ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਕਸਟਮਰ ਨੂੰ ਸ਼ੇਅਰ ਮਾਰਕੀਟ ਲਈ ਪਰੋਸੀ ਜਾਣ ਵਾਲੀ “ਐਸ.ਬੀ.ਆਈ. ਸਿਕਿਉਰਟੀ” ਐਪ ਪਿਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਹੀ ਚੱਲ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਡਾ. ਜਗਮੋਹਨ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਸਵਾ ਨੌ ਵਜੇ ਜਿਵੇਂ ਹੀ ਸ਼ੇਅਰ ਮਾਰਕੀਟ ਦੀ ਟ੍ਰੇਡਿੰਗ ਸ਼ੁਰੂ ਹੋਈ ,ਐਸ.ਬੀ.ਆਈ. ਦੀ ਇਸ ਮੋਬਾਈਲ ਐਪ ਨੇ ਕੰਮ ਕਰਨਾ ਬੰਦ ਕਰ ਦਿਤਾ । ਡਾ. ਸ਼ਰਮਾ ਵੱਲੋਂ ਇਸ ਸਬੰਧੀ ਨਿਜੀ ਤਜਰਬਾ ਸਾਂਝੇ ਕਰਦੇ ਹੋਏ ਦੱਸਿਆ ਗਿਆ ਕੀ ਇਹਨਾਂ ਦੇ ਕਸਟਮਰ ਕੇਅਰ ਤੇ ਇਸ ਸਬੰਧੀ ਸ਼ਿਕਾਇਤ ਕਰਨ ਤੇ ਵੀ ਕੋਈ ਹੱਲ ਨਹੀਂ ਨਿਕਲਦਾ ਅਤੇ ਇਸ ਸਮੇਂ ਦੌਰਾਨ ਹੋਏ ਨੁਕਸਾਨ ਦੀ ਵੀ ਕੋਈ ਭਰਪਾਈ ਨਹੀਂ ਕੀਤੀ ਜਾਂਦੀ । ਐਸ.ਬੀ.ਆਈ. ਦੀ ਇਸ ਘਟੀਆ ਕਾਰਗੁਜ਼ਾਰੀ ਕਾਰਨ ਕਸਟਮਰ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈੈ । ਇਹੋ ਕਾਰਨ ਹੈ ਕਿ ਲੋਕ ਐਸ.ਬੀ.ਆਈ. ਸਿਕਿਉਰਟੀ ਐਪ ਤੋਂ ਮੂੰਹ ਮੋੜ ਕੇ ਜ਼ੇਰੋਧਾ ਐਪ ਵੱਲ ਕੂਚ ਕਰ ਰਹੇ ਹਨ ।