ਚੰਡੀਗੜ੍ਹ, 4 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਸਿਰਸਾ ਜਿਲ੍ਹਾ ਦੇ ਪਿੰਡ ਚੌਟਾਲਾ ਵਿਚ ਮਹਾਗ੍ਰਾਮ ਯੋਜਨਾ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾਵੇਗਾ ਕਿ ਇਹ ਪਿੰਡ ਇਕ ਮਾਡਲ ਵਜੋ ਪੂਰੇ ਸੂਬੇ ਵਿਚ ਸਥਾਪਿਤ ਹੋਵੇ| ਇਹ ਹੀ ਨਹੀਂ ਇਸ ਪਿੰਡ ਵਿਚ ਮਹਾਗ੍ਰਾਮ ਯੋਜਨਾ ਦੇ ਸਾਰੇ ਕਾਰਜ ਨਿਰਧਾਰਿਤ ਸਮੇਂ ਵਿਚ ਪੂਰੇ ਕੀਤੇ ਜਾਣ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਨਿਰਦੇਸ਼ ਦਿੱਤੇ ਹਨ|
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿਨ੍ਹਾਂ ਦੇ ਕੋਲ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਸੂਬੇ ਵਿਚ ਸ਼ੁਰੂ ਕੀਤੀ ਗਈ ਮਹਾਗ੍ਰਾਮ ਯੋਜਨਾ ਦੀ ਸਮੀਖਿਆ ਲਈ ਅੱਜ ਚੰਡੀਗੜ੍ਹ ਵਿਚ ਹਰਿਆਣਾ ਦੇ ਜਨਸਿਹਤ ਇੰਜੀਨੀਅਰਿੰਗ ਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ ਅਤੇ ਯੋਜਨਾ ਦੇ ਤਹਿਤ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ|
ਡਿਪਟੀ ਸੀਐਮ ਨੁੰ ਅਧਿਕਾਰੀਆਂ ਨੇ ਦਸਿਆ ਕਿ ਚੌਟਾਲਾ ਪਿੰਡ ਵਿਚ ਮਹਾਗ੍ਰਾਮ ਯੋਜਨਾ ਦੇ ਲਈ ਡੀਪੀਆਰ ਯਾਨੀ ਵਿਸਥਾਰ ਪ੍ਰੋਜੈਕਟ ਰਿਪੋਰਟ ਬਣਾ ਲਈ ਹੈ ਅਤੇ ਜਲਦੀ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ| ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਇਸ ਪਿੰਡ ਵਿਚ ਸੋਲਿਡ ਟ੍ਰੀਟਮੈਂਟ ਪਲਾਂਟ ਦੇ ਨਾਲ ਹੀ ਸੂਖਮ ਸਿੰਚਾਈ ਪਰਿਯੋਜਨਾ ਵੀ ਸ਼ੁਰੂ ਕਰੇਗੀ ਤਾਂ ਜੋ ਪਲਾਂਟ ਤੋਂ ਨਿਕਲਿਆ ਹੋਇਆ ਪਾਣੀ ਕਿਸਾਨਾਂ ਦੀ ਖੇਤੀ ਵਿਚ ਸਿੰਚਾਈ ਦੇ ਕੰਮ ਆ ਸਕੇ|
ਡਿਪਟੀ ਮੁੱਖ ਮੰਤਰੀ ਨੂੰ ਮੀਟਿੰਗ ਵਿਚ ਦਸਿਆ ਗਿਆ ਕਿ ਰਾਜ ਵਿਚ ਉਨ੍ਹਾਂ ਪਿੰਡਾਂ ਦੇ ਲਈ ਮਹਾਗ੍ਰਾਮ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਦੀ ਆਬਾਦੀ 10,000 ਤੋਂ ਵੱਧ ਹੋਵੇ| ਇਸ ਯੋਜਨਾ ਦੇ ਤਹਿਤ ਇੰਨ੍ਹਾ ਪਿੰਡਾਂ ਵਿਚ ਸ਼ਹਿਰਾਂ ਦੀ ਤਰਜ ‘ਤੇ ਸੀਵਰੇਜ ਸਿਸਟਮ ਚਾਲੂ ਕਰਨਾ ਸੀ| ਇਸ ਵਿਚ 129 ਪਿੰਡਾਂ ਦਾ ਚੋਣ ਕੀਤਾ ਗਿਆ| ਉਸ ਤੋਂ ਬਾਅਦ ਗ੍ਰਾਮ ਪੰਚਾਇਤ ਦੇ ਲੋਕਾਂ ਕੁੱਝ ਵਿਸ਼ਾ ਮਾਹਰਾਂ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਦਾ ਨਾਲ ਮਿਲ ਕੇ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ, ਨਾਲ ਹੀ ਉਨ੍ਹਾਂ ਖੇਤਰਾਂ ਦਾ ਅਧਿਐਨ ਕੀਤਾ ਗਿਆ ਜਿੱਥੇ ਪਿੰਡਾਂ ਵਿਚ ਸੀਵਰੇਜ ਸਿਸਟਮ ਪਹਿਲਾਂ ਤੋਂ ਚੱਲ ਰਹੇ ਹਨ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮਹਾਗ੍ਰਾਮ ਯੋਜਨਾ ਦੇ ਲਈ ਧਨ ਦੀ ਕਮੀ ਅੱਗੇ ਨਹੀਂ ਆਉਣ ਦਿੱਤੀ ਜਾਵੇਗੀ, ਕੰਮ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੋ ਅਤੇ ਜਲਦੀ ਪੂਰਾ ਕਰੋ|
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿਚ ਸਵੱਛਤਾ ਦੇ ਲਈ ਕਈ ਕਦਮ ਚੁੱਕੇ ਹਨ| ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਤਹਿਤ ਜਿੱਥੇ ਰਾਜ ਨੂੰ ਚੁੱਲੇ ਵਿਚ ਪਖਾਨੇ ਮੁਕਤ ਕੀਤਾ ਗਿਆ ਉੱਥੇ ਹੁਣ ਮਹਾਗ੍ਰਾਮ ਯੋਜਨਾ ਦੇ ਤਹਿਤ ਪਹਿਲੇ ਪੜਾਅ ਵਿਚ ਵੱਡੇ ਪਿੰਡਾਂ ਵਿਚ ਸਵੱਛਤਾ ਦੀ ਤਿਆਰੀ ਹੈ|
ਮੀਟਿੰਗ ਵਿਚ ਹਰਿਆਣਾ ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਇੰਜੀਨੀਅਰ-ਇਨ-ਚੀਫ ਮੇਨਪਾਲ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ|