No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਅਿਾਣਾ ਸਰਕਾਰ ਨੇ ਕ੍ਰੋਨਿਕ ਕਿਡਨੀ ਰੋਗੀਆਂ ਲਈ ਫਰੀ ਹੇਮੋਡਾਇਲਸਿਸ ਸੇਵਾ ਕੀਤੀ ਸ਼ੁਰੂ

admin by admin
October 19, 2024
in BREAKING, COVER STORY, HARYANA, INDIA, National, POLITICS
0
ਕਾਲਜਾਂ ’ਚ ਸਪੋਰਟਸ ਵਿੰਗ ’ਚ ਦਾਖਲੇ ਲਈ ਖਿਡਾਰਨਾਂ ਦੇ ਟਰਾਇਲ ਕਰਵਾਏ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 18 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਅਹੁਦਾ ਗ੍ਰਹਿਣ ਕਰਦੇ ਹੀ ਪਹਿਲੀ ਕਲਮ ਨਾਲ ਭਾਰਤੀ ਜਨਤਾ ਪਾਰਟੀ ਦੇ ਸੰਕਲਪ -ਪੱਤਰ ਦੇ ਸੰਕਲਪ ਨੁੰ ਪੂਰਾ ਕਰਦੇ ਹੋਏ ਕਿਡਨੀ ਰੋਗੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਸੂਬੇ ਵਿਚ ਗੰਭੀਰ ਕਿਡਨੀ ਰੋਗੀ ਤੋਂ ਪੀੜਤ ਰੋਗੀਆਂ ਲਈ ਮੁਫਤ ਹੇਮੋਡਾਇਲਸਿਸ ਸੇਵਾਵਾਂ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਪਹਿਲ ਨਾਲ ਮੌਜੂਦਾ ਵਿਚ ਡਾਇਲਸਿਸ ਸੈਸ਼ਨਾਂ ਤੋਂ ਲੰਘਣ ਵਾਲੇ ਸਾਰੇ ਰੋਗੀਆਂ ਨੂੰ ਸਿੱਧਾ ਲਾਭ ਹੋਵੇਗਾ। ਇਸ ਪਹਿਲ ਦਾ ਉਦੇਸ਼ ਪਰਿਵਾਰਾਂ ‘ਤੇ ਨਿਯਮਤ ਡਾਇਲਸਿਸ ਉਪਚਾਰ ਨਾਲ ਜੁੜੇ ਵਿੱਤੀ ਬੋਝ ਨੂੰ ਘੱਟ ਕਰਨਾ ਹੈ। ਇੰਨ੍ਹਾਂ ਮਹਤੱਵਪੂਰਨ ਸੇਵਾਵਾਂ ਦੇ ਲਈ ਹੋਣ ਵਾਲੇ ਖਰਚ ਨੂੰ ਹਰਿਆਣਾ ਸਰਕਾਰ ਭੁਗਤਾਨ ਕਰੇਗੀ।

          ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾਇਲਸਿਸ ਕਰਵਾਉਣ ਲਈ ਮੌਜੂਦਾ ਵਿਚ ਇਕ ਮਰੀਜ ਨੂੰ ਸਰਕਾਰੀ ਹਸਪਤਾਲਾਂ ਵਿਚ ਪ੍ਰਤੀ ਸੈਸ਼ਨ ਔਸਤਨ 2500 ਰੁਪਏ ਤਕ ਖਰਚ ਕਰਨਾ ਪੈਂਦਾ ਹੈ। ਇਸ ਤਰ੍ਹਾ, ਡਾਇਲਸਿਸ ਦਾ ਇਹ ਖਰਚ 20 ਤੋਂ 25 ਹਜਾਰ ਰੁਪਏ ਤਕ ਵੀ ਪਹੁੰਚ ਜਾਂਦਾ ਹੈ। ਹੁਣ ਸਰਕਾਰ ਵੱਲੋਂ ਮੁਫਤ ਹੇਮੋਡਾਇਲਸਿਸ ਸੇਵਾ ਮਿਲਣ ਨਾਲ ਮਰੀਜਾਂ ਨੂੰ ਇਸ ਭਾਰੀ ਖਰਚ ਤੋਂ ਵੱਡੀ ਰਾਹਤ ਮਿਲੇਗੀ।

          ਵਰਨਣਯੋਗ ਹੈ ਕਿ ਸਰਕਾਰ ਦੀ ਇਸ ਪਹਿਲ ਨਾਲ ਆਮਜਨਤਾ ਦੀ ਸਹਿਤ ਸੇਵਾਵਾਂ ਤਕ ਪਹੁੰਚ ਵਧਾਉਣ ਅਤੇ ਜਰੂਰਤਮੰਦ ਵਿਅਕਤੀਆਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਦੀ ਦਿਸ਼ਾ ਵਿਚ ਜੋਰ ਮਿਲੇਗਾ। ਇਸ ਪਹਿਲ ਨਾਲ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਮਾਲੀ ਬੋਝ ਵਿਚ ਵਰਨਣਯੋਗ ਕਮੀ ਆਉਣ ਦੀ ਉਮੀਦ ਹੈ। ਮੌਜੂਦਾ ਵਿਚ ਇਹ ਸੇਵਾ 20 ਜਿਲ੍ਹਾ ਹਸਪਤਾਲਾਂ- ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਅੰਬਾਲਾ, ਪਾਣੀਪਤ, ਸੋਨੀਪਤ, ਰੋਹਤਕ, ਝੱਜਰ ਵਿਚ ਬਹਾਦੁਰਗੜ੍ਹ, ਭਿਵਾਨੀ, ਚਰਖੀ ਦਾਦਰੀ, ਮਹੇਂਦਰਗੜ੍ਹ, ਰਿਵਾੜੀ, ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ ਤੇ ਕੈਥਲ ਵਿਚ ਉਪਲਬਧ ਹਨ। ਇਸ ਤੋਂ ਇਲਾਵਾ, 3 ਮੈਡੀਕਲ ਕਾਲਜਾਂ- ਕਰਨਾਲ ਵਿਚ ਕਲਪਣਾ ਚਾਵਲਾ ਮੈਡੀਕਲ ਕਾਲਜ, ਨੁੰਹ ਵਿਚ ਸ਼ਹੀਦ ਹਸਨ ਖਾਂ ਮੇਵਾਤੀ ਮੈਡੀਕਲ ਕਾਲਜ ਅਤੇ ਪੰਡਿਤ ਭਗਵਤ ਦਿਆਲ ਸ਼ਰਮਾ ਮੈਡੀਕਲ ਕਾਲਜ, ਰੋਹਤਕ ਵਿਚ ਇਹ ਸਹੂਲਤ ਉਪਲਬਧ ਹੈ। ਜਲਦੀ ਹੀ ਇਸ ਸਹੂਲਤ ਦਾ ਵਿਸਤਾਰ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਵਿਚ ਕੀਤਾ ਜਾਵੇਗਾ। ਇਹ ਸੇਵਾ ਰਾਜ ਦੇ ਸਾਰੇ ਅਗਾਮੀ ਮੈਡੀਕਲ ਕਾਲਜਾਂ ਅਤੇ ਸਿਹਤ ਸਹੂਲਤਾਂ ਤਕ ਵੀ ਵਿਸਤਾਰਿਤ ਕੀਤੀ ਜਾਵੇਗੀ।

Post Views: 48
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: cm nayab singh sainiharyana cm nayab singh sainiharyana new cm nayab sainiharyana new cm nayab singh saininayab sainiNayab Singh Saininayab singh saini haryananayab singh saini haryana cmnayab singh saini haryana new cmnayab singh saini livenayab singh saini new cmnayab singh saini newsnayab singh saini oathnayab singh saini oath ceremonynayab singh saini oath ceremony liveoath ceremony of nayab singh saini
Previous Post

ਸਿੱਦੀਕੀ ਦੇ ਕਤਲ ਤੋਂ ਥੋੜ੍ਹੀ ਦੇਰ ਬਾਅਦ, ਸ਼ੂਟਰ ਦੇ ਫੋਨ ‘ਤੇ ਉਸ ਦੇ ਬੇਟੇ ਦੀ ਤਸਵੀਰ ਮਿਲੀ।

Next Post

ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਉਡਾਣ ਨੂੰ ਬੰਬ ਦੀ ਧਮਕੀ ਕਾਰਨ ਫ੍ਰੈਂਕਫਰਟ ਭੇਜਿਆ ਗਿਆ ਸੀ।

Next Post
ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਉਡਾਣ ਨੂੰ ਬੰਬ ਦੀ ਧਮਕੀ ਕਾਰਨ ਫ੍ਰੈਂਕਫਰਟ ਭੇਜਿਆ ਗਿਆ ਸੀ।

ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਉਡਾਣ ਨੂੰ ਬੰਬ ਦੀ ਧਮਕੀ ਕਾਰਨ ਫ੍ਰੈਂਕਫਰਟ ਭੇਜਿਆ ਗਿਆ ਸੀ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In