮ ਵਿੱਚ ਭੈਣ-ਬੇਟਿਆਂ ਦੇ ਸਿੰਦੂਰ ਉਜਾੜੇ ਗਏ ਸੀ, ਇਸ ਲਈ ਇਸ ਆਪਰੇਸ਼ਨ ਦਾ ਨਾਂ ਸਿੰਦੂਰ ਰੱਖਿਆ ਗਿਆ। ਇਸ ਆਪਰੇਸ਼ਨ ਸਿੰਦੂਰ ਦੀ ਪ੍ਰੇਸ ਬ੍ਰੀਫਿੰਗ ਸਿੰਦੂਰ ਨੂੰ ਆਪਣੀ ਖੁਸ਼ਕਿਸਮਤੀ ਮੰਨਣ ਵਾਲੀ ਆਰਮੀ ਮਹਿਲਾ ਅਧਿਕਾਰੀ ਸੋਫਿਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਨੇ ਕੀਤੀ।

ਭਾਰਤ ਯੁੱਧ ਦੇ ਪੱਖ ਵਿੱਚ ਨਹੀਂ ਹੈ, ਜਿਨ੍ਹਾਂ ਚਿਰ ਸ਼ਾਂਤੀ ਨੂੰ ਕਮਜੋਰੀ ਮੰਨਿਆ ਜਾਵੇਗਾ, ਤਾਂ ਭਾਰਤ ਚੁਪ ਨਹੀਂ ਰਵੇਗਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਗਾਮ ਵਿੱਚ ਔਰਤਾਂ ਨੂੰ ਜਿੰਦਾ ਛੱਡ ਕੇ ਅੱਤਵਾਦਿਆਂ ਨੇ ਕਿਹਾ ਸੀ ਕਿ ਮੋਦੀ ਨੂੰ ਜਾ ਕੇ ਦੱਸ ਦੇਣਾ। ਹੁਣ ਮੋਦੀ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਭਾਰਤ ਦੀ ਪਛਾਣ ‘ਤੇ ਅੱਖ ਚੁੱਕਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਬੈਠੇ ਦਾਨਵ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮੰਚਾਂ ‘ਤੇ ਸੀਜ਼ਫਾਇਰ ਦੀ ਗੱਲ ਹੋਈ ਸੀ, ਤਾਂ ਭਾਰਤ ਨੇ ਫਿਰ ਸੰਜਮ ਅਤੇ ਸ਼ਾਂਤੀ ਦੀ ਮਿਸਾਲ ਪੇਸ਼ ਕੀਤੀ। ਇਹ ਕੇਵਲ ਫੌਜੀ ਫੈਸਲਾ ਨਹੀਂ, ਸਗੋਂ ਮਨੁੱਖਤਾ ਵੱਲ ਚੁੱਕਿਆ ਇੱਕ ਮਹੱਤਵਪੂਰਨ ਕਦਮ ਹੈ। ਇਹ ਸਾਡੇ ਦੇਸ਼ ਦੀ ਵਿਵੇਕਸ਼ੀਲਤਾ ਅਤੇ ਆਤਮਬਲ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਸੰਸਾਰ ਨੂੰ ਵੀ ਦੱਸਿਆ ਕਿ ਅਸੀ ਅੱਤਵਾਦ ਦੇ ਵਿਰੁਧ ਹਾਂ ਅਤੇ ਇਸ ਨੂੰ ਬਰਦਾਸਤ ਨਹੀਂ ਕਰਾਂਗੇ। ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਯੁੱਧ ਦੇ ਪੱਖ ਵਿੱਚ ਨਹੀਂ ਹੈ, ਜਿਨ੍ਹਾਂ ਚਿਰ ਸ਼ਾਂਤੀ ਨੂੰ ਕਮਜੋਰੀ ਮੰਨਿਆ ਜਾਵੇਗਾ, ਤਾਂ ਭਾਰਤ ਚੁਪ ਨਹੀਂ ਰਵੇਗਾ। ਇਹ ਬਹਾਦਰੀ ਅਤੇ ਸੰਯਮ ਹੀ ਭਾਰਤ ਨੂੰ ਇੱਕ ਮਹਾਨ ਕੌਮ ਬਣਾਉਂਦੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਭਾਰਤ ਦੀ ਸੋਚ ਅਤੇ ਸੰਕਲਪ ਨੂੰ ਦਿੱਤੀ ਨਵੀਂ ਦਿਸ਼ਾ

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੇਂ ਭਾਰਤ ਦੀ ਸੋਚ ਅਤੇ ਸੰਕਲਪ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਿਸ਼ਾ ਦਿੱਤੀ ਹੈ। ਇਹ ਉਨ੍ਹਾਂ ਦੀ ਪ੍ਰਧਾਨਗੀ ਦਾ ਹੀ ਨਤੀਜ਼ਾ ਹੈ ਅਤੇ ਦੁਨਿਆ ਵਿੱਚ ਭਾਰਤ ਦਾ ਮਾਣ ਵਧਿਆ ਹੈ।  ਮੁੱਖ ਮੰਤਰੀ ਨੇ ਹਰਿਆਣਾ ਦੀ ਜਨਤਾ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੇਸ਼ ਨੂੰ ਕੇਵਲ ਸਵੈ-ਨਿਰਭਰ ਹੀ ਨਹੀਂ ਬਣਾਇਆ ਸਗੋਂ ਸਵੈ-ਮਾਣ ਨਾਲ ਭਰ ਦਿੱਤਾ। ਜਦੋਂ ਅਸੀ ਚੈਨ ਦੀ ਨੀਂਦ ਸੋਂਦੇ ਹਾਂ ਉਸ ਵੇਲੇ ਸਾਡੇ ਜਵਾਨ ਬਾਰਡਰ ‘ਤੇ ਆਪਣੀ ਨੀਂਦ ਕੁਰਬਾਨ ਕਰਦੇ ਹਨ। ਅਸੀ ਆਪਣੇ ਬੱਚਿਆਂ ਨੂੰ ਹਰ ਰੋਜ ਸਕੂਲ ਭੇਜਦੇ ਹਨ, ਪਰ ਉਹ ਆਪਣੇ ਬੱਚਿਆਂ ਨੂੰ ਕਈ ਮਹੀਨੇ ਤੱਕ ਨਹੀਂ ਮਿਲਦੇ। ਜਦੋਂ ਅਸੀ ਤਿਰੰਗਾ ਯਾਤਰਾ ਕਰਦੇ ਹਾਂ, ਤਾਂ ਉਹ ਤਿਰੰਗੇ ਨੂੰ ਆਪਣੇ ਸੀਨੇ ਨਾਲ ਲਾ ਕੇ ਸ਼ਹੀਦ ਹੋ ਜਾਂਦੇ ਹਨ।

ਮੁੱਖ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਨੇ ਆਪਣੇ ਪੁੱਤ, ਭਾਈ, ਪਤੀ ਨੂੰ ਦੇਸ਼ ਦੀ ਰੱਖਿਆ ਲਈ ਤਿਆਗ ਕੀਤਾ ਅਤੇ ਦੇਸ਼ ਦੇ ਨਾਗਰਿਕਾਂ ਨੂੰ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਏਕਤਾ ਅਤੇ ਅਨੁਸ਼ਾਸਨ ਨੇ ਇਸ ਸੰਕਟ ਦੀ ਘੜੀ ਵਿੱਚ ਸਾਂਭ ਕੇ ਰੱਖਿਆ।

ਤਿਰੰਗਾ ਯਾਤਰਾ ਦੇਸ਼ਭਗਤੀ ਅਤੇ ਸੈਨਿਕਾਂ ਦੇ ਮਾਣ ਦਾ ਪ੍ਰਤੀਕ-ਮੋਹਨ ਲਾਲ ਕੌਸ਼ਿਕ

ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਕਿਹਾ ਕਿ ਅੱਤਵਾਦ ਵਿਰੁਧ ਭਾਰਤ ਨੇ ਜੋ ਲੜਾਈ ਲੜੀ ਅਤੇ ਜਿਸ ਹੌਸਲੇ ਅਤੇ ਹਿੱਮਤ ਨਾਲ ਲੜੀ, ਅੱਜ ਅਸੀ ਸਾਰੇ ਇਸ ਯਾਤਰਾ ਰਾਹੀਂ ਸਾਡੇ ਵੀਰ ਸੈਨਿਕਾਂ ਨੂੰ ਸਲਾਮ ਕਰਦੇ ਹਾਂ। ਇਹ ਤਿਰੰਗਾ ਯਾਤਰਾ ਦੇਸ਼ਭਗਤੀ ਅਤੇ ਸੈਨਿਕਾਂ ਦੇ ਮਾਣ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਫੌਜ ਨੇ ਹਿੰਮਤ ਅਤੇ ਬਹਾਦਰੀ ਵਿਖਾਈ ਹੈ ਉਸਦੇ ਮਾਣ ਵਿੱਚ ਅਸੀ ਇਸ ਯਾਤਰਾ ਵਿੱਚ ਸ਼ਾਮਲ ਹੋਏ ਹਾਂ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਲਗਭਗ 2 ਕਿਲ੍ਹੋਮੀਟਰ ਤੱਕ ਅਸੀ ਸਾਰੇ ਪੈਦਲ ਮਾਰਚ ਕਰਾਂਗੇ।

ਵੀਰ ਸੈਨਿਕਾਂ ਨੂੰ ਸਮਰਪਿਤ ਤਿਰੰਗਾ ਯਾਤਰਾ- ਮੁੱਖ ਸਕੱਤਰ ਅਨੁਰਾਗ ਰਸਤੋਗੀ

ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਉਨ੍ਹਾਂ ਸਾਰੇ ਵੀਰ ਸੈਨਿਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲਿਦਾਨ ਇਸ ਦੇਸ਼ ਲਈ ਦਿੱਤਾ ਹੈ। ਇਹ ਯਾਤਰਾ ਉਨ੍ਹਾਂ ਸਾਰੇ ਫੌਜੀਆਂ ਨੂੰ ਵੀ ਸਮਰਪਿਤ ਹੈ, ਜੋ ਦੇਸ਼ ਦੀ ਸਰਹਦਾਂ ‘ਤੇ ਲੜ ਰਹੇ ਹਨ ਅਤੇ ਦਿਨ ਰਾਤ ਆਪਣਾ ਖੂਨ ਪਸੀਨਾ ਇੱਕ ਕਰ ਰਹੇ ਹਨ, ਜਿਸ ਨਾਲ ਅਸੀ ਸ਼ਾਂਤੀ ਨਾਲ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂ ਸਕੇ। ਇਹ ਯਾਤਰਾ ਉਨ੍ਹਾਂ ਨਿਰਦੋਸ਼ ਭਾਰਤਵਾਸਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਮੌਤ ਅੱਤਵਾਦਿਆਂ ਨੇ ਬਹੁਤ ਕਾਯਰਤਾ ਨਾਲ ਕੀਤੀ। ਇਸ ਯਾਤਰਾ ਰਾਹੀਂ ਇਹ ਸਾਫ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੇ ਇਰਾਦੇ ਬੁਲੰਦ ਅਤੇ ਮਜਬੂਤ ਹਨ ਅਤੇ ਦੇਸ਼ ਦਾ ਹਰੇਕ ਨਾਗਰਿਕ ਆਪਣੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਦੇਣ ਲਈ ਪਿੱਛੇ ਨਹੀਂ ਹੱਟੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਯੁੱਧ ਦਾ ਨਹੀਂ ਹੈ, ਸਗੋਂ ਇਹ ਸਮਾਂ ਅੱਤਵਾਦ ਦਾ ਵੀ ਨਹੀਂ ਹੈ। ਟੇਰਰ ਨਾਲ ਟੇਡ ਅਤੇ ਟ੍ਰਾਕ ਨਹੀਂ ਚਲ ਸਕਦੀ। ਲਹੂ ਅਤੇ ਪਾਣੀ ਇੱਕ ਸਾਥ ਕੰਮ ਨਹੀ ਕਰ ਸਕਦੇ। ਹੁਣ ਗੱਲ ਹੋਵੇਗੀ ਤਾਂ ਕੇਵਲ ਪਾਕਿਸਤਾਨ ਓਕਯੂਪਾਇਡ ਕਸ਼ਮੀਰ ਅਤੇ ਉਸ ਵਿੱਚ ਪੈਦਾ ਹੋ ਰਹੇ ਅੱਤਵਾਦ ਪ੍ਰਤੀ ਹੋਵੇਗੀ।

ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਮਹਿਪਾਲ ਢਾਂਡਾ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਰਾਜਸਭਾ ਮੈਂਬਰ ਸ੍ਰੀਮਤੀ ਰੇਖਾ ਸ਼ਰਮਾ, ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਸ੍ਰੀ ਵਿਨੋਦ ਭਿਆਣਾ, ਸ੍ਰੀ ਪ੍ਰਮੋਦ ਵਿਜ, ਵਿਧਾਨਸਭਾ ਦੇ ਵਧੀਕ ਚੇਅਰਮੈਨ ਸ੍ਰੀ ਗਿਆਨ ਚੰਦ ਗੁਪਤਾ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ੍ਰਅ ਸਮੇਤ ਜ਼ਿਲ੍ਹਾ ਪ੍ਰਸ਼ਾਸਣ ਦੇ ਅਧਿਕਾਰੀ ਮੌਜੂਦ ਰਹੇ।

Post Views: 15
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 'Tiranga Yatra'Ambalacm nayab singh sainiHaryanaNayab Singh SainiPanchkulapatriotism
Previous Post

ਸਰਕਾਰ ਨੇ ਬਿਨਾਂ ਇਤਰਾਜ਼ ਸਰਟੀਫਿਕੇਟ (NOC) ਵਾਲੇ ਪਲਾਟਾਂ ਦੀ ਰਜਿਸਟ੍ਰੇਸ਼ਨ ਰੋਕ ਦਿੱਤੀ ਹੈ।

Next Post

ਪਟਿਆਲਾ ਦੇ ਸਾਰੇ ਪਿੰਡ ਓਡੀਐਫ ਪਲਸ ਮਾਡਲ ਪਿੰਡ ਬਣਾਏ ਜਾਣਗੇ, ਕਾਰਜ ਪ੍ਰਗਤੀ ਦਾ ਲਿਆ ਜਾਇਜ਼ਾ

Next Post
ਪਟਿਆਲਾ ਦੇ ਸਾਰੇ ਪਿੰਡ ਓਡੀਐਫ ਪਲਸ ਮਾਡਲ ਪਿੰਡ ਬਣਾਏ ਜਾਣਗੇ, ਕਾਰਜ ਪ੍ਰਗਤੀ ਦਾ ਲਿਆ ਜਾਇਜ਼ਾ

ਪਟਿਆਲਾ ਦੇ ਸਾਰੇ ਪਿੰਡ ਓਡੀਐਫ ਪਲਸ ਮਾਡਲ ਪਿੰਡ ਬਣਾਏ ਜਾਣਗੇ, ਕਾਰਜ ਪ੍ਰਗਤੀ ਦਾ ਲਿਆ ਜਾਇਜ਼ਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In