ਪਾਕਿਸਤਾਨੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਸ ਨੂੰ ਪਸੰਦ ਕਰਨ ਵਾਲੇ ਫੈਨਜ਼ ਸਿਰਫ਼ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਇੰਡੀਆ ਵਿੱਚ ਮੌਜੂ਼ਦ ਹਨ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ। ਜਿਸ ਵਿੱਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸਨੂੰ ਫਾਲੋ ਕਰਦੇ ਹਨ। ਹਾਲ ਹੀ ਵਿੱਚ ਅਦਾਕਾਰਾ ਵੱਲੋਂ Zara ਨੂੰ ਪ੍ਰਮੋਟ ਕਰਦੇ ਹੋਏ ਕਈ ਅਜਿਹੇ ਲੁੱਕਸ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਅਦਾਕਾਰਾ ਵੱਲ਼ੋਂ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ ਨੂੰ ਹਾਨੀਆ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹਾਨੀਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਤਾਰੀਫ਼ ਕਰਦੇ ਹੋਏ ਲਿਖਿਆ, ਇੰਡੀਆ ਆ ਜਾਓ… ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਇਹ ਕਿੰਨੀ ਖੂਬਸੂਰਤ ਹੈ।