ਨਵੀਂ ਦਿੱਲੀ 23 ਜਨਵਰੀ, 2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਚੇਅਰਮੈਨ ਸ. ਬਲਜਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਦੇ ਸ਼ੁਭ ਮੌਕੇ’ਤੇ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਇਸ ਮੌਕੇ ਸ. ਕਾਲਕਾ ਨੇ ਕਿਹਾ ਕਿ ਸ. ਬਲਜਿੰਦਰ ਸਿੰਘ ਸਿੱਖ ਸੰਸਥਾਵਾਂ ਦੀ ਸੇਵਾ, ਧਾਰਮਿਕ ਮਰਯਾਦਾ ਦੀ ਪਾਲਣਾ ਅਤੇ ਪੰਥਕ ਮੁੱਲਾਂ ਦੀ ਰੱਖਿਆ ਵਿੱਚ ਸਦਾ ਅਗੇਵਾਨ ਰਹੇ ਹਨ। ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਸਮਰਪਣ ਭਾਵਨਾ ਸੰਗਤ ਲਈ ਪ੍ਰੇਰਣਾ ਦਾ ਸਰੋਤ ਹੈ।
ਸ. ਕਾਲਕਾ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਸ. ਬਲਜਿੰਦਰ ਸਿੰਘ ਨੂੰ ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਲੰਬੀ ਉਮਰ ਦੀ ਦਾਤ ਬਖ਼ਸ਼ਣ ਅਤੇ ਉਹ ਹਮੇਸ਼ਾਂ ਪੰਥਕ ਸੇਵਾ ਵਿੱਚ ਇਸੇ ਤਰ੍ਹਾਂ ਸਰਗਰਮ ਰਹਿਣ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਨਿਸ਼ਠਾਵਾਨ ਸੇਵਾਦਾਰਾਂ ’ਤੇ ਮਾਣ ਹੈ, ਜੋ ਗੁਰੂ ਘਰ ਦੀ ਸੇਵਾ ਨੂੰ ਆਪਣਾ ਜੀਵਨ ਧਰਮ ਸਮਝ ਕੇ ਨਿਭਾ ਰਹੇ ਹਨ।

