No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੰਨਾ ਕਿਸਾਨਾਂ ਦੇ ਹਿੱਤ ਵਿਚ ਅੱਜ ਗੰਨੇ ਦੇ ਮੁੱਲ ਵਿਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ

admin by admin
January 25, 2023
in BREAKING, CHANDIGARH, COVER STORY, HARYANA, National, POLITICS
0
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੰਨਾ ਕਿਸਾਨਾਂ ਦੇ ਹਿੱਤ ਵਿਚ ਅੱਜ ਗੰਨੇ ਦੇ ਮੁੱਲ ਵਿਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 25 ਜਨਵਰੀ(ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੰਨਾ ਕਿਸਾਨਾਂ ਦੇ ਹਿੱਤ ਵਿਚ ਅੱਜ ਗੰਨੇ ਦੇ ਮੁੱਲ ਵਿਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਗੰਨੇ ਦੀ ਕੀਮਤ 372 ਰੁਪਏ ਹੋਅਗਈ ਹੈ, ਜੋ ਇਸ ਪਿੜਾਈ ਸੈਸ਼ਨ ਤੋਂ ਲਾਗੂ ਹੋਵੇਗੀ। ਸੂਬੇ ਵਿਚ ਗੰਨੇ ਦੀ ਮੌਜ਼ੂਦਾ ਕੀਮਤ 362 ਰੁਪਏ ਪ੍ਰਤੀ ਕੁਇੰਟਲ ਹੈ।

            ਮੁੱਖ ਮੰਤਰੀ ਨੇ ਅੱਜ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ‘ਤੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਸੂਬਾ ਸਰਕਾਰ ਦੀ ਸੱਭ ਤੋਂ ਉੱਚ ਪਹਿਲ ਹੈ।

            ਸ੍ਰੀ ਮਨੋੋਹਰ ਲਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਕੀਮਤ ਵਿਚ ਵਾਧਾ ਹੋ ਗਿਆ ਹੈ, ਇਸ ਲਈ ਹੁਣ ਕਿਸਾਨ ਗੰਨੇ ਨੂੰ ਮਿਲਾਂ ਵਿਚ ਲੈ ਜਾਣਾ ਸ਼ੁਰੂ ਕਰਨ ਤਾਂ ਜੋੋ ਮਿਲਾਂ ਸਹੀ ਢੰਗ ਨਾਲ ਚਲ ਸਕੇ। ਖੰਡ ਮਿਲਾਂ ਦਾ ਬੰਦ ਹੋੋਣਾ ਨਾ ਤਾਂ ਕਿਸਾਨਾਂ ਦੇ ਹਿੱਤ ਵਿਚ ਹੈ ਅਤੇ ਨਾ ਹੀ ਮਿਲਾਂ ਦੇ।

            ਮੁੱਖ ਮੰਤਰੀ ਨੇ ਕਿਹਾ ਕਿ ਖੰਡ ਦੀ ਮੌੌਜ਼ੂਦਾ ਕੀਮਤ ਉਮੀਦ ਦੇ ਮੁਤਾਬਕ ਨਹੀਂ ਵੱਧੀ ਹੈ, ਫਿਰ ਵੀ ਅਸੀਂ ਖੰਡ ਦੀ ਕੀਮਤ ਦੀ ਤੁਲਨਾ ਵਿਚ ਗੰਨਾ ਕਿਸਾਨਾਂ ਨੂੰ ਵੱਧ ਕੀਮਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖੰਡ ਮਿਲਾਂ ਲਗਾਤਾਰ ਘਾਟੇ ਵਿਚ ਚਲ ਰਹੀ ਹੈ, ਲੇਕਿਨ ਫਿਰ ਵੀ ਅਸੀਂ ਸਮੇਂ-ਸਮੇਂ ‘ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ।

            ਉਨ੍ਹਾਂ ਦਸਿਆ ਕਿ ਇਸ ਸਮੇਂ ਸੂਬੇ ਦੀ ਖੰਡ ਮਿਲਾਂ ‘ਤੇ 5293 ਕਰੋੜ ਰੁਪਏ ਦਾ ਘਾਟਾ ਹੈ। ਸਰਕਾਰੀ ਖੰਡ ਮਿਲਾਂ ਵਿਚ ਖੰਡ ਦੀ ਰਿਕਵਰੀ ਦੀ ਫੀਸਦੀ 9.75 ਹੈ, ਜਦੋਂ ਕਿ ਨਿੱਜੀ ਮਿਲਾਂ ਦੀ ਫੀਸਦੀ 10.24 ਹੈ। ਉਨ੍ਹਾਂ ਕਿਹਾ ਕਿ ਖੰਡ ਦੀ ਰਿਕਵਰੀ ਵੱਧਾਉਣ ਅਤੇ ਮਿਲਾਂ ਨੂੰ ਵਾਧੂ ਆਮਦਨ ਲਈ ਮਿਲਾਂ ਵਿਚ ਏਥੋਨਾਲ ਅਤੇ ਊਰਜਾ ਪਲਾਂਟਾਂ ਦੀ ਸਥਾਪਨਾ ਦੇ ਨਾਲ-ਨਾਲ ਸਹਿਕਾਰੀ ਖੰਡ ਮਿਲਾਂ ਦੀ ਸਮੱਰਥਾਂ ਵੱਧਾ ਰਹੇ ਹਨ।

            ਮੁੱਖ ਮੰਤਰੀ ਨੇ ਕਿਹਾ ਕਿ ਗੰਨੇ ਦੇ ਮੁੱਲ ਨਿਰਧਾਰਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੇ.ਪੀ.ਦਲਾਲ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕੀਤੀ ਸੀ, ਜਿਸ ਨੇ ਗੰਨਾ ਕਿਸਾਨ ਦੀ ਮੰਗਾਂ ‘ਤੇ ਵਿਚਾਰ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ। ਕਮੇਟੀ ਨੇ ਕਿਸਾਨਾਂ, ਸਹਿਕਾਰੀ ਵਿਭਾਗ, ਨਿੱਜੀ ਮਿਲਾਂ ਅਤੇ ਮਾਹਿਰਾਂ ਨਾਲ ਕਈ ਮੀਟਿੰਗ ਕੀਤੀਆਂ ਹਨ ਅਤੇ ਹੋਰ ਮਹੱਤਵਪੂਰਨ ਸਿਫਾਰਿਸ਼ਾਂ ਨਾਲ ਗੰਨੇ ਦੇ ਮੁੱਲ ਵਿਚ ਵਾਧੇ ਦੀ ਸਿਫਾਰਿਸ਼ ਕੀਤੀ।

            ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਸਰਦੀ ਵੱਧ ਪੈਂਦੀ ਹੈ, ਜਿਸ ਕਾਰਣ ਸਰੋਂ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ। ਨੁਕਸਾਨ ਦਾ ਆਂਕਲਨ ਕਰਨ ਲਈ 5 ਫਰਵਰੀ ਤੋਂ ਗੈਰੂਲਰ ਗਿਦਾਵਰੀ ਸ਼ੁਰੂ ਹੋੋ ਜਾਵੇਗੀ ਅਤੇ ਜਿੱਥੇ-ਜਿੱਥੇ ਨੁਕਸਾਨ ਹੋੋਇਆ ਹੈ, ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇਗਾ।

            ਇਕ ਹੋੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਗੰਨਾ ਕਿਸਾਨਾਂ ਦਾ ਸਮੇਂ ‘ਤੇ ਭੁਗਤਾਨ ਕੀਤਾ ਜਾਂਦਾ ਹੈ। ਸਾਲ 2020-21 ਵਿਚ 2628 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਇਸ ਸਾਲ ਦਾ ਕੋਈ ਬਕਾਇਆ ਨਹੀਂ ਹੈ। ਇਸ ਤਰ੍ਹਾਂ, ਸਾਲ 2021-22 ਵਿਚ ਸਿਰਫ 17.94 ਕਰੋੜ ਰੁਪਏ ਨਾਰਾਇਣਗੜ੍ਹ ਖੰਡ ਮਿਲ ਦੇ ਪੀਡੀਸੀ ਨੂੰ ਛੱਡ ਕੇ 2727.29 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿਲਾਂ ਨੂੰ ਆਦੇਸ਼ ਦਿੱਤੇ ਹੋਏ ਹਨ ਕਿ ਇਸ ਹਫਤੇ ਦੇ ਅੰਦਰ ਕਿਸਾਨਾਂ ਨੂੰ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਫਰ ਦਿੱਤੀ ਗਈ ਹੈ ਕਿ ਜੇਕਰ ਉਹ ਖੰਡ ਮਿਲਾਂ ਨੂੰ ਚਲਾਉਣਾ ਚਾਹਉਣ ਤਾਂ ਸਰਕਾਰ ਇਸ ‘ਤੇ ਵੀ ਵਿਚਾਰ ਕਰ ਸਕਦੀ ਹੈ।

            ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਅਤੇ ਕੁਝ ਕਿਸਾਨ ਯੂਨਿਅਨ ਇਸ ਮਾਮਲੇ ‘ਤੇ ਸਿਆਸਤ ਕਰ ਰਹੀ ਹੈ, ਜੋਕਿ ਸਹੀ ਨਹੀਂ ਹੈ। ਕਿਸਾਨ ਵੀ ਅੱਜ ਸਮਝਦੇ ਹਨ ਕਿ ਖੰਡ ਮਿਲਾਂ ਘਾਟੇ ਵਿਚ ਚਲ ਰਹੀ ਹੈ ਅਤੇ ਫਿਰ ਵੀ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲੈ ਰਹੀ ਹੈ। ਇਯ ਲਈ ਵਿਰੋਧੀ ਧਿਰ ਦੇ ਨੇਤਾ ਅਤੇ ਕੁਝ ਕਿਸਾਨ ਯੂਨਿਅਨ  ਇਸ ਮਾਮਲੇ ‘ਤੇ ਸਿਆਸਤ ਨਾ ਕਰਨ, ਜਨਤਾ ਉਨ੍ਹਾਂ ਨੂੰ ਜਵਾਬ ਦੇਵੇਗੀ।

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ ਦਿਨਾਂ ਪਟਵਾਰੀਆਂ ਨੇ ਸਰਕਾਰ ਦੇ ਸਾਹਮਣੇ ਆਪਣੀ ਤਨਖਾਹ ਵਿਚ ਵਾਧੇ ਦੀ ਮੰਗ ਰੱਖੀ ਸੀ। ਇਸ ਦਾ ਸਰਕਾਰ ਨੇ ਅਧਿਐਨ ਕੀਤਾ ਅਤੇ ਮੰਨਿਆ ਕਿ ਤਨਖਾਹ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਪਟਵਾਰੀਆਂ ਦੇ ਪੇ-ਸਕੇਲ ਵਧਾਏ ਹਨ ਅਤੇ ਉਨ੍ਹਾਂ ਦੀ ਤਨਖਾਹ 25,000 ਰੁਪਏ ਤ 32,100 ਰੁਪਏ ਹੋੋ ਗਿਆ ਹੈ। ਇਸ ਬਾਰੇ 24 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਕਾਸ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਈ-ਟੈਂਡਰਿੰਗ ਦੀ ਵਿਵਸਥਾ ਸ਼ੁਰੂ ਕੀਤੀ ਹੈ। ਅਸੀਂ ਛੋਟੇ ਟੈਂਡਰ ਯਾਨੀ 25 ਲੱਖ ਰੁਪਏ ਤਕ ਦੇ ਕੰਮ ਲਈ ਸਮੇਂ ਸੀਮਾ 4 ਦਿਨ, 1 ਕਰੋੋੜ ਰੁਪਏ ਤਕ ਦੀ 15 ਦਿਨ ਨਿਰਧਾਰਿਤ ਕੀਤੀ ਹੈ। ਸਰਕਾਰ ਨੇ ਪਿੰਡਾਂ ਵਿਚ ਵਿਕਾਸ ਕੰਮਾਂ ਲਈ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤਿਆਂ ਵਿਚ 1100 ਕਰੋੋੜ ਰੁਪਏ ਦੀ ਰਕਮ ਭੇਜੀ ਹੈ। ਪੰਚਾਇਤਾਂ ਨੇ ਪ੍ਰਸਤਾਵ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ।

Post Views: 80
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: A peek into ML Sharma's world of publicity interest litigationBiography | Chief Minister of Haryana - Manohar Lal KhattarChief Minister Office HaryanaGovernment of HaryanaHaryana CM Manohar Lal increased sugarcane price 10 rs. farmerManohar Lal and Madhusudan AgarwalManohar Lal Jewellers - Manohar Lal JewellersManohar Lal Jewellers Delhi - Online Gold and Diamondmanohar lal khattar - The Times of IndiaShiv Kishan Agarwal and Manohar Lal Agarwal | EY IndiaState to start Panchayat games again: Haryana chief ministerState to start Panchayat games again: Haryana chief minister Manohar …
Previous Post

ਪੰਜਾਬ ਸਰਕਾਰ ਵੱਲੋਂ ਭਗਵਾਨ ਦਾਸ ਗੁੱਪਤਾ ਨੂੰ ਗਣਤੰਤਰ ਦਿਵਸ ਸਮਾਰੋਹ ਮੌਕੇ ਮਿਲੇਗਾ ਪ੍ਰਮਾਣ ਪੱਤਰ ਅਤੇ ਸਨਮਾਨ

Next Post

ਮਾਨ ਸਰਕਾਰ ਨੇ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਖ਼ਰੀਦੀਆਂ 25 ਲੱਖ ਖ਼ੁਰਾਕਾਂ: ਲਾਲਜੀਤ ਸਿੰਘ ਭੁੱਲਰ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਤੋਂ ਹੋਵੇਗੀ ਸ਼ੁਰੂ, ਸਾਰੇ ਪ੍ਰਬੰਧ ਮੁਕੰਮਲ

Next Post
ਮਾਨ ਸਰਕਾਰ ਨੇ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਖ਼ਰੀਦੀਆਂ 25 ਲੱਖ ਖ਼ੁਰਾਕਾਂ: ਲਾਲਜੀਤ ਸਿੰਘ ਭੁੱਲਰ  ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਤੋਂ ਹੋਵੇਗੀ ਸ਼ੁਰੂ, ਸਾਰੇ ਪ੍ਰਬੰਧ ਮੁਕੰਮਲ

ਮਾਨ ਸਰਕਾਰ ਨੇ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਉਣ ਲਈ ਖ਼ਰੀਦੀਆਂ 25 ਲੱਖ ਖ਼ੁਰਾਕਾਂ: ਲਾਲਜੀਤ ਸਿੰਘ ਭੁੱਲਰ ਰਾਜ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਤੋਂ ਹੋਵੇਗੀ ਸ਼ੁਰੂ, ਸਾਰੇ ਪ੍ਰਬੰਧ ਮੁਕੰਮਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In