ਅੰਮ੍ਰਿਤਸਰ,26-03-23(ਪ੍ਰੈਸ ਕੀ ਤਾਕਤ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਨ ਕੀਤਾ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 50 ਹਜ਼ਾਰ ਰੁਪਏ ਦਿੱਤਾ ਜਾਵੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ ਤਾਂ ਕਰ ਦਿੰਦੀਆਂ ਹਨ ਲੇਕਿਨ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਜਿਸ ਕਰਕੇ ਕਿਸਾਨ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਤਾ ਕੀ ਲੈਣਾ ਹੈ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਵੀ MLA ਕਿਸਾਨਾਂ ਦੀ ਫਸਲ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਤੱਕ ਨਹੀ ਮਿਲਦੀ ਇਥੋਂ ਸਾਬਤ ਹੁੰਦਾ ਹੈ ਕਿ ਭਗਵੰਤ ਮਾਨ ਸਿਰਫ ਸਟੇਜਾਂ ਚਲਾ ਸਕਦਾ ਹੈ ਅਤੇ ਸਟੇਟ ਨੂੰ ਚਲਾਉਣਾ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਹੈ ਇਸਦੇ ਨਾਲ ਹੀ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਜੋ ਪਿਛਲੇ ਹਫਤੇ ਪੁਲਸ ਵੱਲੋਂ ਨਜਾਇਜ਼ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਟੀਮ ਵੱਲੋਂ ਉਨ੍ਹਾਂ ਬੱਚਿਆਂ ਨੂੰ ਛਡਵਾਉਣ ਲਈ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ 100 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਦੇ ਨਾਲ ਸੰਪਰਕ ਕੀਤਾ ਹੈ ਜਿਸਦੇ ਵਿੱਚ 40 ਤੋਂ 50 ਨੌਜਵਾਨਾਂ ਨੂੰ ਛਡਵਾਇਆ ਜਾ ਚੁੱਕਿਆ ਹੈ ਇਸਦੇ ਨਾਲ ਹੀ ਬੋਲਦੇ ਹੋਏ ਉਨਾਂ ਨੇ ਕਿਹਾ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਇਹ ਮੀਡੀਆ ਦੀ ਆਜ਼ਾਦੀ ਦੇ ਉਪਰ ਹਮਲਾ ਹੈ ਲੇਕਿਨ ਫਿਰ ਵੀ ਬਹੁਤ ਧੰਨਵਾਦੀ ਹੈ ਮੀਡੀਆ ਜੋ ਬਿਨਾ ਕਿਸੇ ਲਾਲਚ ਤੋਂ ਸਿਰਫ ਸੱਚ ਦਿਖਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਰਵਿੰਦ ਕੇਜਰੀਵਾਲ ਪਹੁੰਚਦਾ ਹੈ ਤਾਂ ਭਗਵੰਤ ਸਿੰਘ ਮਾਨ ਉਸ ਦੇ ਪਿੱਛੇ-ਪਿੱਛੇ ਇਸ ਤਰੀਕੇ ਚੱਲਦਾ ਹੈ ਜਿਸ ਤਰ੍ਹਾਂ ਬੱਕਰੀ ਮਗਰ ਕੋਈ ਲੈਲਾ ਚੱਲਦਾ ਹੋਵੇ ਆਖਿਰ ਵਿਚ ਉਹਨਾਂ ਨੇ ਕਿਹਾ ਗਾਂਧੀ ਪਰਿਵਾਰ ਨਾਲ ਬੇਸ਼ੱਕ ਪੰਜਾਬੀਆਂ ਦੇ ਅਤੇ ਅਕਾਲੀ ਦਲ ਦੇ ਵਿਚਾਰ ਨਹੀਂ ਮਿਲਦੇ ਹਨ ਲੇਕਿਨ ਲੋਕ ਸਭਾ ਦੇ ਵਿਚ ਰਾਹੁਲ ਗਾਂਧੀ ਨੇ ਜਿਸ ਤਰੀਕੇ ਦਾ ਵਤੀਰਾ ਹੋਇਆ ਉਹ ਇੱਕ ਡੈਮੋਕਰੇਸੀ ਦਾ ਘਾਣ ਹੈ