Jan 08,2024
ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ (Jaggu Bhagwanpuria) ਖ਼ਿਲਾਫ਼ ਕਪੂਰਥਲਾ ਜੇਲ੍ਹ ਵਿਚ ਐੱਲਈਡੀ ਟੀਵੀ ਤੋੜਨ ਤੇ ਤਾਰਾਂ ਪੁੱਟਣ ਕਾਰਨ ਨਵਾਂ ਕੇਸ ਦਰਜ ਕੀਤਾ ਗਿਆ ਹੈ। ਜੱਗੂ ਨੇ ਬੈਰਕ ਵਿਚ ਸਾਥੀ ਕੈਦੀ ਨਾਲ ਤਕਰਾਰ ਹੋਣ ਮਗਰੋਂ ਭੰਨਤੋੜ ਕੀਤੀ।
ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਦਾ ਇਕ ਹੋਰ ਬੰਦੀ ਨਾਲ ਤਕਰਾਰ ਹੋ ਗਿਆ। ਇਹ ਤਕਰਾਰ ਉਸ ਵੇਲੇ ਹੋਈ ਜਦੋਂ ਜੇਲ੍ਹ ਦੇ ਕੈਦੀ ਬੈਰਕ ਵਿਚ ਟੀਵੀ ਵੇਖਣ ਆਏ ਸਨ।
ਜੱਗੂ ਨੇ ਗੁੱਸੇ ਵਿਚ ਆ ਕੇ ਐਲਈਡੀ ਟੀਵੀ ਭੰਨ੍ਹ ਦਿੱਤਾ ਤੇ ਟੀਵੀ ਦੀਆਂ ਤਾਰਾਂ ਵੀ ਪੁੱਟ ਲਈਆਂ। ਇਸ ਸਬੰਧੀ ਕਪੂਰਥਲਾ ਜੇਲ੍ਹ ਦੇ ਅਧਿਕਾਰੀਆਂ ਨੇ ਪੰਜ ਜਨਵਰੀ ਨੂੰ ਪੁਲਿਸ ਨੂੰ ਪੱਤਰ ਲਿਖ ਕੇ ਜੱਗੂ ਖ਼ਿਲਾਫ਼ ਕਾਰਵਾਈ ਮੰਗੀ ਹੈ।