ਨਾਗਨਿ ਤੇ ਉਤਰਨ ਵਰਗੇ ਟੀਵੀ ਲੜੀਵਾਰਾਂ ’ਚ ਕੰਮ ਕਰਕੇ ਨਾਮ ਕਮਾਉਣ ਵਾਲੀ ਅਦਾਕਾਰਾ ਮਧੁਰਾ ਨਾਇਕ ਨੇ ਕਿਹਾ ਹੈ ਕਿ ਇਜ਼ਰਾਈਲ ’ਚ ਹਮਾਸ ਨੇ ਉਸ ਦੀ ਭੈਣ ਤੇ ਜੀਜੇ ਦੀ ਹੱਤਿਆ ਕਰ ਦਿੱਤੀ ਹੈ। ਉਸ ਨੇ ਵੀਡੀਓ ‘ਚ ਦੱਸਿਆ ਹੈ,‘ਮੈਂ ਮਧੁਰਾ ਨਾਇਕ ਹਾਂ, ਭਾਰਤ ‘ਚ ਪੈਦਾ ਹੋਈ ਯਹੂਦੀ ਹਾਂ। ਮੇਰੀ ਭੈਣ ਓਡਯਾ ਅਤੇ ਉਸ ਦੇ ਪਤੀ ਨੂੰ ਹਮਾਸ ਨੇ ਮਾਰ ਦਿੱਤਾ ਹੈ,ਉਹ ਵੀ ਉਨ੍ਹਾਂ ਦੇ ਦੋ ਬੱਚਿਆਂ ਦੇ ਸਾਹਮਣੇ।’