ਚੰਡੀਗੜ੍ਹ, 13 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਰੀ ਬਰਸਾਤ ਤੋਂ ਪ੍ਰਭਾਵਿਤ ਸੂਬਿਆਂ ਨੁੰ ਤੁਰੰਤ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਰਾਹਤ ਰਕਮ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਪ੍ਰਗਟਾਇਆ ਹੈ। ਹਰਿਆਣਾ ਨੂੰ ਰਾਜ ਆਪਦਾ ਮੋਚਨ ਨਿਧੀ ਤਹਿਤ 216.80 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਪਿਛਲੇ ਦਿਨ ਰਾਜ ਵਿਚ ਭਾਰੀ ਬਰਸਾਤ ਤੋਂ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਲੈਣ ਲਈ ਲਗਭਗ 4-5 ਜਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ ਹੈ। ਉਹ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ, ਏਨਡੀਆਰਏਫ ਦੇ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂਦੀ ਸਮੀਖਿਆ ਕਰ ਰਹੇ ਹਨ। ਬਰਸਾਤ ਤੋਂ ਸੂਬੇ ਦੇ 7 ਜਿਲ੍ਹੇ ਅੰਬਾਲਾ, ਕੁਰੂਕਸ਼ੇਤਰ, ਪੰਚਕੂਲਾ, ਕਰਨਾਲ, ਯਮੁਨਾਨਗਰ, ਪਾਣੀਪਤ ਅਤੇ ਕੈਥਲ ਵੱਧ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕੰਮ ਯੁੱਧਪੱਧਰ ‘ਤੇ ਜਾਰੀ ਹੈ।
ਮੁੱਖ ਮੰਤਰੀ ਨੇ ਮਾਨਸੂਨ ਸੀਜਨ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅੱਗੇ ਲਈ ਵੀ ਹੁਣੀ ਤੋਂ ਤਿਆਰੀ ਰੱਖਣ। ਰਾਹਤ ਬਚਾਅ ਕੰਮਾਂ ਦੇ ਪ੍ਰਬੰਧਾਂ ਦੇ ਨਾਲ-ਨਾਲ ਸੀਵਰੇਜ ਵਿਵਸਥਾ ਵੀ ਦਰੁਸਤ ਰੱਖੀ ਜਾਵੇ। ਅਜਿਹੀ ਐਮਰਜੈਂਸੀ ਸਮੇਂ ਵਿਚ ਸਾਰਿਆਂ ਨੂੰ ਇਕ ਟੀਮ ਦੀ ਤਰ੍ਹਾ ਕੰਮ ਕਰਨਾ ਹੈ।