No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਦੁਸ਼ਹਿਰੇ ਦੀਆਂ ਤਿਆਰੀਆਂ ਮੁਕੰਮਲ, ਹਰੀਸ਼ ਸਿੰਗਲਾ 12ਵੀਂ ਵਾਰ ਬਣੇ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ

admin by admin
October 15, 2020
in PUNJAB, WORLD
0
ਦੁਸ਼ਹਿਰੇ ਦੀਆਂ ਤਿਆਰੀਆਂ ਮੁਕੰਮਲ, ਹਰੀਸ਼ ਸਿੰਗਲਾ 12ਵੀਂ ਵਾਰ ਬਣੇ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ (ਕੋਮਲ ਸਿੰਗਲਾ) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਸ਼੍ਰੀ ਹਰੀਸ਼ ਸਿੰਗਲਾ ਵੱਲੋਂ ਪਿਛਲੇ 12 ਸਾਲ ਤੋਂ ਪ੍ਰਭੂ ਸ਼੍ਰੀ ਰਾਮ ਜੀ ਦਾ ਵਿਜੇ ਦਸ਼ਮੀ ਪਰਵ ਪ੍ਰਭੂ ਸ਼੍ਰੀ ਰਾਮ ਦੇ ਆਸ਼ੀਰਵਾਦ ਨਾਲ ਲਗਾਤਾਰ ਪਟਿਆਲਾ ਦੇ ਵੀਰ ਹਕੀਕਤ ਰਾਏ ਗ੍ਰਾਉਂਡ ਵਿੱਚ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਇਸਦੇ ਤਹਿਤ ਅੱਜ ਪਟਿਆਲਾ ਦੇ ਸਰਕਟ ਹਾਊਸ ਵਿੱਚ ਸ਼ਹਿਰ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਹਸਤੀਆਂ ਦੀ ਇੱਕ ਵਿਸ਼ੇਸ਼ ਬੈਠਕ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਰਿਆਂ ਨੇ ਆਪਣੇ ਸੁਝਾਅ ਦਿੱਤੇ ਅਤੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਫੈਸਲਾ ਕੀਤਾ ਗਿਆ ਕਿ ਦੁਸ਼ਹਿਰੇ ਦਾ ਤਿਓਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਨਾਲ ਹੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀਰ ਹਕੀਕਤ ਰਾਏ ਗ੍ਰਾਉਂਡ ਵਿੱਚ ਨਾ ਆ ਕੇ ਆਪਣੇ ਘਰਾਂ ਵਿੱਚ ਹੀ ਰਹਿ ਕੇ ਸ਼ਿਵਸੈਨਾ ਬਾਲ ਠਾਕਰੇ ਦੇ ਸੋਸ਼ਲ ਮੀਡੀਆ ਫੇਸਬੁੱਕ, ਯੂ-ਟਿਊਬ ਅਤੇ ਨਿਊਜ਼ ਚੈਨਲਾਂ ਉਤੇ ਲਾਈਵ ਪ੍ਰਸਾਰਣ ਵੇਖ ਕੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨ। ਗ੍ਰਾਉਂਡ ਵਿੱਚ ਸਿਰਫ ਦੁਸ਼ਹਿਰਾ ਪਰਵ ਦਾ ਆਯੋਜਨ ਕਰਨ ਵਾਲੀ ਕਮੇਟੀ ਦੇ ਮੈਂਬਰ ਹੀ ਹਾਜਿਰ ਹੋਣਗੇ। ਉਸ ਵਿੱਚ ਵੀ ਸਮਾਜਿਕ ਦੂਰੀ ਅਤੇ ਮਾਸਕ ਜ਼ਰੂਰੀ ਹੋਵੇਗਾ। ਇਸ ਵਾਰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ 100 ਫੁੱਟ ਦੇ ਹੋਣਗੇ। ਇਸ ਬੈਠਕ ਵਿੱਚ ਸਾਰਿਆਂ ਨੇ ਸਰਵ-ਸੰਮਤੀ ਨਾਲ ਸ਼੍ਰੀ ਹਰੀਸ਼ ਸਿੰਗਲਾ ਨੂੰ ਲਗਾਤਾਰ 12ਵੀਂ ਵਾਰ ਦੁਸ਼ਹਿਰਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੌਰਾਨ ਹਰੀਸ਼ ਸਿੰਗਲਾ ਨੇ ਕਿਹਾ ਕਿ 25 ਅਕਤੂਬਰ 2020 ਨੂੰ ਵੀਰ ਹਕੀਕਤ ਰਾਏ ਗ੍ਰਾਉਂਡ ਵਿੱਚ ਮਨਾਏ ਜਾ ਰਹੇ ਦੁਸ਼ਹਿਰੇ ਦੇ ਮੇਲੇ ਵਿੱਚ ਪਟਿਆਲਾ ਤੋਂ ਸਾਂਸਦ ਅਤੇ ਹਰਮਨ ਪਿਆਰੇ ਨੇਤਾ ਮਹਾਰਾਣੀ ਪ੍ਰਨੀਤ ਕੌਰ ਜੀ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕਰਨਗੇ।

ਸ਼੍ਰੀ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਰਾਮਲੀਲਾ ਮੰਚਨ ਨੂੰ ਜੋ ਮਨਜੂਰੀ ਦਿੱਤੀ ਗਈ ਹੈ, ਉਸਦੇ ਲਈ ਪੂਰਾ ਹਿੰਦੂ ਸਮਾਜ ਉਨ੍ਹਾਂ ਦਾ ਧੰਨਵਾਦ ਕਰਦਾ ਹੈ ਕਿਉਂਕਿ ਪੰਜਾਬ ਵਾਸੀਆਂ ਦੀ ਧਾਰਮਿਕ ਆਸਥਾ ਪ੍ਰਭੂ ਸ਼੍ਰੀ ਰਾਮ ਦੇ ਨਾਲ ਜੁੜੀ ਹੋਈ ਹੈ।

ਇਸ ਮੌਕੇ ਸ਼੍ਰੀ ਹਰੀਸ਼ ਸਿੰਗਲਾ ਵੱਲੋਂ ਦੁਸ਼ਹਿਰਾ ਕਮੇਟੀ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਚੀਫ ਪੈਟਰਨ, ਸਮਾਜ ਸੇਵਕ ਡਾ. ਨਵੀਨ ਸਰੋਵਾਲਾ ਨੂੰ ਚੀਫ ਪੈਟਰਨ, ਅਕਾਲੀ ਨੇਤਾ ਭਗਵਾਨ ਦਾਸ ਜੁਨੇਜਾ ਨੂੰ ਚੀਫ ਪੈਟਰਨ, ਭਾਜਪਾ ਨੇਤਾ ਡਾ. ਭਾਈ ਪਰਮਜੀਤ ਨੂੰ ਚੀਫ ਪੈਟਰਨ, ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੂੰ ਚੀਫ ਪੈਟਰਨ, ਸੀਨੀਅਰ ਵਾਇਸ ਚੇਅਰਮੈਨ ਪੇਡਾ ਅਨਿਲ ਮੰਗਲਾ ਨੂੰ ਚੀਫ ਪੈਟਰਨ, ਕਾਂਗਰਸ ਜਿਲ੍ਹਾ ਪ੍ਰਧਾਨ ਕੇਕੇ ਮਲਹੋਤਰਾ ਨੂੰ ਚੀਫ ਪੈਟਰਨ, ਵਰਧਮਾਨ ਹਸਪਤਾਲ ਦੇ ਐਮਡੀ ਸੌਰਵ ਜੈਨ ਨੂੰ ਚੀਫ ਪੈਟਰਨ, ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਮੈਂਬਰ ਰਾਜੇਸ਼ ਪੰਜੋਲਾ ਨੂੰ ਚੀਫ ਪੈਟਰਨ, ਸਮਾਜ ਸੇਵਕ ਨਰਿੰਦਰ ਸਿੰਗਲਾ ਨੂੰ ਚੀਫ ਪੈਟਰਨ, ਸਮਾਜ ਸੇਵਕ ਪ੍ਰਵੀਨ ਗੋਇਲ ਨੂੰ ਚੀਫ ਪੈਟਰਨ, ਅਨੀਸ਼ ਮੰਗਲਾ ਨੂੰ ਚੀਫ ਪੈਟਰਨ, ਅਕਾਲੀ ਨੇਤਾ ਕਬੀਰ ਦਾਸ ਨੂੰ ਚੀਫ ਪੈਟਰਨ, ਸਮਾਜ ਸੇਵਕ ਕਾਂਤਾ ਬਾਂਸਲ ਨੂੰ ਚੀਫ ਪੈਟਰਨ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸੰਤੋਖ ਸਿੰਘ ਨੂੰ ਚੀਫ ਪੈਟਰਨ, ਐਸਸੀ ਐਲ ਪ੍ਰਧਾਨ ਸੋਨੂੰ ਸੰਗਰ ਨੂੰ ਪੈਟਰਨ, ਨਰੇਸ਼ ਦੁੱਗਲ ਨੂੰ ਪੈਟਰਨ, ਅਤੁਲ ਜੋਸ਼ੀ ਨੂੰ ਪੈਟਰਨ, ਰੇਖਾ ਰਾਣਾ ਨੂੰ ਪੈਟਰਨ, ਰਾਜੇਸ਼ ਮੰਡੋਰਾ ਨੂੰ ਪੈਟਰਨ, ਸੰਦੀਪ ਮਲਹੋਤਰਾ ਨੂੰ ਪੈਟਰਨ, ਰਾਕੇਸ਼ ਗੁਪਤਾ ਨੂੰ ਪੈਟਰਨ, ਜੀਨੀ ਨਾਗਪਾਲ ਨੂੰ ਪੈਟਰਨ, ਵਿਜੇ ਕੂਕਾ ਨੂੰ ਪੈਟਰਨ, ਵਿਸ਼ਵਾਸ ਸੈਣੀ ਨੂੰ ਪੈਟਰਨ, ਕਿਰਨ ਢਿੱਲੋਂ ਨੂੰ ਪੈਟਰਨ, ਹੈਪੀ ਸ਼ਰਮਾ ਨੂੰ ਪੈਟਰਨ, ਅਸ਼ਵਨੀ ਕੁਮਾਰ ਮਿੱਕੀ ਨੂੰ ਪੈਟਰਨ, ਹਰੀਸ਼ ਅਗਰਵਾਲ ਨੂੰ ਪੈਟਰਨ, ਗੋਪਾਲ ਸਿੰਗਲਾ ਨੂੰ ਪੈਟਰਨ, ਮਹੇਸ਼ ਕੁਮਾਰ ਪਿੰਕੀ ਪੰਡਿਤ ਨੂੰ ਪੈਟਰਨ, ਹਰੀਸ਼ ਕਪੂਰ ਨੂੰ ਪੈਟਰਨ, ਹੈਪੀ ਵਰਮਾ ਨੂੰ ਪੈਟਰਨ, ਰਾਜੇਸ਼ ਲੱਕੀ ਨੂੰ ਪੈਟਰਨ, ਕਰਨ ਗੌੜ ਨੂੰ ਪੈਟਰਨ, ਕਾਲੂ ਅਰੋੜਾ ਨੂੰ ਪੈਟਰਨ, ਰਿੰਕੂ ਸੂਦ ਨੂੰ ਪੈਟਰਨ, ਡਾ. ਸ਼ਾਂਤੀ ਸਰੂਪ ਸ਼ਰਮਾ ਨੂੰ ਪੈਟਰਨ, ਸੀਨੀਅਰ ਕਾਂਗਰਸੀ ਆਗੂ ਨਿਰਮਲ ਭਾਟੀਆ ਨੂੰ ਪੈਟਰਨ, ਸਮਾਜ ਸੇਵਕ ਗੁਰਮੁਖ ਗੁਰੂ ਨੂੰ ਪੈਟਰਨ, ਗੁਲਾਬ ਰਾਏ ਗਰਗ ਨੂੰ ਪੈਟਰਨ, ਪ੍ਰਧਾਨ ਗੋਪਾਲ ਗੌ ਸਦਨ ਨਰੇਸ਼ ਕਾਕਾ ਨੂੰ ਪੈਟਰਨ, ਪ੍ਰਧਾਨ ਸਾਈ ਮੰਦਿਰ ਪੀੜੀ ਗੁਪਤਾ ਨੂੰ ਪੈਟਰਨ, ਵਿਜੇ ਗੁਪਤਾ ਨੂੰ ਪੈਟਰਨ, ਸੁਰਿੰਦਰ ਜਿੰਦਲ ਨੂੰ ਪੈਟਰਨ, ਰਾਜ ਕੁਮਾਰ ਨੂੰ ਪੈਟਰਨ, ਅਨਿਲ ਬਿੱਟੂ ਨੂੰ ਪੈਟਰਨ, ਨਿਖਿਲ ਕਾਕਾ ਨੂੰ ਪੈਟਰਨ, ਬਲਵਿੰਦਰ ਸਿੰਘ ਨੂੰ ਪੈਟਰਨ, ਰਾਜੇਸ਼ ਸਿੰਗਲਾ ਨੂੰ ਪੈਟਰਨ, ਓਮ ਪ੍ਰਕਾਸ਼ ਨੂੰ ਪੈਟਰਨ, ਪ੍ਰਬੰਧਕ ਦੁਸ਼ਹਿਰਾ ਕਮੇਟੀ ਰਮੇਸ਼ ਗੁਪਤਾ ਨੂੰ ਪੈਟਰਨ ਬਣਾਇਆ ਗਿਆ ਹੈ। ਇਸ ਮੌਕੇ ਲਾਹੌਰੀ ਸਿੰਘ, ਭਾਰਦੀਪ ਟਾਕੁਰ, ਸ਼ੰਕਰ ਭਾਰਦਵਾਜ, ਅਵਤਾਰ ਸਿੰਘ ਤਾਰੀ, ਮਹਿੰਦਰ ਸਿੰਘ ਤਿਵਾੜੀ, ਨਰਾਇਣ ਦੱਤ, ਕ੍ਰਿਸ਼ਣ ਪਵਾਰ, ਆਰਕੇ ਬੌਬੀ, ਰਮਨਦੀਪ ਹੈਪੀ, ਵਿਨੋਦ ਗੁਪਤਾ, ਜੋਗਿੰਦਰ, ਤਰੁਣ ਮੌਜੂਦ ਰਹੇ।

Post Views: 39
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: harish singla shiv sena bal thakrey patiala
Previous Post

ਪੰਜਾਬ ਵਿੱਚ 19 ਅਕਤੂਬਰ ਤੋਂ ਸਿਰਫ਼ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਖੁੱਲਣਗੇ ਸਕੂਲ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ

Next Post

Invest In Cryptocurrency Responsibly With These 3 Steps

Next Post

Invest In Cryptocurrency Responsibly With These 3 Steps

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In